ਨਵੀਂ ਦਿੱਲੀ-ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਜਹਾਜ਼ ਸੇਵਾ ਕੰਪਨੀਆਂ ਨੂੰ ਫਿਲਹਾਲ ਬੁਕਿੰਗ ਸ਼ੁਰੂ ਨਾ ਕਰਨ ਦੀ ਹਿਦਾਇਤ ਦਿੱਤੀ ਹੈ। ਪੁਰੀ ਨੇ ਅੱਜ ਦੇਰ ਰਾਤ ਇਕ ਟਵੀਟ ਕਰਦੇ ਹੋਏ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਸਪਸ਼ੱਟ ਕਰਦਾ ਹੈ ਕਿ ਘਰੇਲੂ ਜਾਂ ਅੰਤਰਾਰਾਸ਼ਟਰੀ (ਉਡਾਣਾਂ) ਦੇ ਸੰਚਾਲਨ ਸ਼ੁਰੂ ਕਰਨ ਦੇ ਬਾਰੇ 'ਚ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਜਹਾਜ਼ ਸੇਵਾ ਕੰਪਨੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਸਬੰਧ 'ਚ ਸਰਕਾਰ ਦੇ ਫੈਸਲੇ ਤੋਂ ਬਾਅਦ ਹੀ ਬੁਕਿੰਗ ਸ਼ੁਰੂ ਕਰਨ।
ਦੱਸ ਦੇਈਏ ਕਿ ਸ਼ਨੀਵਾਰ ਨੂੰ ਖਬਰ ਆਈ ਸੀ ਕਿ ਏਅਰ ਇੰਡੀਆ 4 ਮਈ ਤੋਂ ਕੁਝ ਚੁਨਿੰਦਾ ਘਰੇਲੂ ਉਡਾਣਾਂ ਸ਼ੁਰੂ ਕਰ ਰਹੀ ਹੈ ਅਤੇ ਇਸ ਦੇ ਲਈ ਉਸ ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਉਡਾਣਾਂ 1 ਜੂਨ 2020 ਤੋਂ ਬਾਅਦ ਸ਼ੁਰੂ ਹੋਣਗੀਆਂ ਅਤੇ ਉਸ ਦੇ ਵੀ ਉਨ੍ਹਾਂ ਹੀ ਤਾਰਿਕਾਂ ਦੀ ਬੁਕਿੰਗ ਸ਼ੁਰੂ ਕੀਤੀ ਜਾ ਰਹੀ ਹੈ।
ਕੋਰੋਨਾ ਵਾਇਰਸ ਅਤੇ ਦੇਸ਼ ਵਿਆਪੀ ਲਾਕਡਾਊਨ ਕਾਰਣ ਭਾਰਤ 'ਚ ਹਵਾਈ ਸੇਵਾਵਾਂ ਪੂਰੀ ਤਰ੍ਹਾਂ ਬੰਦ ਹਨ। ਲਾਕਡਾਊਨ ਕਾਰਣ ਹੀ ਏਅਰ ਇੰਡੀਆ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਮਾਰਗਾਂ 'ਤੇ ਵਪਾਰਕ ਉਡਾਣਾਂ ਪਹਿਲਾਂ 14 ਅਪ੍ਰੈਲ ਤਕ ਮੁਅੱਤਲ ਕੀਤੀਆਂ ਸਨ ਹਾਲਾਂਕਿ ਬਾਅਦ 'ਚ ਇਸ ਨੂੰ ਵਧਾ ਕੇ 30 ਅਪ੍ਰੈਲ ਕਰ ਦਿੱਤਾ ਗਿਆ ਸੀ ਪਰ ਲਾਕਡਾਊਨ 3 ਮਈ ਤਕ ਵਧਾਏ ਜਾਣ ਤੋਂ ਬਾਅਦ ਏਅਰ ਇੰਡੀਆ ਨੇ ਬੁਕਿੰਗ ਨੂੰ ਸਥਗਿਤ ਹੀ ਰੱਖ ਦਿੱਤਾ ਸੀ।
ਨਵੀਂ ਸਟੱਡੀ 'ਚ ਦਾਅਵਾ, 'ਸੂਰਜ ਦੀ ਰੋਸ਼ਨੀ ਅੱਗੇ ਨਹੀਂ ਟਿੱਕ ਸਕਦਾ ਕੋਰੋਨਾਵਾਇਰਸ'
NEXT STORY