ਨਵੀਂ ਦਿੱਲੀ— ਭਾਰਤ 'ਚ 6.25 ਲੱਖ ਤੋਂ ਜ਼ਿਆਦਾ ਬੱਚੇ ਰੋਜ਼ਾਨਾ ਸਿਗਰਟਨੋਸ਼ੀ ਕਰਦੇ ਹਨ, ਜੋ ਜਨ ਸਿਹਤ ਲਈ ਇਕ ਗੰਭੀਰ ਚੇਤਾਵਨੀ ਹੈ। ਇਕ ਗਲੋਬਲ ਅਧਿਐਨ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਅਧਿਐਨ 'ਗਲੋਬਲ ਟੋਬੈਕੋ ਐਟਲਸ' ਮੁਤਾਬਕ ਤੰਬਾਕੂ ਦੇ ਸੇਵਨ ਨਾਲ ਦੇਸ਼ 'ਚ ਹਰ ਹਫਤੇ 17,887 ਜਾਨਾਂ ਜਾਂਦੀਆਂ ਹਨ। ਹਾਲਾਂਕਿ ਇਹ ਆਂਕੜੇ ਮਨੁੱਖੀ ਵਿਕਾਸ ਸੂਚੀ (ਐੱਚ. ਡੀ. ਆਈ.) ਦੇ ਦੇਸ਼ਾਂ 'ਚ ਔਸਤ ਮੌਤਾਂ ਨਾਲੋਂ ਘੱਟ ਹੈ।
ਅਮਰੀਕਨ ਕੈਂਸਰ ਸੁਸਾਇਟੀ ਅਤੇ ਵਾਈਟਲ ਰਣਨੀਤੀਆਂ ਵਲੋਂ ਤਿਆਰ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ 'ਚ ਸਿਗਰਟਨੋਸ਼ੀ ਦੀ ਆਰਥਿਕ ਲਾਗਤ 18,18,691 ਮਿਲੀਅਨ ਰੁਪਏ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਹਾਲਾਂਕਿ ਮਨੁੱਖੀ ਵਿਕਾਸ ਸੂਚੀ ਅੰਕ ਵਾਲੇ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਘੱਟ ਬੱਚੇ ਸਿਗਰਟ ਪੀਂਦੇ ਹਨ। ਦੇਸ਼ 'ਚ 4,29,500 ਤੋਂ ਜ਼ਿਆਦਾ ਲੜਕੇ ਅਤੇ 1,95,000 ਤੋਂ ਜ਼ਿਆਦਾ ਲੜਕੀਆਂ ਹਰ ਦਿਨ ਸਿਗਰਟਨੋਸ਼ੀ ਕਰਦੀਆਂ ਹਨ। ਇਸ ਦੇ ਨਾਲ ਇਸ 'ਚ ਨਿਰਮਾਤਾਵਾਂ ਨੂੰ ਵੀ ਕਦਮ ਚੁੱਕਣ ਲਈ ਕਿਹਾ ਗਿਆ ਹੈ।
ਪਿਛਲੇ ਹਫਤੇ ਪ੍ਰਕਾਸ਼ਿਤ ਹੋਈ ਇਸ ਰਿਪੋਰਟ ਮੁਤਾਬਕ ਸਾਲ 2016 'ਚ ਭਾਰਤ 'ਚ 82.12 ਅਰਬ ਸਿਗਰੇਟ ਦਾ ਉਤਪਾਦਨ ਹੋਇਆ ਹੈ। ਇਸ 'ਚ ਦੱਸਿਆ ਗਿਆ ਕਿ ਵਿਸ਼ਵ ਦੀਆਂ 6 ਪ੍ਰਮੁੱਖ ਤੰਬਾਕੂ ਕੰਪਨੀਆਂ ਦਾ ਸੰਯੁਕਤ ਰਾਜਸਵ 346 ਅਰਬ ਡਾਲਰ ਤੋਂ ਜ਼ਿਆਦਾ ਸੀ ਜਿਹੜਾ ਕੀ ਭਾਰਤ ਦੀ ਕੁੱਲ ਰਾਸ਼ਟਰੀ ਆਮਦਨ ਦਾ 15 ਫੀਸਦੀ ਦੇ ਬਰਾਬਰ ਹੈ।
ਮਾਲਿਆ ਦਾ ਮਾਮਲਾ : ਬ੍ਰਿਟੇਨ ਦੀ ਜੱਜ ਨੇ ਕਿਹਾ, ਭਾਰਤੀ ਬੈਂਕਾਂ ਨੇ ਤੋੜੇ ਨਿਯਮ
NEXT STORY