ਨਵੀਂ ਦਿੱਲੀ — ਨੇਪਾਲ ਅਤੇ ਭੂਟਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਪਹਿਰੇਦਾਰੀ ਕਰਨ ਵਾਲੇ ਐੱਸ. ਐੱਸ. ਬੀ. ਨੂੰ ਭਾਰਤੀ ਵਿਰੋਧੀ ਤਾਕਤਾਂ ਦੀ ਹਰਕਤਾਂ ਨੂੰ ਰੋਕਣ ਲਈ 650 ਏਜੰਟਾਂ ਵਾਲੀ ਆਪਣੀ ਪਹਿਲੀ ਖੁਫੀਆ ਬ੍ਰਾਂਚ ਮਿਲੀ ਹੈ। ਕੇਂਦਰੀ ਗ੍ਰਹਿ ਮੰੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਹੱਦ ਪਹਿਰੇਦਾਰੀ ਅਤੇ ਅੰਦਰੂਨੀ ਸੁਰੱਖਿਆ ਡਿਊਟੀ ਦੇ ਲਈ ਇਕ ਵਿਸ਼ੇਸ਼ ਜਾਸੂਸੀ ਬ੍ਰਾਂਚ ਗਠਨ ਕਰਨ ਅਤੇ ਤੈਨਾਤ ਕਰਨ ਦੇ ਅਰਧ-ਸੈਨਿਕ ਬਲ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਐੱਸ. ਐੱਸ. ਬੀ. ਨੇ ਇਕ ਬਿਆਨ 'ਚ ਕਿਹਾ ਕਿ ਐੱਸ. ਐੱਸ. ਬੀ. ਦੀ ਸੰਚਾਲਨ ਸਮਰਥਾ ਇਸ ਤੋਂ ਬਹਿਤਰ ਹੋਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਦੇ ਗਠਨ ਦੀ ਮਨਜ਼ੂਰੀ ਦਿੱਤੀ ਹੈ। ਐੱਸ. ਐੱਸ. ਬੀ. ਭਾਰਤ-ਨੇਪਾਲ ਵਿਚਾਲੇ 1,751 ਕਿ. ਮੀ. ਲੰਬੀ ਸਰਹੱਦ ਅਤੇ ਭਾਰਤ-ਭੂਟਾਨ ਵਿਚਾਲੇ 699 ਕਿ. ਮੀ. ਲੰਬੀ ਸਰਹੱਦ ਦੀ ਪਹਿਰੇਦਾਰੀ ਕਰਦਾ ਹੈ। ਬਲ ਹੁਣ ਇਨ੍ਹਾਂ ਦੋਹਾਂ ਸਰਹੱਦੀ ਇਲਾਕਿਆਂ 'ਤੇ ਆਪਣੇ ਖੁਫੀਆ ਏਜੰਟਾਂ ਨੂੰ ਸਿਖਲਾਈ ਦੇਵੇਗਾ ਅਤੇ ਉਨ੍ਹਾਂ ਦੀ ਤੈਨਾਤੀ ਕਰੇਗਾ। ਜ਼ਿਕਰਯੋਗ ਹੈ ਕਿ ਬਲ 'ਚ ਕਰੀਬ 80,000 ਹਨ। 1962 ਦੇ ਚੀਨੀ ਹਮਲੇ ਤੋਂ ਬਾਅਦ ਇਸ ਦਾ ਗਠਨ ਕੀਤਾ ਗਿਆ ਸੀ।
ਖੰਡ 'ਤੇ ਇੰਪੋਰਟ ਡਿਊਟੀ ਵਾਧੇ ਨਾਲ ਘਰੇਲੂ ਖੰਡ ਉਦਯੋਗ ਨੂੰ ਮਿਲੇਗਾ ਸਮਰਥਨ : ਇਕ੍ਰਾ
NEXT STORY