ਨਵੀਂ ਦਿੱਲੀ- ਨੈਸ਼ਨਲ ਜਾਂਚ ਏਜੰਸੀ (ਐੱਨ.ਆਈ.ਏ.) ਨੇ ਲਾਰੈਂਸ ਬਿਸ਼ਨੋਈ ਗਿਰੋਹ ਦੇ ਕਰੀਬੀ ਉੱਤਰ ਪ੍ਰਦੇਸ਼ ਦੇ ਬਾਹੁਬਲੀ ਨੇਤਾ ਵਿਕਾਸ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨ.ਆਈ.ਏ. ਨੇ ਵਿਕਾਸ ਨੂੰ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ। ਕੋਰਟ ਨੇ ਵਿਕਾਸ ਨੂੰ 5 ਦਿਨ ਦੀ ਐੱਨ.ਆਈ.ਏ. ਹਿਰਾਸਤ 'ਚ ਭੇਜ ਦਿੱਤਾ ਹੈ। ਐੱਨ.ਆਈ.ਏ. ਨੇ ਵਿਕਾਸ ਦੀ 7 ਦਿਨ ਦੀ ਹਿਰਾਸਤ ਮੰਗੀ ਸੀ। ਐੱਨ.ਆਈ.ਏ. ਨੇ ਵਿਕਾਸ ਸਿੰਘ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਐੱਨ.ਆਈ.ਏ. ਲਾਰੈਂਸ ਬਿਸ਼ਨੋਈ ਗਿਰੋਹ ਨਾਲ ਵਿਕਾਸ ਸਿੰਘ ਦੇ ਰਿਸ਼ਤੇ ਨੂੰ ਲੈ ਕੇ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਸੈਕਸ ਤੋਂ ਨਾਂਹ ਕਰਨ ਦੇ ਮਾਮਲੇ 'ਚ ਹਾਈਕੋਰਟ ਦੀ ਅਹਿਮ ਟਿੱਪਣੀ
ਸੂਤਰਾਂ ਅਨੁਸਾਰ ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਲਾਰੈਂਸ ਗਿਰੋਹ ਦੇ ਸ਼ੂਟਰਾਂ ਨੂੰ ਉੱਤਰ ਪ੍ਰਦੇਸ਼ 'ਚ ਸ਼ਰਨ ਦਿਵਾਉਣ 'ਚ ਵਿਕਾਸ ਦੀ ਸਰਗਰਮ ਭੂਮਿਕਾ ਰਹੀ ਹੈ। ਏਜੰਸੀ ਨੇ ਲਾਰੈਂਸ ਗਿਰੋਹ ਨਾਲ ਜੁੜੇ ਇਕ ਖ਼ਾਲਿਸਤਾਨੀ ਸਮਰਥਕ ਨੂੰ ਫੜਿਆ ਸੀ, ਜਿਸ ਤੋਂ ਪੁੱਛ-ਗਿੱਛ 'ਚ ਵਿਕਾਸ ਸਿੰਘ ਦਾ ਨਾਮ ਸਾਹਮਣੇ ਆਉਣ ਦੀ ਗੱਲ ਵੀ ਕਹੀ ਜਾ ਰਹੀ ਹੈ। ਜਾਂਚ ਏਜੰਸੀ ਨੇ ਪਹਿਲਾਂ ਵਿਕਾਸ ਸਿੰਘ ਦੀ ਭਾਲ 'ਚ ਲਖਨਊ ਦੇ ਗੋਮਤੀਨਗਰ ਵਿਸਥਾਰ ਸਥਿਤ ਪਾਰਕ ਵਿਊ ਅਪਾਰਟਮੈਂਟ 'ਚ ਛਾਪਾ ਮਾਰਿਆ ਸੀ। ਐੱਨ.ਆਈ.ਏ. ਦੀ ਟੀਮ ਵਿਕਾਸ ਦੇ ਅਯੁੱਧਿਆ ਦੇ ਦੇਵਗੜ੍ਹ ਪਿੰਡ ਵੀ ਪਹੁੰਚੀ ਸੀ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਯੂ. ਪੀ. ’ਚ ਫਿਰ ਸਪਾ-ਕਾਂਗਰਸ ਗਠਜੋੜ ਬਣਨ ਦੇ ਆਸਾਰ
NEXT STORY