'ਗਮ ਦੀ ਹਨੇਰੀ ਰਾਤ 'ਚ, ਦਿਲ ਨੂੰ ਨਾ ਬੇਕਰਾਰ ਕਰ
ਸਵੇਰ ਜ਼ਰੂਰ ਆਵੇਗੀ, ਸਵੇਰ ਦਾ ਇੰਤਜ਼ਾਰ ਕਰ'
ਨਵੀਂ ਦਿੱਲੀ—1966 'ਚ ਗੀਤਕਾਰ ਜਾਨ ਨਿਸਾਰ ਅਖਤਰ ਨੇ ਸੁਸ਼ੀਲ ਫਿਲਮ ਲਈ ਇਹ ਗਾਣਾ ਲਿਖਿਆ ਸੀ ਤਾਂ ਉਨ੍ਹਾਂ ਦੇ ਮਨ 'ਚ ਕੀ ਚੱਲ ਰਿਹਾ ਸੀ ਇਹ ਕਹਿਣਾ ਤਾਂ ਮੁਸ਼ਕਲ ਹੈ ਪਰ ਉਨ੍ਹਾਂ ਦੀਆਂ ਇਹ ਲਾਈਨਾਂ 17ਵੀਂ ਲੋਕ ਸਭਾ ਚੋਣਾਂ ਭਾਸ਼ਾ ਦੇ ਬਾਵਜੂਦ ਵੀ ਨਵੀਂ ਲੋਕ ਸਭਾ ਹੁਣ ਤੱਕ ਦੀ ਸਭ ਤੋਂ ਸਿੱਖਿਅਤ ਲੋਕ ਸਭਾ ਹੋ ਸਕਦੀ ਹੈ। ਪਿਛਲੀ ਲੋਕ ਸਭਾ ਦੇ ਸਿੱਖਿਅਤ ਸਤਰ ਅਤੇ ਇਸ ਵਾਰ ਚੋਣ ਲੜ ਰਹੇ ਉਮੀਦਵਾਰਾਂ ਦੀ ਸਿੱਖਿਅਕ ਯੋਗਤਾ ਦੇ ਆਧਾਰ 'ਤੇ ਇਹ ਲਗਭਗ ਤੈਅ ਹੈ। ਇਸ ਲਈ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਭਾਸ਼ਾ ਦਾ ਜੋ ਵਿਗੜਿਆ ਰੂਪ ਇਨਾਂ ਚੋਣਾਂ 'ਚ ਦੇਖਿਆ ਜਾ ਰਿਹਾ ਹੈ, ਨਤੀਜੇ ਆਉਣ ਤੋਂ ਬਾਅਦ ਇਹ ਸਿਰਫ ਇੱਕ ਬੀਤੀ ਗੱਲ ਹੋ ਜਾਵੇਗੀ ਅਤੇ ਨੇਤਾ ਸਭ ਕੁਝ ਭੁੱਲ ਕੇ ਅੱਗੇ ਵੱਧਣਗੇ।
ਸਭ ਤੋਂ ਜ਼ਿਆਦਾ ਗ੍ਰੈਜੂਏਟ-
ਅੰਕੜਿਆਂ ਦਾ ਅਧਿਐਨ ਦੱਸਦਾ ਹੈ ਕਿ ਸੰਸਦ ਮੈਂਬਰਾਂ ’ਚ ਸਭ ਤੋਂ ਜ਼ਿਆਦਾ ਗਿਣਤੀ ਗ੍ਰੈਜੂਏਟਜ਼ ਦੀ ਹੈ। 1952 ਦੇ ਪਹਿਲੇ ਲੋਕ ਸਭਾ ਚੋਣਾਂ ’ਚ 177 ਗ੍ਰੈਜੂਏਟ ਚੁਣੇ ਗਏ ਸਨ। 6ਵੀਂ ਲੋਕ ਸਭਾ ’ਚ ਇਹ ਗਿਣਤੀ 205 ਅਤੇ 13ਵੀਂ ਲੋਕ ਸਭਾ ’ਚ ਇਹ ਗਿਣਤੀ 256 ਸੀ ਪਰ ਲਗਾਤਾਰ ਵਾਧੇ ਦੇ ਬਾਵਜੂਦ ਗ੍ਰੈਜੂਏਟ ਅਜੇ ਤੀਹਰੇ ਸੈਂਕੜੇ ਤੋਂ ਦੂਰ ਹੀ ਹਨ। ਇਸ ਤਰ੍ਹਾਂ ਪਹਿਲੀਆਂ ਚੋਣਾਂ ’ਚ ਜਿੱਤ ਕੇ ਆਏ ਪੋਸਟ ਗ੍ਰੈਜੂਏਟ ਦਾ ਅੰਕੜਾ ਚੌਥੀ ਲੋਕ ਸਭਾ ’ਚ 113 ਹੋਇਆ ਅਤੇ 15ਵੀ ਲੋਕ ਸਭਾ ’ਚ ਇਨ੍ਹਾਂ ਦੀ ਗਿਣਤੀ 256 ਹੋ ਗਈ ਪਰ 2014 ’ਚ ਜਨਤਾ ਨੂੰ ਪੋਸਟ ਗ੍ਰੈਜੂਏਟ ਜ਼ਿਆਦਾ ਰਾਸ ਨਹੀਂ ਆਏ ਅਤੇ ਇਨ੍ਹਾਂ ਦੀ ਗਿਣਤੀ ਘੱਟ ਕੇ 222 ਹੋ ਗਈ।
ਤੀਸਰੀ ਲੋਕ ਸਭਾ ’ਚ ਸਨ ਸਭ ਤੋਂ ਜ਼ਿਆਦਾ ਅੰਡਰ ਮੈਟ੍ਰਿਕ-
ਸਭ ਤੋਂ ਘੱਟ ਪੜ੍ਹੇ-ਲਿਖੇ ਮੈਂਬਰਾਂ ਦਾ ਰਿਕਾਰਡ ਤੀਸਰੀ ਲੋਕ ਸਭਾ ਦੇ ਨਾਂ ਹੈ। ਤੀਸਰੀ ਲੋਕ ਸਭਾ ’ਚ ਸਭ ਤੋਂ ਜ਼ਿਆਦਾ 141 ਸੰਸਦ ਮੈਂਬਰ ਅਜਿਹੇ ਸਨ ਜੋ 10ਵੀਂ ਕਲਾਸ ਤਕ ਵੀ ਨਹੀਂ ਪੜ੍ਹੇ ਸਨ। 10ਵੀਂ ਪਾਸ ਮੈਂਬਰਾਂ ਦੀ ਗਿਣਤੀ ਉਸ ਲੋਕ ਸਭਾ ’ਚ 87 ਸੀ ਜਦਕਿ 157 ਮੈਂਬਰ ਗ੍ਰੈਜੂਏਟ ਸਨ। ਤੀਸਰੀ ਲੋਕ ਸਭਾ ਦੇ 98 ਮੈਂਬਰ ਪੋਸਟ ਗੈਜੂਏਟ ਅਤੇ ਸਿਰਫ 7 ਡਾਕਟਰੇਟ ਸਨ। ਦਿਲਚਸਪ ਢੰਗ ਨਾਲ ਪਹਿਲੀਆਂ ਚੋਣਾਂ ’ਚ 112 ਅੰਡਰ ਮੈਟ੍ਰਿਕ, 88 ਅੰਡਰ ਗ੍ਰੈਜੂਏਟ, 85 ਪੋਸਟ ਗ੍ਰੈਜੂਏਟ ਅਤੇ 15 ਡਾਕਟਰੇਟ ਚੁਣ ਕੇ ਆਏ ਸਨ। ਇਸ ਦੀ ਤੁਲਨਾ ’ਚ 16ਵੀਂ ਲੋਕ ਸਭਾ ’ਚ ਸਿਰਫ 16 ਸੰਸਦ ਮੈਂਬਰ ਹੀ ਅਜਿਹੇ ਹਨ, ਜੋ ਕਿ ਅੰਡਰ ਮੈਟ੍ਰਿਕ ਹਨ। ਇਨ੍ਹਾਂ ਲੋਕ ਸਭਾ ’ਚ 102 ਅੰਡਰ ਗ੍ਰੈਜੂਏਟ, 222 ਗ੍ਰੈਜੂਏਟ, 161 ਪੋਸਟ ਗ੍ਰੈਜੂਏਟ ਅਤੇ 41 ਡਾਕਟਰੇਟ ਸਨ। 2014 ’ਚ ਸਭ ਤੋਂ ਜ਼ਿਆਦਾ ਗ੍ਰੈਜੂਏਟ ਅਤੇ ਡਾਕਟਰੇਟ ਚੁਣ ਕੇ ਲੋਕ ਸਭਾ ਪੁੱਜੇ ਸਨ। ਭਾਵੇਂਕਿ ਪੋਸਟ ਗ੍ਰੈਜੂਏਟ ਦੇ ਮਾਮਲੇ ’ਚ 15ਵੀਂ ਲੋਕ ਸਭਾ ਅੱਗੇ ਸੀ, ਜਿਸ ’ਚ 256 ਪੋਸਟ ਗ੍ਰੈਜੂਏਟ ਸਨ। ਦਿਲਚਸਪ ਢੰਗ ਨਾਲ ਕਿੰਨੇ ਇਸ ਲੋਕ ਸਭਾ ’ਚ ਡਾਕਟਰੇਟ (41) ਸਨ, ਓਨੇ ਦੂਜੀ, ਤੀਜੀ, 5ਵੀਂ, 6ਵੀਂ, 7ਵੀਂ ਅਤੇ 8ਵੀਆਂ ਲੋਕ ਸਭਾਵਾਂ ’ਚ ਮਿਲਾ ਕੇ ਵੀ ਨਹੀਂ ਚੁਣੇ ਗਏ ਸਨ। ਇਨ੍ਹਾਂ ਲੋਕ ਸਭਾਵਾਂ ’ਚ ਡਾਕਟਰੇਟ ਦੀ ਗਿਣਤੀ ਦਹਾਈ ਤੋਂ ਘੱਟ ਸੀ।
2014 ’ਚ ਅੱਧੇ ਸੰਸਦ ਮੈਂਬਰ ਫਸਟ ਟਾਈਮਰ-
2014 ਦੀ ਸੰਸਦ ’ਚ 321 ਲੋਕ ਅਜਿਹੇ ਸਨ, ਜਿਨ੍ਹਾਂ ਨੇ ਪਹਿਲੀ ਵਾਰ ਸੰਸਦ ਦਾ ਮੂੰਹ ਦੇਖਿਆ ਸੀ। ਇਨ੍ਹਾਂ ’ਚ 277 ਪੁਰਸ਼ ਅਤੇ 44 ਔਰਤਾਂ ਸਨ। 170 ਸੰਸਦ ਮੈਂਬਰ ਫਿਰ ਤੋਂ ਚੁਣ ਕੇ ਪੁੱਜੇ ਸਨ, ਜਿਨ੍ਹਾਂ ’ਚ 151 ਪੁਰਸ਼ ਅਤੇ 19 ਔਰਤਾਂ ਸਨ। ਇਨ੍ਹਾਂ ’ਚ 26 ਪੁਰਸ਼ ਅਤੇ 4 ਔਰਤਾਂ ਨੂੰ ਰਾਜ ਸਭਾ ਦਾ ਤਜਰਬਾ ਸੀ। 249 ਮੈਂਬਰ ਅਜਿਹੇ ਸਨ, ਜਿਨ੍ਹਾਂ ਨੂੰ ਸੰਸਦ ਤੋਂ ਪਹਿਲਾ ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ ਦਾ ਤਜਰਬਾ ਸੀ।
20 ਸਾਲਾਂ ਬਾਅਦ ਅੱਜ ਹਰਿਆਣਾ 'ਚ ਪਹਿਲੀ ਵਾਰ ਗਰਜਣਗੇ PM ਮੋਦੀ
NEXT STORY