ਨਵੀਂ ਦਿੱਲੀ— ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸ਼ਨੀਵਾਰ ਨੂੰ 2017 'ਚ ਸੀ.ਆਰ.ਪੀ.ਐੱਫ. ਦੇ ਕੈਂਪਸ 'ਤੇ ਹੋਏ ਅੱਤਵਾਦੀ ਹਮਲੇ 'ਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਸਈਅਦ ਹਿਲਾਲ ਅੰਦਰਾਬੀ (35) ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 5 ਦਿਨ ਦੀ ਪੁਲਸ ਹਿਰਾਸਤ 'ਚ ਭੇਜ ਦਿੱਤਾ। ਹਿਲਾਲ ਨੂੰ 30 ਦਸੰਬਰ 2017 ਦੀ ਰਾਤ ਦੱਖਣ ਕਸ਼ਮੀਰ ਦੇ ਲੇਥਪੋਰਾ 'ਚ ਸੀ.ਆਰ.ਪੀ.ਐੱਫ. ਕੈਂਪਸ 'ਤੇ ਹਮਲੇ ਦੇ ਸਿਲਸਿਲੇ 'ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਜੰਮੂ ਤੋਂ ਗ੍ਰਿਫਤਾਰ ਕੀਤਾ।
ਇਸ ਅੱਤਵਾਦੀ ਹਮਲੇ 'ਚ 5 ਸੁਰੱਖਿਆ ਕਰਮਚਾਰੀ ਸ਼ਹੀਦ ਹੋਏ ਸਨ ਅਤੇ 36 ਘੰਟੇ ਚੱਲੀ ਗੋਲੀਬਾਰੀ ਦੌਰਾਨ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀ ਵੀ ਢੇਰ ਕੀਤੇ ਗਏ। ਐੱਨ.ਆਈ.ਏ. ਨੇ ਕਿਹਾ ਜੈਸ਼ ਦਾ ਸਰਗਰਮ ਵਰਕਰ ਅੰਦਾਰਬੀ ਇਕ ਮੁੱਖ ਸਾਜਿਸ਼ਕਰਤਾ ਹੈ ਅਤੇ ਉਸ ਨੇ ਅੱਤਵਾਦੀਆਂ ਦੀ ਮਦਦ ਕੀਤੀ, ਜਿਸ 'ਚ ਉਨ੍ਹਾਂ ਨੂੰ ਸ਼ਰਨ ਦੇਣ ਅਤੇ ਹਮਲੇ ਤੋਂ ਪਹਿਲਾਂ ਸੀ.ਆਰ.ਪੀ.ਐੱਫ. ਕੈਂਪ ਦੀ ਟੋਹ ਲੈਣਾ ਸ਼ਾਮਲ ਸੀ। ਐੱਨ.ਆਈ. ਨੇ ਕਿਹਾ ਕਿ ਹਿਲਾਲ ਦੀ ਗ੍ਰਿਫਤਾਰੀ ਦੇ ਨਾਲ ਹੀ ਇਸ ਮਾਮਲੇ 'ਚ ਗ੍ਰਿਫਤਾਰ ਦੋਸ਼ੀਆਂ ਦੀ ਗਿਣਤੀ ਵਧ ਕੇ 4 ਹੋ ਗਈ ਹੈ। ਜੈਸ਼-ਏ-ਮੁਹੰਮਦ ਨੇ ਹੀ 14 ਫਰਵਰੀ ਨੂੰ ਪੁਲਵਾਮਾ 'ਚ ਹੋਏ ਸੀ.ਆਰ.ਪੀ.ਐੱਫ. 'ਤੇ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਹਮਲੇ 'ਚ 40 ਜਵਾਨ ਸ਼ਹੀਦ ਹੋਏ ਸਨ।
ਘਰ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਹੋਇਆ ਤਬਾਹ
NEXT STORY