ਨਵੀਂ ਦਿੱਲੀ (ਏਜੰਸੀ)- ਭਾਰਤ ਨੇ ਸ਼ਨੀਵਾਰ ਉਦੋਂ ਇਕ ਵੱਡੀ ਕੂਟਨੀਤਕ ਸਫਲਤਾ ਹਾਸਲ ਕੀਤੀ ਜਦੋਂ ਬ੍ਰਿਕਸ ਵੱਲੋਂ ਅਪਣਾਏ ਗਏ ‘ਨਵੀਂ ਦਿੱਲੀ ਐਲਾਨਨਾਮਾ’ ਨੇ ਪਿਛਲੇ ਸਾਲ ਅਪ੍ਰੈਲ ’ਚ ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਤੇ ਸਰਕਾਰ ਸਪਾਂਸਰ ਸਰਹੱਦ ਪਾਰਲੇ ਅੱਤਵਾਦ ਪ੍ਰਤੀ ਜ਼ੀਰੋ-ਸਹਿਣਸ਼ੀਲਤਾ ਨੀਤੀ ਦਾ ਸੱਦਾ ਦਿੱਤਾ।
‘ਲਚਕੀਲਾਪਣ, ਨਵੀਨਤਾ, ਸਹਿਯੋਗ ਤੇ ਸਥਿਰਤਾ ਦਾ ਨਿਰਮਾਣ’ ਸਿਰਲੇਖ ਵਾਲੇ ਵਿਆਪਕ ਐਲਾਨਨਾਮੇ ’ਚ ਵਿਸ਼ਵ ਪੱਧਰੀ ਅੱਤਵਾਦ, ਗੈਰ-ਕਾਨੂੰਨੀ ਵਿੱਤੀ ਲੈਣ-ਦੇਣ, ਸਾਈਬਰ ਧੋਖਾਦੇਹੀ ਤੇ ਉੱਭਰ ਰਹੇ ਸਰਹੱਦ ਪਾਰਲੇ ਨੈੱਟਵਰਕਾਂ ਵਿਰੁੱਧ ਗਰੁੱਪ ਦੇ ਸਾਂਝੇ ਰੁਖ ਨੂੰ ਦਰਸਾਇਆ ਗਿਆ ਹੈ। ਸੁਰੱਖਿਆ ਮੁੱਦਿਆਂ ਬਾਰੇ ਐਲਾਨਨਾਮੇ ’ਚ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਗਈ। ਉਕਤ ਹਮਲੇ ’ਚ 26 ਨਿਰਦੋਸ਼ ਵਿਅਕਤੀਆਂ ਦੀ ਜਾਨ ਚਲੀ ਗਈ ਸੀ ਤੇ ਕਈ ਹੋਰ ਜ਼ਖਮੀ ਹੋ ਗਏ ਸਨ।
ਐਲਾਨਨਾਮੇ ’ਚ ਸਪੱਸ਼ਟ ਕਿਹਾ ਗਿਆ ਹੈ ਕਿ ਅੱਤਵਾਦ ਰੂਪੀ ਸਾਰੇ ਕਾਰੇ ਭਾਵੇਂ ਉਨ੍ਹਾਂ ਦੇ ਮੰਤਵ ਕੁਝ ਵੀ ਹੋਣ ਤੇ ਜਿਸ ਵੱਲੋਂ ਵੀ ਕੀਤੇ ਗਏ ਹੋਣ, ਅਪਰਾਧਿਕ ਤੇ ਬੇਲੋੜੇ ਹਨ। ਬ੍ਰਿਕਸ ਨੇਤਾਵਾਂ ਨੇ ਅੱਤਵਾਦ ਦੇ ਸਾਰੇ ਰੂਪਾਂ ਤੇ ਪ੍ਰਗਟਾਵਿਆਂ ਨਾਲ ਲੜਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਅੱਤਵਾਦੀਆਂ ਦੀ ਸਰਹੱਦ ਪਾਰਲੀ ਆਵਾਜਾਈ ਨੂੰ ਰੋਕਣ, ਅੱਤਵਾਦੀ ਵਿੱਤ ਪ੍ਰਣਾਲੀਆਂ ਤੇ ਉਨ੍ਹਾਂ ਦੀਆਂ ਸੁਰੱਖਿਅਤ ਪਨਾਹਗਾਹਾਂ ਨੂੰ ਖਤਮ ਕਰਨ ਦੀ ਤੁਰੰਤ ਲੋੜ ’ਤੇ ਜ਼ੋਰ ਦਿੱਤਾ। ਮੈਂਬਰ ਦੇਸ਼ਾਂ ਨੇ ਦੁਹਰਾਇਆ ਕਿ ਅੱਤਵਾਦ ਨੂੰ ਕਿਸੇ ਵੀ ਧਰਮ, ਕੌਮੀਅਤ, ਸਭਿਅਤਾ ਜਾਂ ਨਸਲੀ ਗਰੁੱਪ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਅੱਤਵਾਦੀ ਕਾਰਵਾਈਆਂ ’ਚ ਸ਼ਾਮਲ ਲੋਕਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨੂੰਨਾਂ ਅਧੀਨ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅੱਜ ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਕਾਰੋਬਾਰ 'ਚ ਹੋਵੇਗਾ ਲਾਭ ਤੇ ਨੋਟਾਂ ਦਾ ਵਰ੍ਹੇਗਾ ਮੀਂਹ
NEXT STORY