ਨੈਸ਼ਨਲ ਡੈਸਕ– ਅਮਰੀਕਾ ਦੁਆਰਾ ਭਾਰਤ ਨੂੰ ਪ੍ਰੀਡੇਟਰ ਹਥਿਆਰਬੰਦ ਡਰੋਨ ਵੇਚਣ ਦੀ ਗੱਲਬਾਤ ਆਖਰੀ ਪੜਾਅ ’ਚ ਹੈ। ਇਸ ਦੀ ਅਨੁਮਾਨਿਤ ਲਾਗਤ ਤਿੰਨ ਅਰਬ ਡਾਲਰ ਹੈ । ਕਈ ਸੂਤਰਾਂ ਨੇ ਇਹ ਪੁਸ਼ਟੀ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਕਿਸੇ ਗੈਰ-ਨਾਟੋ ਸਹਿਯੋਗੀ ਦੇਸ਼ ਨੂੰ ਇਹ ਡਰੋਨ ਵੇਚ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2017 ’ਚ ਅਮਰੀਕਾ ਦੀ ਯਾਤਰਾ ਦੌਰਾਨ ਡੋਨਾਲਡ ਟਰੰਪ ਪ੍ਰਸ਼ਾਸਣ ਤਹਿਤ ਇਸ ਪ੍ਰਮੁੱਖ ਰੱਖਿਆ ਸੌਦੇ ਦੀ ਘੋਸ਼ਣਾ ਕੀਤੀ ਗਈ ਸੀ। ਇਸ ਦੇ ਬਾਅਦ ਦੋਨਾਂ ਦੇਸ਼ਾ ਨੇ ਗੱਲਬਾਤ ਤੇਜ਼ ਕਰ ਦਿੱਤੀ ਅਤੇ ਭਾਰਤ ਨੂੰ ਭੇਜੇ ਜਾਣ ਵਾਲੇ ਇਸ ਤਰ੍ਹਾਂ ਦੇ ਡਰੋਨ ਦੀ ਗਿਣਤੀ 10 ਤੋਂ ਵਧਾ ਕੇ 30 ਕਰ ਦਿੱਤੀ ਗਈ। ਇਨ੍ਹਾਂ ’ਚੋਂ ਹਰੇਕ 10 ਡਰੋਨ ਜਲ ਸੈਨਾ, ਹਵਾਈ ਸੈਨਾ ਅਤੇ ਥਲ ਸੈਨਾ ਨੂੰ ਦਿੱਤੇ ਜਾਣਗੇ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ 30 ਜਹਾਜ਼ਾਂ ਲਈ ਪ੍ਰੀਡੇਟਰ/ ਐੱਮ ਕਿਊ9ਬੀ ਖ਼ਰੀਦ ਪ੍ਰੋਗਰਾਮ ’ਤੇ ਭਾਰਤ ਅਤੇ ਅਮਰੀਕੀ ਸਰਕਾਰ ਵਿਚਾਲੇ ਗੱਲਬਾਤ ਅੰਤਿਮ ਪੜਾਅ ’ਤੇ ਹੈ। ਸੂਤਰਾਂ ਨੇ ਕਿਹਾ ਕਿ ਇਹ ਇਕ ਪ੍ਰਮੁੱਖ ਰੱਖਿਆ ਭਾਈਵਾਲ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੀ ਸਮਰੱਥਾ ਹੈ ਜਿਸ ’ਤੇ ਵੱਖ-ਵੱਖ ਬੁਨਿਆਦੀ ਸਮਝੌਤਿਆਂ ਅਤੇ ਐੱਮ.ਟੀ.ਸੀ.ਆਰ ਵਿਚ ਭਾਰਤ ਦੀ ਸ਼ਮੂਲੀਅਤ ਦੇ ਮਾਧਿਅਮ ਨਾਲ ਕਈ ਸਾਲਾਂ ਤੋਂ ਕੰਮ ਕੀਤਾ ਗਿਆ ਹੈ। ਭਾਰਤ ਇਹ ਸਮਰੱਥਾ ਹਾਸਲ ਕਰਨ ਵਾਲਾ ਪਹਿਲਾ ਗੈਰ-ਨਾਟੋ ਭਾਈਵਾਲ ਹੋਵੇਗਾ। ਇਨ੍ਹਾਂ ਆਧੁਨਿਕ ਡਰੋਨਾਂ ਦਾ ਰੱਖਿਆ ਉਦਯੋਗ ਵਿਚ ਕੋਈ ਮੁਕਾਬਲਾ ਨਹੀਂ ਹੈ। ਇਨ੍ਹਾਂ ਦਾ ਨਿਰਮਾਣ ਜਨਰਲ ਐਟੋਮਿਕਸ ਦੁਆਰਾ ਕੀਤਾ ਜਾਵੇਗਾ।
‘ਆਪਰੇਸ਼ਨ ਗੰਗਾ’ ਜਾਰੀ; ਬੁਖਾਰੈਸਟ ਤੋਂ 198 ਭਾਰਤੀਆਂ ਨੂੰ ਲੈ ਕੇ ਚੌਥੀ ਉਡਾਣ ਦਿੱਲੀ ਲਈ ਰਵਾਨਾ
NEXT STORY