ਨਵੀਂ ਦਿੱਲੀ— ਦੁਰਦਰਸ਼ਨ ਦੀ ਮਸ਼ਹੂਰ ਐਂਕਰ ਨੀਲਮ ਸ਼ਰਮਾ ਦਾ ਅੱਜ ਭਾਵ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਹੈ। ਦੂਰਦਰਸ਼ਨ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਨੀਲਮ ਦੇ ਦਿਹਾਂਤ ਦੀ ਸੂਚਨਾ ਦਿੱਤੀ ਹੈ। ਨੀਲਮ ਦੇ ਦਿਹਾਂਤ 'ਤੇ ਦੂਰਦਰਸ਼ਨ ਨੇ ਸੋਗ ਜਤਾਇਆ। ਨੀਲਮ ਨੇ ਨੋਇਡਾ ਦੇ ਇਕ ਹਸਪਤਾਲ ਵਿਚ ਆਖਰੀ ਸਾਹ ਲਿਆ। ਉਹ ਕਰੀਬ 50 ਸਾਲ ਦੀ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਨਮੋਨੀਆ ਤੋਂ ਪੀੜਤ ਸੀ। ਨੀਲਮ ਦੇ ਪਰਿਵਾਰ ਵਿਚ ਪਤੀ ਅਤੇ ਇਕ ਪੁੱਤਰ ਹੈ। ਉਹ 1995 ਤੋਂ ਦੂਰਦਰਸ਼ਨ ਨਾਲ ਜੁੜੀ ਸੀ।
ਇੱਥੇ ਦੱਸ ਦੇਈਏ ਕਿ ਨੀਲਮ ਦੂਰਦਰਸ਼ਨ ਦਾ ਮੰਨਿਆ-ਪ੍ਰਮੰਨਿਆ ਚਿਹਰਾ ਸੀ। ਉਹ ਪਿਛਲੇ 20 ਸਾਲਾਂ ਤੋਂ ਦੂਰਦਰਸ਼ਨ ਨਾਲ ਜੁੜੀ ਹੋਈ ਸੀ। ਨੀਲਮ ਨੂੰ ਇਸ ਸਾਲ ਮਾਰਚ ਵੀ ਹੀ 'ਨਾਰੀ ਸ਼ਕਤੀ' ਸਨਮਾਨ ਮਿਲਿਆ ਸੀ। ਇਸ ਤੋਂ ਇਲਾਵਾ ਵੀ ਕਈ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਸੀ। ਨੀਲਮ ਨੇ ਆਪਣੇ 20 ਸਾਲ ਦੇ ਕਰੀਅਰ ਵਿਚ 'ਤੇਜਸਵਿਨੀ' ਤੋਂ ਲੈ ਕੇ 'ਬੜੀ ਚਰਚਾ' ਵਰਗੇ ਲੋਕਪ੍ਰਿਅ ਪ੍ਰੋਗਰਾਮਾਂ ਦਾ ਸੰਚਾਲਨ ਕੀਤਾ ਸੀ।
ਉਹ ਆਪਣੇ ਪ੍ਰੋਗਰਾਮਾਂ ਵਿਚ ਗੰਭੀਰ ਮੁੱਦਿਆਂ ਨੂੰ ਕਾਫੀ ਪ੍ਰਮੁੱਖਤਾ ਨਾਲ ਚੁੱਕਦੀ ਸੀ ਅਤੇ ਆਪਣੀ ਪ੍ਰਭਾਵਸ਼ਾਲੀ ਸ਼ੈਲੀ ਅਤੇ ਪੇਸ਼ਕਾਰੀ ਕਾਰਨ ਦਰਸ਼ਕਾਂ 'ਚ ਕਾਫੀ ਲੋਕਪ੍ਰਿਅ ਸੀ। ਉਨ੍ਹਾਂ ਦੇ ਦਿਹਾਂਤ ਨਾਲ ਦੂਰਦਰਸ਼ਨ ਨੇ ਆਪਣੀ ਤੇਜਸਵਿਨੀ ਨੂੰ ਗੁਆ ਦਿੱਤਾ ਹੈ। ਦੂਰਦਰਸ਼ਨ ਦੀ ਡਾਇਰੈਕਟਰ ਜਨਰਲ ਸੁਪ੍ਰਿਆ ਸਾਹੂ ਨੇ ਨੀਲਮ ਸ਼ਰਮਾ ਦੇ ਦਿਹਾਂਤ 'ਤੇ ਦੁੱਖ ਜ਼ਾਹਰ ਕੀਤਾ ਅਤੇ ਉਨ੍ਹਾਂ ਨੂੰ ਇਕ ਪ੍ਰਮੁੱਖ ਐਂਕਰ ਦੱਸਿਆ ਹੈ। ਉਨ੍ਹਾਂ ਨੇ ਦੂਰਦਰਸ਼ਨ ਨੂੰ ਇਕ ਵੱਖਰੀ ਪਛਾਣ ਦਿੱਤੀ।
ਹੜ੍ਹ 'ਚ ਮਰਨ ਵਾਲਿਆਂ ਦੀ ਗਿਣਤੀ 267 ਹੋਈ, 44 ਲਾਪਤਾ
NEXT STORY