ਨਵੀਂ ਦਿੱਲੀ-ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਅੱਜ ਸਰਹੱਦ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਸਥਿਤ ਅੱਤਵਾਦੀ ਢਾਂਚੇ 'ਤੇ ਬੰਬ ਸੁੱਟੇ ਅਤੇ ਅੱਤਵਾਦੀਆਂ ਦੇ ਕਈ ਕੈਂਪ ਤਬਾਹ ਕਰ ਦਿੱਤੇ।ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਦੇਸ਼ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਵੱਡੀ ਖਬਰ : ਭਾਰਤ ਦੀ LOC ਪਾਰ ਹਵਾਈ ਸਟ੍ਰਾਈਕ-
ਪਾਕਿਸਤਾਨ ਖਿਲਾਫ ਭਾਰਤ ਨੇ ਇਕ ਵਾਰ ਫਿਰ ਸਰਜੀਕਲ ਸਟ੍ਰਾਈਕ ਕੀਤੀ ਹੈ। ਇਸ ਵਾਰ ਇਹ ਸਟ੍ਰਾਈਕ ਲੜਾਕੂ ਜਹਾਜ਼ਾਂ ਜ਼ਰੀਏ ਕੀਤੀ ਗਈ ਹੈ। ਰਿਪੋਰਟਾਂ ਮੁਤਾਬਕ, ਭਾਰਤੀ ਹਵਾਈ ਫੌਜ ਨੇ ਅੱਜ ਤੜਕੇ ਪਾਕਿਸਤਾਨ 'ਚ ਘੁਸ ਕੇ ਵੱਡੀ ਕਾਰਵਾਈ ਕੀਤੀ।
POK 'ਚ ਸਟ੍ਰਾਈਕ ਤੋਂ ਬਾਅਦ ਪੀ. ਐੱਮ. ਆਵਾਸ 'ਤੇ CCS ਦੀ ਬੈਠਕ-
ਪੁਲਵਾਮਾ ਹਮਲੇ ਤੋਂ 12 ਦਿਨਾਂ ਬਾਅਦ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਸਰਹੱਦ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਸਥਿਤ ਅੱਤਵਾਦੀ ਢਾਂਚਿਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਵਾਸ 'ਤੇ ਬੈਠਕ ਬੁਲਾਈ।
ਪਾਕਿ ਦੇ ਬਾਲਾਕੋਟ 'ਚ ਦਾਖਲ ਹੋ ਕੇ ਜੈਸ਼ ਦੇ ਅੱਤਵਾਦੀ ਟਿਕਾਣੇ ਕੀਤੇ ਤਬਾਹ : ਗੋਖਲੇ
ਮੰਗਲਵਾਰ ਤੜਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਹਵਾਈ ਫੌਜ ਵਲੋਂ ਕੀਤੀ ਗਈ ਹਵਾਈ ਸਟਰਾਈਕ ਮਗਰੋਂ ਵਿਦੇਸ਼ ਮੰਤਰਾਲੇ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਕਾਨਫਰੰਸ ਦੌਰਾਨ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਕਿਹਾ ਕਿ ਹਮਲਾ ਕਰਨਾ ਜ਼ਰੂਰੀ ਸੀ। ਗੋਖਲੇ ਨੇ ਅੱਗੇ ਕਿਹਾ ਕਿ ਭਾਰਤ ਦੀ ਕਾਰਵਾਈ 'ਚ ਜੈਸ਼ ਦੇ ਉੱਚ ਕਮਾਂਡਰ ਮਾਰੇ ਗਏ।
ਹਵਾਈ ਸਟਰਾਈਕ ਤੋਂ ਬਾਅਦ ਪੰਜਾਬ ਬਾਰਡਰ 'ਤੇ ਸਖਤ ਪਹਿਰਾ, ਆਕਾਸ਼ ਮਿਜ਼ਾਈਲਾਂ ਤਾਇਨਾਤ
ਅੱਜ ਭਾਰਤੀ ਹਵਾਈ ਫੌਜ ਵਲੋਂ ਕੀਤੀ ਹਵਾਈ ਸਟਰਾਈਕ ਤੋਂ ਮਗਰੋਂ ਪਾਕਿਸਤਾਨੀ ਦੀ ਜਵਾਬੀ ਕਾਰਵਾਈ ਦੇ ਖਦਸ਼ੇ ਤੋਂ ਪੰਜਾਬ ਦੀ ਸਰਹੱਦ (ਬਾਰਡਰ) 'ਤੇ ਆਕਾਸ਼ ਮਿਜ਼ਾਈਲਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
POK 'ਚ ਭਾਰਤੀ ਹਵਾਈ ਫੌਜ ਦੇ ਹਮਲੇ 'ਤੇ ਨਵਜੋਤ ਸਿੱਧੂ ਦਾ ਬਿਆਨ
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) 'ਚ ਭਾਰਤੀ ਹਵਾਈ ਫੌਜ ਵਲੋਂ ਕੀਤੀ ਹਵਾਈ ਸਟਰਾਈਕ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਿਆਨ ਦਿੱਤਾ ਹੈ।
ਸਰਜੀਕਲ ਸਟ੍ਰਾਈਕ 2- ਗੁਜਰਾਤ ਦੇ ਕੱਛ ਇਲਾਕੇ 'ਚ ਫੌਜ ਨੇ ਨਸ਼ਟ ਕੀਤਾ PAK ਦਾ ਡ੍ਰੋਨ
ਅੱਜ ਭਾਰਤ ਦੇ ਸੁਰੱਖਿਆ ਬਲਾਂ ਨੇ ਪਾਕਿਸਤਾਨ ਦੇ ਸਰਹੱਦੀ ਖੇਤਰ ਦੇ ਨੇੜੇ ਸਥਿਤ ਗੁਜਰਾਤ ਦੇ ਕੱਛ ਇਲਾਕੇ 'ਚ ਇਕ ਹੋਰ ਕਾਮਯਾਬੀ ਹਾਸਲ ਕੀਤੀ ਹੈ। ਭਾਰਤੀ ਸੁਰੱਖਿਆ ਬਲਾਂ ਨੇ ਸਵੇਰੇ 6.30 ਵਜੇ ਪਾਕਿਸਤਾਨੀ ਡ੍ਰੋਨ ਨੂੰ ਨਸ਼ਟ ਕਰ ਦਿੱਤਾ।
ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਭਾਰਤੀ ਫੌਜ ਨੇ ਦਿੱਤਾ ਮੂੰਹ ਤੋੜ ਜਵਾਬ
ਜੰਮੂ-ਕਸ਼ਮੀਰ ਦੇ ਨੌਸ਼ੇਰਾ ਅਤੇ ਅਖਨੂਰ ਸੈਕਟਰ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਸ ਦਾ ਭਾਰਤੀ ਫੌਜ ਵਲੋਂ ਪਾਕਿ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ।
'ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਦੇਸ਼ ਸੁਰੱਖਿਅਤ ਹੱਥਾਂ 'ਚ ਹੈ': PM ਮੋਦੀ
ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਸਥਾਨ ਦੇ ਚੁਰੂ ਇਲਾਕੇ 'ਚ ਪੁਹੰਚੇ ਹਨ। ਪਾਕਿਸਤਾਨ ਦੇ ਖਿਲਾਫ ਭਾਰਤੀ ਹਵਾਈ ਫੌਜ ਦੀ ਕਾਰਵਾਈ ਤੋਂ ਬਾਅਦ ਪੀ. ਐੱਮ. ਮੋਦੀ ਨੇ ਕਿਹਾ ਹੈ ਕਿ ਪੂਰਾ ਦੇਸ਼ ਅੱਜ ਜਸ਼ਨ ਮਨਾ ਰਿਹਾ ਹੈ।
ਮੋਦੀ ਨੇ ਦੁਨੀਆ ਦੀ ਸਭ ਤੋਂ ਵੱਡੀ ਭਗਵਤ ਗੀਤਾ ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਦੀ ਸ਼ਾਮ ਨੂੰ ਦਿੱਲੀ ਸਥਿਤ ਇਸਕਾਨ ਮੰਦਰ 'ਚ ਪੁੱਜੇ। ਮੰਦਰ ਜਾਣ ਲਈ ਉਨ੍ਹਾਂ ਨੇ ਮੈਟਰੋ ਦੀ ਸਵਾਰੀ ਕੀਤੀ।
ਜਹਾਜ਼ 'ਮਿਰਾਜ 2000' ਨੇ ਪਾਕਿਸਤਾਨ 'ਚ ਮਚਾਈ ਤਬਾਹੀ, ਜਾਣੋ ਇਸ ਦੀ ਖਾਸੀਅਤ
ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ 12 ਦਿਨਾਂ ਬਾਅਦ ਅੱਜ ਸਵੇਰਸਾਰ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਸਰਹੱਦ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਸਥਿਤ ਅੱਤਵਾਦੀ ਢਾਂਚੇ 'ਤੇ ਬੰਬਾਰੀ ਕੀਤੀ, ਜਿਸ 'ਚ ਕਈ ਅੱਤਵਾਦੀ ਕੈਂਪ ਪੂਰੀ ਤਰ੍ਹਾਂ ਤਬਾਹ ਹੋ ਗਏ।
ਪਾਕਿ ਨੂੰ ਪੁਲਵਾਮਾ ਹਮਲੇ ਦਾ ਮੂੰਹਤੋੜ ਜਵਾਬ, ਮਾਰਿਆ ਗਿਆ ਕੰਧਾਰ ਹਾਈਜੈਕ ਦਾ ਦੋਸ਼ੀ
ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਅੱਜ ਸਰਹੱਦ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਸਥਿਤ ਅੱਤਵਾਦੀ ਢਾਂਚੇ 'ਤੇ ਬੰਬਾਰੀ ਕੀਤੀ। ਇਸ ਹਮਲੇ 'ਚ ਮਸੂਦ ਅਜ਼ਹਰ ਦੇ ਸਾਲੇ ਯੁਸੂਫ ਅਜ਼ਹਰ ਅਤੇ ਵੱਡੇ ਭਰਾ ਇਬ੍ਰਾਹਿਮ ਅਜ਼ਹਰ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ।
ਸਰਜੀਕਲ ਸਟਰਾਈਕ-2 ਦੀ ਖੁਸ਼ੀ 'ਚ ਲਾੜਾ ਭੁੱਲ ਗਿਆ ਵਿਆਹ ਦਾ ਚਾਅ, ਇੰਝ ਮਨਾਈ ਖੁਸ਼ੀ
NEXT STORY