ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਕੋਰੋਨਾਵਾਇਰਸ ਨੂੰ ਲੈ ਕੇ ਰਾਹਤ ਭਰੀ ਖਬਰ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸੂਬੇ ਦੇ 3 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਦੱਸ ਦੇਈਏ ਕਿ ਆਈ.ਜੀ.ਐੱਮ.ਸੀ ਸ਼ਿਮਲਾ 'ਚ ਭਰਤੀ ਨੌਜਵਾਨ ਦੀ ਰਿਪੋਰਟ ਨੈਗੇਟਿਵ ਆਈ ਹੈ। ਉੱਥੇ ਹੀ ਕਾਂਗੜਾ ਦੇ ਪਾਲਮਪੁਰ ਦੇ ਕੋਰੋਨਾਵਾਇਰਸ ਦੇ ਸ਼ੱਕੀ 2 ਮਰੀਜ਼ ਜੋ ਟਾਂਡਾ ਮੈਡੀਕਲ ਕਾਲਜ 'ਚ ਭਰਤੀ ਸੀ, ਇਨ੍ਹਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਇਨ੍ਹਾਂ ਦੋਵਾਂ ਮਰੀਜ਼ਾਂ ਨੂੰ ਘਰ 'ਚ ਸ਼ਿਫਟ ਕਰ ਦਿੱਤਾ ਗਿਆ ਹੈ ਪਰ ਸਿਹਤ ਵਿਭਾਗ ਦੀ ਟੀਮ ਉਨ੍ਹਾਂ ਦੇ ਘਰ ਜਾ ਕੇ ਲਗਾਤਾਰ ਨਿਗਰਾਨੀ ਰੱਖੇਗੀ। ਹਿਮਾਚਲ 'ਚ ਹੁਣ ਤੱਕ ਕੋਰੋਨਾਵਾਇਰਸ ਦਾ ਕੋਈ ਵੀ ਮਰੀਜ਼ ਨਹੀਂ ਮਿਲਿਆ ਹੈ। ਇਨ੍ਹਾਂ 3 ਮਰੀਜ਼ਾਂ ਦੇ ਸੈਂਪਲ ਜਾਂਚ ਲਈ ਦਿੱਲੀ ਏਮਜ਼ ਹਸਪਤਾਲ 'ਚ ਭੇਜੇ ਗਏ ਸੀ।
ਆਈ.ਜੀ.ਐੱਮ.ਸੀ ਦੇ ਐੱਮ.ਐੱਸ ਡਾ. ਜਨਕ ਰਾਜ ਨੇ ਕਿਹਾ ਹੈ ਕਿ ਤਿੰਨਾਂ ਮਰੀਜ਼ਾਂ ਦੇ ਸੈਂਪਲ ਦੀ ਰਿਪੋਰਟ ਨੈਗੇਟਿਵ ਆਈ ਹੈ। ਅਜਿਹੇ 'ਚ ਲੋਕਾਂ ਨੂੰ ਡਰਨ ਦੀ ਜਰੂਰਤ ਨਹੀਂ ਹੈ। ਤਿੰਨਾਂ ਮਰੀਜ਼ਾਂ 'ਚ ਕੋਰੋਨਾਵਾਇਰਸ ਦਾ ਕੋਈ ਵੀ ਲੱਛਣ ਨਹੀਂ ਮਿਲਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਕੋਰੋਨਾਵਾਇਰਸ ਨੂੰ ਲੈ ਕੇ ਸੂਬਾ ਸਰਕਾਰ ਗੰਭੀਰ ਹੈ ਅਤੇ ਜੇਕਰ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਤਿਆਰ ਹੈ। ਆਈ.ਜੀ.ਐੱਮ.ਸੀ ਹਸਪਤਾਲ 'ਚ ਇਸ ਦੇ ਲਈ ਵੱਖਰੇ ਵਾਰਡ ਵੀ ਬਣਾਏ ਗਏ ਹਨ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੀ ਭਾਰਤ 'ਚ ਦਸਤਕ ਨਾਲ ਲੋਕਾਂ 'ਚ ਖੌਫ ਬਣਿਆ ਹੋਇਆ ਹੈ, ਕਿਉਂਕਿ ਭਾਰਤ 'ਚ 31 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਵਾਇਰਸ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਰਕਾਰ ਵੱਲੋ ਕਾਫੀ ਇੰਤਜ਼ਾਮ ਕੀਤੇ ਗਏ ਹਨ।
ਇਹ ਵੀ ਪੜ੍ਹੋ: ਭਾਰਤ 'ਚ ਕੋਰੋਨਾ ਵਾਇਰਸ ਦੇ 31 ਕੇਸਾਂ ਦੀ ਪੁਸ਼ਟੀ, PM ਮੋਦੀ ਕਰਨਗੇ ਸਮੀਖਿਆ
ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ 'ਯਮਰਾਜ' ਨੂੰ ਹੋਣ ਲੱਗੀ ਅਪੀਲ
NEXT STORY