ਵਾਸ਼ਿੰਗਟਨ - ਸੂਰਜ ਦੀ ਰੋਸ਼ਨੀ ਸਾਹਮਣੇ ਕੋਰੋਨਾਵਾਇਰਸ ਨਹੀਂ ਟਿੱਕ ਸਕਦਾ ਹੈ। ਅਮਰੀਕਾ ਦੇ 'ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ' (ਡੀ. ਐਚ. ਐਸ.) ਦੇ ਪ੍ਰਯੋਗ (ਟੈਸਟ) ਵਿਚ ਇਹ ਗੱਲ ਸਾਹਮਣੇ ਆਈ ਹੈ। ਜ਼ਿਆਦਾ ਤਾਪਮਾਨ ਅਤੇ ਨਮੀ ਵਿਚ ਇਹ ਵਾਇਰਸ ਜ਼ਿਉਂਦਾ ਨਹੀਂ ਰਹਿ ਸਕਦਾ। ਇਸ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਦੁਨੀਆ ਦੇ ਜਿੰਨਾ ਹਿੱਸਿਆਂ ਵਿਚ ਹੁਣ ਗਰਮੀ ਦਾ ਮੌਸਮ ਆਉਣ ਵਾਲਾ ਹੈ, ਉਥੇ ਵਾਇਰਸ ਤੋਂ ਰਾਹਤ ਮਿਲ ਸਕਦੀ ਹੈ। ਹਾਲਾਂਕਿ, ਜਿਨ੍ਹਾਂ ਦਸਤਾਵੇਜ਼ਾਂ ਤੋਂ ਪ੍ਰਯੋਗ ਦੇ ਬਾਰੇ ਵਿਚ ਇਹ ਗੱਲ ਸਾਹਮਣੇ ਆਈ ਹੈ ਉਹ ਅਜੇ ਕਿਤੇ ਪ੍ਰਕਾਸ਼ਿਤ ਨਹੀਂ ਹੋਏ ਹਨ ਅਤੇ ਇਸ ਲਈ ਡੀ. ਐਚ. ਐਸ. ਇਸ 'ਤੇ ਕੁਮੈਂਟ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ।
ਰੋਸ਼ਨੀ ਦਾ ਇਹ ਅਸਰ
ਡੀ. ਐਚ. ਐਸ. ਮੁਤਾਬਕ, ਸੂਰਜ ਦੀ ਰੋਸ਼ਨੀ ਵਿਚ ਏਅਰੋਸਾਲਸ ਵਿਚ ਮੌਜੂਦ ਇਹ ਵਾਇਰਸ ਜਲਦ ਹੀ ਮਰ ਜਾਂਦਾ ਹੈ। ਪ੍ਰਯੋਗ ਵਿਚ ਦੇਖਿਆ ਗਿਆ ਕਿ ਬਿਨਾਂ ਰੋਸ਼ਨੀ ਤੋਂ ਇਕ ਘੰਟੇ ਬਾਅਦ ਵਾਇਰਸ ਵਿਚ ਜ਼ਿਆਦਾ ਕਮੀ ਨਹੀਂ ਦੇਖੀ ਗਈ। ਹਾਲਾਂਕਿ, ਹੁਣ ਤੱਕ ਦੇ ਪ੍ਰਯੋਗ ਵਿਚ ਇਹ ਗੱਲ ਕਹੀ ਗਈ ਹੈ ਕਿ ਫਿਲਹਾਲ ਇਸ ਨੂੰ ਪੂਰੇ ਤਰੀਕੇ ਨਾਲ ਸਾਬਤ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਸੂਰਜ ਦੀ ਰੋਸ਼ਨੀ ਵਿਚ ਕੋਰੋਨਾ ਦੀ ਖਤਮ ਹੋਣ ਦੀ ਸੰਭਾਵਨਾ 'ਤੇ ਕਾਫੀ ਵੇਲੇ ਤੋਂ ਚਰਚਾ ਚੱਲ ਰਹੀ ਹੈ। ਉਥੇ, ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ ਕੰਟਰੋਲ ਪ੍ਰਿਵੈਨਸ਼ਨ ਨੇ ਸਾਫ ਆਖਿਆ ਹੈ ਕਿ ਹੁਣ ਤੱਕ ਕੋਵਿਡ-19 ਦੇ ਇਲਾਜ ਨੂੰ ਲੈ ਕੇ ਐਫ. ਡੀ. ਏ. ਨੇ ਕੁਝ ਅਪਰੂਵ ਨਹੀਂ ਕੀਤਾ ਹੈ।
ਗਰਮ ਮੌਸਮ ਦਾ ਅਸਰ
ਸਾਹਮਣੇ ਆਏ ਦਸਤਾਵੇਜ਼ਾਂ ਵਿਚ ਇਕ ਸਟੱਡੀ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿਚ ਚੀਨ ਦੇ 100 ਸ਼ਹਿਰਾਂ ਦੇ ਪਿਛਲੇ ਮਹੀਨੇ ਦੇ ਮਾਮਲਿਆਂ ਨੂੰ ਸਟੱਡੀ ਕੀਤਾ ਗਿਆ ਸੀ। ਇਸ ਵਿਚ ਦੇਖਿਆ ਗਿਆ ਹੈ ਕਿ ਜਿਵੇਂ-ਜਿਵੇਂ ਮੌਸਮ ਗਰਮ ਜਾਂ ਨਮ ਹੋਇਆ, ਟ੍ਰਾਂਸ਼ਮਿਸ਼ਨ ਰੇਟ ਵੀ ਘੱਟ ਹੋਇਆ। ਉਥੇ ਚੀਨ ਵਿਚ ਪਬਲਿਕ ਐਕਸਪਰਟਸ ਅਤੇ ਸਟੱਡੀ ਮੁਤਾਬਕ ਵਾਇਰਸ ਗਰਮੀ ਜਾਂ ਨਮੀ ਵਿਚ ਵਧ ਨਹੀਂ ਸਕਦਾ ਪਰ ਇਸ ਨੂੰ ਫਿਲਹਾਲ ਰੋਕਿਆ ਨਹੀਂ ਜਾ ਸਕਦਾ।
ਗਰਮ ਦੇਸ਼ਾਂ ਵਿਚ ਘੱਟ ਰਫਤਾਰ
ਦੂਜੇ ਪਾਸੇ ਮੈਸਚਯੂਸੇਟਸ ਇੰਸਟੀਚਿਊਟ ਆਫ ਤਕਨਾਲੋਜੀ ਦੇ ਸਾਇੰਸਦਾਨਾਂ ਮੁਤਾਬਕ ਵੀ ਕੋਰੋਨਾਵਾਇਰਸ ਗਰਮ ਦੇਸ਼ਾਂ ਵਿਚ ਹੋਲੀ-ਹੋਲੀ ਫੈਲਿਆ ਹੈ। ਟੀਮ ਨੇ ਪਾਇਆ ਹੈ ਕਿ ਆਸਟ੍ਰੇਲੀਆ, ਦੁਬਈ, ਕਤਰ, ਸਿੰਗਾਪੁਰ, ਬਹਿਰੀਨ ਅਤੇ ਤਾਈਵਾਨ ਵਿਚ ਟੈਸਟਿੰਗ ਵੀ ਤੇਜ਼ੀ ਨਾਲ ਕੀਤੀ ਗਈ। ਵਾਈਟ ਹਾਊਸ ਵਿਚ ਕੰਮ ਕਰਨ ਵਾਲੇ ਇਮੀਊਨਲਾਜਿਸਟ ਡਾ. ਐਂਥਨੀ ਫੌਸੀ ਮੁਤਾਬਕ ਗਰਮੀ ਦੇ ਮਹੀਨੇ ਵਾਇਰਸ ਦੀ ਰਫਤਾਰ ਘੱਟ ਸਕਦੀ ਹੈ। ਉਨ੍ਹਾਂ ਆਖਿਆ ਕਿ ਇਹ ਦੀ ਰਫਤਾਰ ਜ਼ਰੂਰ ਘੱਟ ਜਾਵੇਗੀ ਪਰ ਇਹ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਗਰਮੀ ਦੇ ਮੌਸਮ ਦਾ ਇਸ 'ਤੇ ਜ਼ਿਆਦਾ ਅਸਰ ਹੋਵੇਗਾ।
ਉਤਰਾਖੰਡ 'ਚ 9 ਮਹੀਨੇ ਦਾ ਬੱਚਾ ਕੋਰੋਨਾ ਪਾਜ਼ੀਟਿਵ
NEXT STORY