ਸਿਰਸਾ (ਸੰਜੇ ਅਰੋੜਾ)– ਪਾਣੀ ਦੇ ਮੁੱਦੇ ਨੂੰ ਲੈ ਕੇ ਫਿਰ ਤੋਂ ਪੰਜਾਬ ਅਤੇ ਹਰਿਆਣਾ ਆਹਮੋ-ਸਾਹਮਣੇ ਹਨ। ਹਾਲ ਹੀ ਵਿਚ ਹਰਿਆਣਾ ਵਲੋਂ ਪਾਣੀ ਦੀ ਕਿੱਲਤ ਦੀ ਸ਼ਿਕਾਇਤ ਮਗਰੋਂ ਇਹ ਮੁੱਦਾ ਦੋਵਾਂ ਸੂਬਿਆਂ ਵਿਚਾਲੇ ਤਿੱਖੀ ਬਿਆਨਬਾਜ਼ੀ ਦਾ ਕਾਰਨ ਬਣ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਕਹਿਣਾ ਹੈ ਕਿ ਇਹ ਸਿਰਫ ਸਿੰਚਾਈ ਦੇ ਪਾਣੀ ਦਾ ਨਹੀਂ, ਸਗੋਂ ਪੀਣ ਵਾਲੇ ਪਾਣੀ ਦਾ ਵੀ ਮਾਮਲਾ ਹੈ। ਆਪਣੇ ਸੱਭਿਆਚਾਰ ਵਿਚ ਅਸੀਂ ਆਪਣੇ ਗੁਰੂਆਂ ਤੋਂ ਸਿੱਖਿਆ ਹੈ ਕਿ ਅਸੀਂ ਕਿਸੇ ਅਜਨਬੀ ਨੂੰ ਵੀ ਪਾਣੀ ਪਿਲਾ ਕੇ ਉਸ ਦੀ ਪਿਆਸ ਬੁਝਾਉਂਦੇ ਹਾਂ। ਅੱਜ ਤਕ ਦੇ ਇਤਿਹਾਸ ਵਿਚ ਪੀਣ ਵਾਲੇ ਪਾਣੀ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੋਇਆ।
ਇਹ ਵੀ ਪੜ੍ਹੋ- ਪੰਜਾਬ ਤੇ ਹਰਿਆਣਾ ਵਿਚਾਲੇ ਛਿੜੇ 'ਪਾਣੀ' ਦੇ ਵਿਵਾਦ ਦਰਮਿਆਨ BBMB ਨੇ ਲਿਆ ਵੱਡਾ ਫ਼ੈਸਲਾ
ਮੁੱਖ ਮੰਤਰੀ ਨੇ ਕਿਹਾ ਕਿ ਇਹ ਹੇਠਲੇ ਪੱਧਰ ਦੀ ਸਿਆਸਤ ਹੈ। ਪੰਜਾਬ ਸਾਡਾ ਭਰਾ ਹੈ, ਪੰਜਾਬ ਸਾਡਾ ਘਰ ਹੈ। ਜੇ ਪੰਜਾਬ ਪਿਆਸਾ ਰਿਹਾ ਤਾਂ ਅਸੀਂ ਆਪਣੇ ਹਿੱਸੇ ਦਾ ਪਾਣੀ ਕੱਟ ਕੇ ਪੰਜਾਬ ਨੂੰ ਦੇਵਾਂਗੇ, ਇਹ ਸਾਡਾ ਸੱਭਿਆਚਾਰ ਹੈ। ਉਨ੍ਹਾਂ ਕਿਹਾ ਕਿ ਮੀਂਹ ਦਾ ਪਾਣੀ ਬਰਬਾਦ ਹੋਵੇਗਾ। ਇਹ ਪਾਕਿਸਤਾਨ ਜਾਵੇਗਾ, ਅਸੀਂ ਉਨ੍ਹਾਂ ਲੋਕਾਂ ਨੂੰ ਪਾਣੀ ਕਿਉਂ ਦੇਈਏ ਜਿਨ੍ਹਾਂ ਨੇ ਸਾਡੇ ਲੋਕਾਂ ਦੀ ਜਾਨ ਲਈ।
ਇਹ ਵੀ ਪੜ੍ਹੋ- 'ਜੰਗ' ਦੀ ਸੰਭਾਵਨਾ ਦਰਮਿਆਨ ਭਾਰਤ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਦਿੱਤੀ ਵੱਡੀ ਰਾਹਤ
ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਵੀ ਹਰਿਆਣਾ ਦੇ ਪਾਣੀ ਵਿਚ ਜ਼ਹਿਰ ਮਿਲਾਉਣ ਦਾ ਦੋਸ਼ ਲਾਇਆ ਸੀ। ਬਾਅਦ ’ਚ ਉਨ੍ਹਾਂ ਨੂੰ ਦਿੱਲੀ ਦੀ ਹਾਰ ਬਰਦਾਸ਼ਤ ਨਹੀਂ ਹੋਈ। ਇਸ ਲਈ ਕੇਜਰੀਵਾਲ ਸਦਮੇ ’ਚ ਹਨ। ਮੈਂ ਭਗਵੰਤ ਮਾਨ ਨੂੰ ਕਹਾਂਗਾ ਕਿ ਲੋਕਾਂ ਦੇ ਹਿੱਤ ਵਿਚ ਕੰਮ ਕਰੋ, ਬਾਹਰ ਆ ਕੇ ਕੰਮ ਕਰੋ।
ਇਹ ਵੀ ਪੜ੍ਹੋ- 'ਹਰਿਆਣਾ ਨੂੰ ਕਦੇ ਨਹੀਂ ਮਿਲਿਆ ਪੀਣ ਦਾ ਪੂਰਾ ਪਾਣੀ...', CM ਮਾਨ ਦੀ ਚਿੱਠੀ ਮਗਰੋਂ ਬੋਲੇ CM ਸੈਣੀ (ਵੀਡੀਓ)
ਪਾਕਿਸਤਾਨ ਨੇ 8ਵੇਂ ਦਿਨ ਕੀਤੀ ਜੰਗਬੰਦੀ ਦੀ ਉਲੰਘਣਾ, ਭਾਰਤੀ ਫ਼ੌਜ ਨੇ ਦਿੱਤਾ ਮੂੰਹਤੋੜ ਜਵਾਬ
NEXT STORY