ਨੋਇਡਾ— ਅੱਖਾਂ ਵਿਚ ਵੱਡੇ ਸੁਪਨੇ ਅਤੇ ਕੁਝ ਕਰਨ ਗੁਜਰਨ ਦਾ ਹੌਸਲਾ ਇਨਸਾਨ ਨੂੰ ਜਿਊਣਾ ਸਿੱਖਾ ਦਿੰਦਾ ਹੈ। ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਇਨਸਾਨ ਉਨ੍ਹਾਂ ਅੱਗੇ ਆਪਣੇ ਗੋਡੇ ਟੇਕ ਦਿੰਦਾ ਹੈ ਪਰ ਨੋਇਡਾ ਦਾ ਰਹਿਣ ਵਾਲਾ ਵਿਨਾਇਕ ਸ਼੍ਰੀਧਰ ਦੂਜੇ ਇਨਸਾਨਾਂ ਨਾਲੋਂ ਕੁਝ ਵੱਖਰਾ ਸੀ। ਭਾਵੇਂ ਹੀ ਉਹ ਅੱਜ ਦੁਨੀਆ ਵਿਚ ਨਹੀਂ ਹੈ ਪਰ ਉਸ ਨੇ ਆਪਣੀ ਬੀਮਾਰੀ ਨੂੰ ਕਦੇ ਆਪਣੀ ਕਮਜ਼ੋਰੀ ਨਹੀਂ ਮੰਨਿਆ। ਵਿਨਾਇਕ ਸੀ. ਬੀ. ਐੱਸ. ਈ. 10ਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਵਿਗਿਆਨੀ ਸਟੀਫਨ ਹਾਕਿੰਗ ਨੂੰ ਆਪਣਾ ਆਦਰਸ਼ ਮੰਨਦਾ ਸੀ। ਵਿਨਾਇਕ ਨੇ 10ਵੀਂ ਜਮਾਤ 'ਚ 3 ਪੇਪਰਾਂ 'ਚੋਂ ਵਧੀਆ ਨੰਬਰ ਆਏ। ਅੰਗਰੇਜ਼ੀ 'ਚ 100, ਵਿਗਿਆਨ 'ਚ 97, ਸੰਸਕ੍ਰਿਤ 'ਚ 96 ਅੰਕ ਆਏ। ਉਹ ਕੰਪਿਊਟਰ ਸਾਇੰਸ ਅਤੇ ਸਮਾਜਿਕ ਸਿੱਖਿਆ ਦਾ ਪੇਪਰ ਨਹੀਂ ਦੇ ਸਕਿਆ। ਸੋਮਵਾਰ ਨੂੰ ਸੀ. ਬੀ. ਐੱਸ. ਈ. 10ਵੀਂ ਦਾ ਨਤੀਜਾ ਆਇਆ, ਜਿਸ 'ਚ ਉਸ ਨੇ ਸ਼ਾਨਦਾਰ ਅੰਕ ਹਾਸਲ ਕੀਤੇ। ਵਿਨਾਇਕ ਨੋਇਡਾ ਦੇ ਐਮਿਟੀ ਇੰਟਰਨੈਸ਼ਨਲ ਸਕੂਲ ਦਾ ਵਿਦਿਆਰਥੀ ਸੀ।

ਵਿਨਾਇਕ ਦੇ ਮਾਤਾ-ਪਿਤਾ ਦੱਸਦੇ ਹਨ ਕਿ ਜਦੋਂ ਉਹ 2 ਸਾਲ ਦਾ ਸੀ, ਉਸ ਨੂੰ ਮਸਕੁਲਰ ਡਿਸਟ੍ਰਾਈ (muscular dystrophy) ਹੋ ਗਿਆ। ਜਿਸ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਹੱਥ-ਪੈਰ ਠੀਕ ਢੰਗ ਨਾਲ ਕੰਮ ਨਹੀਂ ਕਰਦੇ। ਜਦੋਂ ਉਹ 7-8 ਸਾਲ ਦਾ ਹੋਇਆ ਤਾਂ ਉਸ ਨੂੰ ਕੁਝ ਨਹੀਂ ਪਤਾ ਸੀ ਪਰ ਅਸੀਂ ਜਾਣਦੇ ਸੀ ਕਿ ਅੱਗੇ ਮੁਸ਼ਕਲਾਂ ਵੱਧਣ ਵਾਲੀਆਂ ਹਨ। ਉਸ ਦਾ ਹੌਲੀ-ਹੌਲੀ ਤੁਰਨਾ-ਫਿਰਨਾ ਬੰਦ ਹੋ ਗਿਆ। ਵ੍ਹੀਲ ਚੇਅਰ 'ਤੇ ਬੈਠ ਕੇ ਉਸ ਨੇ ਪੇਪਰ ਦਿੱਤੇ। ਉਸ ਦੀਆਂ ਮਾਸਪੇਸ਼ੀਆਂ ਘੱਟ ਕੰਮ ਕਰਦੀਆਂ ਸਨ। ਉਹ ਹੌਲੀ-ਹੌਲੀ ਲਿਖਦਾ, ਪਹਿਲਾ ਪੇਪਰ ਖੁਦ ਲਿਖਿਆ। ਫਿਰ ਉਸ ਨੂੰ ਰਾਈਟਰ ਦਿੱਤਾ ਗਿਆ। ਉਹ ਬੋਲਦਾ, ਰਾਈਟਰ ਲਿਖਦਾ।

ਵਿਨਾਇਕ ਦੀ ਮਾਂ ਮਮਤਾ ਸ਼੍ਰੀਧਰ ਨੇ ਕਿਹਾ ਕਿ ਉਹ ਵ੍ਹੀਲ ਚੀਅਰ 'ਤੇ ਬੈਠਾ ਪੜ੍ਹਾਈ ਕਰਦਾ ਰਹਿੰਦਾ ਸੀ ਅਤੇ ਉਸ ਦਾ ਦਿਮਾਗ ਬਹੁਤ ਤੇਜ਼ ਸੀ। ਉਸ ਦੀ ਇੱਛਾਵਾਂ ਬਹੁਤ ਉੱਚੀਆਂ ਸਨ। ਮਾਂ ਨੇ ਦੱਸਿਆ ਕਿ ਉਹ ਪੁਲਾੜ ਯਾਤਰੀ ਬਣਨਾ ਚਾਹੁੰਦਾ ਸੀ ਅਤੇ ਵਿਗਿਆਨੀ ਸਟੀਫਨ ਹਾਕਿੰਗ ਵਾਂਗ ਹਰ ਚੁਣੌਤੀ ਨੂੰ ਮੰਨਣ ਦੀ ਹਿੰਮਤ ਰੱਖਦਾ ਸੀ। ਉਸ ਨੇ ਹਾਰ ਨਹੀਂ ਮੰਨਿਆ ਅਤੇ ਪੜ੍ਹਾਈ ਜਾਰੀ ਰੱਖੀ। 25 ਮਾਰਚ ਦੀ ਰਾਤ ਉਸ ਦੀ ਪਿੱਠ ਦਰਦ ਵਧ ਗਈ। ਸਵੇਰੇ ਬੇਸੁੱਧ ਪਿਆ ਸੀ ਅਤੇ ਅਸੀਂ ਉਸ ਨੂੰ ਲੈ ਕੇ ਹਸਪਤਾਲ ਪਹੁੰਚੇ। ਡਾਕਟਰ ਨੇ ਦੱਸਿਆ ਕਿ ਦਿਲ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋਣ ਕਾਰਨ ਬਲੱਡ ਕਲਾਟ ਬਣ ਗਿਆ ਸੀ, ਇਸ ਨਾਲ ਉਸ ਨੂੰ ਦਿਲ ਦਾ ਦੌਰਾ ਪਿਆ। ਵਿਨਾਇਕ ਸਾਡੇ ਤੋਂ ਦੂਰ ਜਾ ਚੁੱਕਾ ਸੀ। ਸੋਮਵਾਰ ਨੂੰ ਸੀ. ਬੀ. ਐੱਸ. ਈ. ਦੀ ਸਾਈਟ 'ਤੇ ਉਸ ਦਾ ਨਤੀਜਾ ਦੇਖਿਆ ਤਾਂ ਉਸ ਨੇ ਚੰਗੇ ਨੰਬਰ ਲਏ ਪਰ ਹੁਣ ਇਹ ਸਭ ਕਿਸ ਕੰਮ ਦਾ। ਵਿਨਾਇਕ ਕਹਿੰਦਾ ਸੀ ਕਿ ਉਹ ਪੇਪਰਾਂ ਤੋਂ ਬਾਅਦ ਰਾਮੇਸ਼ਵਰ ਘੁੰਮਣ ਜਾਵੇਗਾ। ਸੋਮਵਾਰ ਦੇ ਟਿਕਟ ਬੁੱਕ ਕਰਵਾਏ ਸਨ। ਇਸੇ ਦਿਨ ਉਸ ਦਾ ਨਤੀਜਾ ਆਇਆ।
ਮਾੜੀ ਭਾਸ਼ਾ ਦੇ ਬਾਵਜੂਦ ਨਵੀਂ ਲੋਕ ਸਭਾ ਹੋਵੇਗੀ ਸਭ ਤੋਂ ਜ਼ਿਆਦਾ ਸਿੱਖਿਅਤ
NEXT STORY