ਠਾਣੇ : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇੱਕ ਸ਼ਲਾਘਾਯੋਗ ਕਦਮ ਚੁੱਕਦੇ ਹੋਏ ਇਕ ਮਹਿਲਾ ਮਰੀਜ਼ ਦੀ ਜਾਨ ਬਚਾਈ, ਜਿਸਨੂੰ ਗੁਰਦਾ ਟ੍ਰਾਂਸਪਲਾਂਟ ਦੀ ਜ਼ਰੂਰਤ ਸੀ। ਪਤਾ ਲੱਗਾ ਹੈ ਕਿ ਉਕਤ ਮਰੀਜ਼ ਔਰਤ ਦੀ ਜਲਗਾਓਂ ਤੋਂ ਮੁੰਬਈ ਜਾਣ ਵਾਲੀ ਉਡਾਣ ਖੁੰਝ ਗਈ ਸੀ, ਜਿਸ ਕਾਰਨ ਉਹ ਸਹੀ ਸਮੇਂ 'ਤੇ ਹਸਪਤਾਲ ਨਹੀਂ ਸੀ ਪਹੁੰਚ ਸਕਦੀ। ਇਸ ਗੱਲ ਦਾ ਪਤਾ ਲੱਗਣ 'ਤੇ ਡਿਪਟੀ ਸੀਐੱਮ ਸ਼ਿੰਦੇ ਨੇ ਉਸਨੂੰ ਆਪਣੇ ਚਾਰਟਰਡ ਜਹਾਜ਼ ਵਿੱਚ ਮੁੰਬਈ ਭੇਜਣ ਦਾ ਪ੍ਰਬੰਧ ਕੀਤਾ।
ਇਹ ਵੀ ਪੜ੍ਹੋ : ਵਿਆਹ ਦੇ 17 ਸਾਲ ਬਾਅਦ ਘਰ 'ਚ ਆਈ ਖੁਸ਼ੀ, 2 ਘੰਟਿਆਂ ਬਾਅਦ ਛਾਇਆ ਮਾਤਮ
ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਕਿ, "ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਸ਼ੁੱਕਰਵਾਰ ਨੂੰ ਜਲਗਾਓਂ ਜ਼ਿਲ੍ਹੇ ਦੇ ਮੁਕਤਾਈਨਗਰ ਵਿਖੇ 'ਸੰਤ ਮੁਕਤਾਬਾਈ ਪਾਲਖੀ ਪ੍ਰਸਥਾਨ ਸਮਾਰੋਹ' ਵਿੱਚ ਸ਼ਾਮਲ ਹੋਣ ਲਈ ਗਏ ਸਨ। ਮੁੰਬਈ ਵਾਪਸ ਆਉਂਦੇ ਸਮੇਂ ਜਲਗਾਓਂ ਹਵਾਈ ਅੱਡੇ 'ਤੇ ਉਨ੍ਹਾਂ ਦੀ ਉਡਾਣ ਥੋੜ੍ਹੀ ਦੇਰੀ ਨਾਲ ਉੱਡੀ। ਇਹ ਦੇਰੀ ਇੱਕ ਮਹਿਲਾ ਮਰੀਜ਼ ਲਈ ਜੀਵਨ ਬਚਾਉਣ ਵਾਲੀ ਸਾਬਤ ਹੋਈ, ਜਿਸਨੂੰ ਤੁਰੰਤ ਗੁਰਦਾ ਟ੍ਰਾਂਸਪਲਾਂਟ ਦੀ ਜ਼ਰੂਰਤ ਸੀ।" ਰਿਲੀਜ਼ ਅਨੁਸਾਰ ਸ਼ੀਤਲ ਬੋਰਡੇ ਨਾਮ ਦੀ ਔਰਤ ਮਰੀਜ਼, ਜਿਸਨੂੰ ਕਿਡਨੀ ਟ੍ਰਾਂਸਪਲਾਂਟ ਸਰਜਰੀ ਲਈ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਣਾ ਸੀ, ਸਮੇਂ ਸਿਰ ਹਵਾਈ ਅੱਡੇ 'ਤੇ ਪਹੁੰਚ ਗਈ ਪਰ ਉਦੋਂ ਤੱਕ ਉਸਦੀ ਉਡਾਣ ਰਵਾਨਾ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : Virat Kohli ਖ਼ਿਲਾਫ਼ ਸ਼ਿਕਾਇਤ ਦਰਜ, ਜਾਣੋ ਅੱਗੇ ਕੀ ਹੋਵੇਗਾ, ਕੀ ਜਾਣਾ ਪਵੇਗਾ ਜੇਲ੍ਹ!
ਇਸ ਦੌਰਾਨ ਉਸ ਨੂੰ ਆਪਣੀ ਸਰਜਰੀ ਸਮੇਂ ਸਿਰ ਨਾ ਹੋਣ ਦੀ ਚਿੰਤਾ ਹੋਣ ਲੱਗੀ। ਇਸ ਵਿਚ ਕਿਹਾ ਗਿਆ ਹੈ ਕਿ ਜਦੋਂ ਬੋਰਡੇ ਨੇ ਆਪਣੀ ਪਰੇਸ਼ਾਨੀ ਹਵਾਈ ਅੱਡੇ 'ਤੇ ਮੌਜੂਦ ਸਥਾਨਕ ਕਾਰਕੁਨਾਂ ਨੂੰ ਦੱਸੀ ਤਾਂ ਉਹਨਾਂ ਨੇ ਤੁਰੰਤ ਰਾਜ ਮੰਤਰੀ ਗਿਰੀਸ਼ ਮਹਾਜਨ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਮਹਾਜਨ ਨੇ ਉੱਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਮਦਦ ਲਈ ਅਪੀਲ ਕੀਤੀ। ਇਸ ਮੌਕੇ ਉੱਪ ਮੁੱਖ ਮੰਤਰੀ ਨੇ ਬਿਨਾਂ ਕੋਈ ਸਮਾਂ ਬਰਬਾਦ ਕੀਤੇ ਔਰਤ ਅਤੇ ਉਸ ਦੇ ਪਤੀ ਨੂੰ ਆਪਣੇ ਚਾਰਟਰਡ ਜਹਾਜ਼ ਵਿਚ ਮੁੰਬਈ ਲਿਜਾਣ ਦੀ ਇਜਾਜ਼ਤ ਦਿੱਤੀ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਦੋਸਤੀ, ਫਿਰ ਪਿਆਰ, ਅਖ਼ੀਰ ਲਿਵ-ਇਨ ਪਾਰਟਨਰ ਨੂੰ ਉਤਾਰਿਆ ਮੌਤ ਦੇ ਘਾਟ
ਇਸ ਯਾਤਰਾ ਦੌਰਾਨ ਉਹਨਾਂ ਨੇ ਆਪ ਮਰੀਜ਼ ਔਰਤ ਨਾਲ ਗੱਲਬਾਤ ਕੀਤੀ ਅਤੇ ਉਸ ਦੇ ਇਲਾਜ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ। ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਉਡਾਣ ਦੇ ਮੁੰਬਈ ਪਹੁੰਚਣ ਤੋਂ ਬਾਅਦ ਉਪ ਮੁੱਖ ਮੰਤਰੀ ਸ਼ਿੰਦੇ ਨੇ ਤੁਰੰਤ ਇਕ ਵਿਸ਼ੇਸ਼ ਐਂਬੂਲੈਂਸ ਦੀ ਵਿਵਸਥਾ ਕਰਵਾਈ ਅਤੇ ਨਿੱਜੀ ਤੌਰ 'ਤੇ ਔਰਤ ਦੇ ਹਸਪਤਾਲ ਵਿਚ ਭਰਤੀ ਕਰਵਾਉਣ ਦੀ ਪ੍ਰਕਿਰਿਆ ਦੀ ਨਿਗਰਾਨੀ ਕੀਤੀ। ਜਲਗਾਓਂ ਦੇ ਸਰਪ੍ਰਸਤ ਮੰਤਰੀ ਗੁਲਾਬਰਾਓ ਪਾਟਿਲ ਨੇ ਬਾਅਦ ਵਿਚ ਉੱਪ ਮੁੱਖਮੰਤਰੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਏਕਨਾਥ ਸ਼ਿੰਦੇ ਨੇ ਇਕ ਬਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਹ ਆਮ ਨਾਗਰਿਕ ਦੇ ਪ੍ਰਤੀ ਸਮਰਪਿਤ ਹਨ।
ਇਹ ਵੀ ਪੜ੍ਹੋ : 1 ਨਵੰਬਰ ਤੋਂ ਆਉਣ ਵਾਲੀ ਹੈ ਨਵੀਂ ਆਫ਼ਤ..., ਨਾ ਮਿਲੇਗਾ ਤੇਲ, ਨਾ ਹੀ ਹੋਵੇਗੀ ਐਂਟਰੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
TV ਪਿੱਛੇ ਉੱਜੜ ਗਿਆ ਪਰਿਵਾਰ ! ਮਾਂ ਨੇ ਟੀ.ਵੀ. ਦੇਖਣ ਤੋਂ ਰੋਕਿਆ ਤਾਂ 10ਵੀਂ 'ਚ ਪੜ੍ਹਦੇ ਪੁੱਤ ਨੇ...
NEXT STORY