ਨਵੀਂ ਦਿੱਲੀ— 8 ਨਵੰਬਰ ਦਾ ਦਿਨ ਹਰ ਭਾਰਤੀ ਨੂੰ ਯਾਦ ਹੀ ਹੋਣਾ, ਕਿਉਂਕਿ ਇਸ ਦਿਨ ਨੋਟਬੰਦੀ ਹੋਈ। 8 ਨਵੰਬਰ 2016 ਨੂੰ ਦੀ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ 500 ਅਤੇ 1000 ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਅੱਜ ਨੋਟਬੰਦੀ ਦੀਆਂ ਯਾਦਾਂ ਫਿਰ ਤਾਜ਼ਾ ਹੋ ਗਈਆਂ। ਨਰਿੰਦਰ ਮੋਦੀ ਦੇ ਇਸ ਫੈਸਲੇ ਤੋਂ ਦੇਸ਼ ਵਿਚ ਅਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਸੀ। ਭਾਵੇਂ ਹੀ ਨੋਟਬੰਦੀ ਨੂੰ ਅੱਜ 3 ਸਾਲ ਹੋ ਗਏ ਹਨ ਪਰ ਇਸ ਦੀ ਚਰਚਾ ਅੱਜ ਵੀ ਹੁੰਦੀ ਹੈ, ਕਿਉਂਕਿ ਇਸ ਨਾਲ ਹਰ ਭਾਰਤੀ ਦਾ ਸਾਹਮਣਾ ਨੋਟਬੰਦੀ ਨਾਲ ਹੋਇਆ। ਸਭ ਤੋਂ ਜ਼ਿਆਦਾ ਨੋਟਬੰਦੀ ਦਾ ਪ੍ਰਭਾਵ ਸੰਗਠਿਤ ਅਤੇ ਅਸੰਗਠਿਤ ਖੇਤਰਾਂ ਦੇ ਕਾਰੋਬਾਰ 'ਤੇ ਪਿਆ। ਸਰਕਾਰ ਭਾਵੇਂ ਹੀ ਦਾਅਵਾ ਕਰੇ ਕਿ ਨੋਟਬੰਦੀ ਦਾ ਕਦਮ ਸਹੀ ਸੀ ਪਰ ਇਸ ਦੀ ਸਫਲਤਾ ਨੂੰ ਲੈ ਕੇ ਕੋਈ ਪੁਖਤਾ ਅੰਕੜੇ ਪੇਸ਼ ਕਰਨ ਵਿਚ ਸਰਕਾਰ ਨਾਕਾਮ ਰਹੀ ਹੈ।
ਛੋਟੇ ਉਦਯੋਗਾਂ ਨੂੰ ਝੱਲਣਾ ਪਿਆ ਵੱਡਾ ਨੁਕਸਾਨ—
ਦਰਅਸਲ ਦੇਸ਼ ਵਿਚ ਲੋਕ ਨੋਟਬੰਦੀ ਤੋਂ ਹੋਈ ਪਰੇਸ਼ਾਨੀ ਨੂੰ ਹੁਣ ਤਕ ਭੁੱਲੇ ਨਹੀਂ ਹਨ। ਨੋਟਬੰਦੀ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਉਨ੍ਹਾਂ ਉਦਯੋਗਾਂ 'ਤੇ ਪਿਆ, ਜੋ ਜ਼ਿਆਦਾਤਰ ਨਕਦੀ ਵਿਚ ਲੈਣ-ਦੇਣ ਕਰਦੇ ਸਨ। ਇਸ ਵਿਚ ਜ਼ਿਆਦਾਤਰ ਛੋਟੇ ਉਦਯੋਗ ਸ਼ਾਮਲ ਸਨ। ਨੋਟਬੰਦੀ ਦੌਰਾਨ ਉਨ੍ਹਾਂ ਉਦਯੋਗਾਂ ਲਈ ਨਕਦੀ ਦੀ ਕਿੱਲਤ ਹੋ ਗਈ। ਇਸ ਵਜ੍ਹਾ ਕਰ ਕੇ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਗਿਆ। ਕਈ ਲੋਕਾਂ ਦੀਆਂ ਨੌਕਰੀਆਂ ਚੱਲੀ ਗਈਆਂ।
ਇਸ ਲਈ ਕੀਤੀ ਗਈ ਸੀ ਨੋਟਬੰਦੀ—
ਨੋਟਬੰਦੀ ਲਿਆਉਣ ਵਿਚ ਮੋਦੀ ਸਰਕਾਰ ਨੇ ਕਈ ਕਾਰਨ ਦੱਸੇ। ਇਸ ਵਿਚ ਕਾਲੇ ਧਨ ਦਾ ਖਾਤਮਾ ਕਰਨਾ, ਅੱਤਵਾਦ ਅਤੇ ਨਕਸਲ ਗਤੀਵਿਧੀਆਂ 'ਤੇ ਲਗਾਮ ਲਾਉਣ ਸਮੇਤ ਕਈ ਵਜ੍ਹਾ ਗਿਣਾਈਆਂ ਗਈਆਂ ਸਨ। ਸਰਕਾਰ ਦਾ ਤਰਕ ਹੈ ਕਿ ਨੋਟਬੰਦੀ ਤੋਂ ਬਾਅਦ ਟੈਕਸ ਉਗਰਾਹੀ ਵਧੀ ਅਤੇ ਕਾਲੇ ਧਨ ਵਿਚ ਇਸਤੇਮਾਲ ਹੋਣ ਵਾਲਾ ਪੈਸਾ ਸਿਸਟਮ 'ਚ ਆ ਚੁੱਕਾ ਹੈ ਪਰ ਅਹਿਮ ਗੱਲ ਤਾਂ ਇਹ ਹੈ ਕਿ ਇਸ ਨਾਲ ਜੁੜੇ ਕੋਈ ਅੰਕੜੇ 3 ਸਾਲ ਬਾਅਦ ਵੀ ਸਾਹਮਣੇ ਨਹੀਂ ਆਏ ਹਨ।
ਕਰੀਬ 99 ਫੀਸਦੀ ਪੁਰਾਣੇ ਨੋਟ ਬੈਂਕਾਂ 'ਚ ਹੋਏ ਜਮਾਂ—
ਆਰ. ਬੀ. ਆਈ. ਦੇ ਅੰਕੜੇ ਦੱਸਦੇ ਹਨ ਕਿ ਨੋਟਬੰਦੀ ਦੌਰਾਨ ਬੰਦ ਹੋਏ 99.30 ਫੀਸਦੀ 500 ਅਤੇ 1000 ਦੇ ਪੁਰਾਣੇ ਨੋਟ ਬੈਂਕਾਂ ਵਿਚ ਵਾਪਸ ਆ ਗਏ।
ਆਮ ਨਾਗਰਿਕ ਨੂੰ ਝੱਲਣੀ ਪਈ ਪਰੇਸ਼ਾਨੀ—
ਨੋਟਬੰਦੀ ਕਾਰਨ ਆਮ ਨਾਗਰਿਕ ਨੂੰ ਵੱਡੀ ਪਰੇਸ਼ਾਨੀ ਝੱਲਣੀ ਪਈ। ਬੈਂਕਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗ ਗਈਆਂ। ਇੱਥੇ ਤੱਕ ਕਿ ਵਿਆਹ ਵਾਲੇ ਘਰਾਂ 'ਚ ਜ਼ਿਆਦਾ ਮਾਹੌਲ ਖਰਾਬ ਹੋ ਗਿਆ, ਕਿਉਂਕਿ 500 ਤੇ 1000 ਰੁਪਏ ਦੇ ਨੋਟ ਬੰਦ ਹੋਣ ਕਾਰਨ ਪਰਿਵਾਰਾਂ ਨੂੰ ਵੱਡੀ ਪਰੇਸ਼ਾਨੀ ਝੱਲਣੀ ਪਈ।
ਵਿਕਾਸ ਦਰ 'ਤੇ ਪਿਆ ਅਸਰ—
ਨੋਟਬੰਦੀ ਤੋਂ ਬਾਅਦ ਵਸਤਾਂ ਅਤੇ ਸੇਵਾਵਾਂ ਟੈਕਸ (ਜੀ. ਡੀ. ਪੀ.) ਨੂੰ ਝਟਕਾ ਲੱਗਾ, ਜਿਸ ਤੋਂ ਦੇਸ਼ ਅਜੇ ਤਕ ਉਭਰ ਨਹੀਂ ਸਕਿਆ ਹੈ। ਨੋਟਬੰਦੀ ਦੇ ਐਲਾਨ ਤੋਂ ਬਾਅਦ ਪਹਿਲੀ ਤਿਮਾਹੀ 'ਚ ਜੀ. ਡੀ. ਪੀ. ਦਰ ਘਟ ਕੇ 6.1 ਫੀਸਦੀ 'ਤੇ ਆ ਗਈ ਸੀ, ਜਦਕਿ ਇਸ ਦੌਰਾਨ ਸਾਲ 2015 'ਚ ਇਹ 7.9 ਫੀਸਦੀ 'ਤੇ ਸੀ। ਮੌਜੂਦਾ ਸਮੇਂ ਵਿਚ ਜੀ. ਡੀ. ਪੀ. ਵਿਕਾਸ ਦਰ ਡਿੱਗ ਕੇ 5 ਫੀਸਦੀ 'ਤੇ ਆ ਗਈ ਹੈ।
ਭਾਰਤ ਦੇ ਨਵੇਂ ਨਕਸ਼ੇ ਨੂੰ ਲੈ ਕੇ ਨੇਪਾਲ ਨੇ ਜਤਾਈ ਨਾਰਾਜ਼ਗੀ
NEXT STORY