ਨੈਸ਼ਨਲ ਡੈਸਕ- ਨਵੇਂ ਸਾਲ 'ਤੇ ਗੋਆ ਜਾਂ ਪਹਾੜੀ ਰਾਜਾਂ 'ਚ ਸੈਲੀਬ੍ਰੇਸ਼ਨ ਮਨਾਉਣ ਦਾ ਰੁਝਾਨ ਦਹਾਕਿਆਂ ਪੁਰਾਣਾ ਹੈ ਪਰ ਇਸ ਵਾਰ ਅਯੁੱਧਿਆ 'ਚ ਇਹ ਟੁੱਟਣ ਜਾ ਰਿਹਾ ਹੈ। ਅਯੁੱਧਿਆ ਦੇ ਚਾਰ ਸਿਤਾਰਾ ਹੋਟਲ ਦ ਰਾਮਾਇਣ 'ਚ 55 ਲਗਜ਼ਰੀ ਕਮਰੇ ਹਨ। ਇਥੇ ਇਕ ਦਿਨ ਦਾ ਕਿਰਾਇਆ 16 ਹਜ਼ਾਰ ਰੁਪਏ ਤੱਕ ਹੈ। ਇਨ੍ਹਾਂ ਕਮਰਿਆਂ ਲਈ 30 ਦਸੰਬਰ ਤੋਂ 2 ਜਨਵਰੀ ਤੱਕ ਬੁਕਿੰਗ ਹੋ ਚੁੱਕੀ ਹੈ। ਹੋਟਲ ਮੈਨੇਜਰ ਸੂਰਿਆ ਤ੍ਰਿਪਾਠੀ ਦਾ ਕਹਿਣਾ ਹੈ ਕਿ ਨਵੇਂ ਸਾਲ 'ਤੇ ਪਹਿਲੀ ਵਾਰ ਇਸ ਤਰ੍ਹਾਂ ਦੀ ਬੁਕਿੰਗ ਮਿਲੀ ਹੈ। ਲੋਕ ਧਰਮਨਗਰੀ 'ਚ ਰਾਮਲੱਲਾ ਦੇ ਦਰਸ਼ਨ ਨਾਲ ਨਵੇਂ ਸਾਲ ਦੀ ਸ਼ੁਰੂਆਤ ਕਰਨ ਆ ਰਹੇ ਹਨ। ਟੂਰ ਗਾਈਡ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਮੋਦ ਮਿਸ਼ਰਾ ਨੇ ਦੱਸਿਆ ਕਿ ਪਹਿਲੀ ਵਾਰ ਨਵੇਂ ਸਾਲ 'ਤੇ ਇੰਨੀ ਜ਼ਿਆਦਾ ਪ੍ਰੀ-ਬੁਕਿੰਗ ਹੋਈ ਹੈ।
ਨਵੇਂ ਸਾਲ ਦੇ ਮੌਕੇ 'ਤੇ ਸ਼ਰਧਾਲੂਆਂ ਦੀ ਭਾਰੀ ਗਿਣਤੀ ਨੂੰ ਦੇਖਦੇ ਹੋਏ ਅਯੁੱਧਿਆ 'ਚ ਤਿਆਰੀਆਂ ਜ਼ੋਰਾਂ 'ਤੇ ਹਨ। ਰਾਇਲ ਹੈਰੀਟੇਜ ਹੋਟਲ ਦੇ ਮਾਲਕ ਸੰਗਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਹੋਟਲ ਦੇ ਸਾਰੇ 175 ਕਮਰਿਆਂ ਦੀ ਬੁਕਿੰਗ ਫੁਲ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਉਹ ਡੌਰਮੇਟਰੀ ਦਾ ਵੀ ਪ੍ਰਬੰਧ ਕਰ ਰਹੇ ਹਨ ਤਾਂ ਜੋ ਸੈਲਾਨੀਆਂ ਨੂੰ ਠੰਡ 'ਚ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ। ਅਯੁੱਧਿਆ 'ਚ ਹੋਟਲਾਂ, ਹੋਮ ਸਟੇਅ ਅਤੇ ਧਰਮਸ਼ਾਲਾਵਾਂ 'ਚ ਲਗਭਗ 6,000 ਕਮਰੇ ਉਪਲਬਧ ਹਨ, ਜਿਨ੍ਹਾਂ 'ਚੋਂ 88% 'ਤੇ ਕਬਜ਼ਾ ਹੈ। ਅਯੁੱਧਿਆ ਦੇ ਪੁਲਸ ਏਰੀਆ ਅਧਿਕਾਰੀ ਆਸ਼ੂਤੋਸ਼ ਤਿਵਾੜੀ ਨੇ ਦੱਸਿਆ ਕਿ ਇਸ ਸਮੇਂ ਹਰ ਰੋਜ਼ 60 ਤੋਂ 70 ਹਜ਼ਾਰ ਸ਼ਰਧਾਲੂ ਅਯੁੱਧਿਆ ਪਹੁੰਚ ਰਹੇ ਹਨ ਪਰ ਨਵੇਂ ਸਾਲ ਦੌਰਾਨ ਇਹ ਗਿਣਤੀ 2 ਤੋਂ 3 ਲੱਖ ਤੱਕ ਪਹੁੰਚਣ ਦੀ ਉਮੀਦ ਹੈ। ਇਸ ਵਧੀ ਹੋਈ ਭੀੜ ਨੂੰ ਸੰਭਾਲਣ ਲਈ ਟ੍ਰੈਫਿਕ ਡਾਇਵਰਸਜਨ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
EPFO ਨੇ 13.41 ਲੱਖ ਨਵੇਂ ਮੈਂਬਰ ਜੋੜੇ, ਔਰਤਾਂ ਦੇ ਹਿੱਸੇਦਾਰੀ ਵੀ ਵਧੀ
NEXT STORY