ਹਿਸਾਰ- ਹਰਿਆਣਾ ਸਰਕਾਰ ਨੇ ਅਨੁਸੂਚਿਤ ਜਾਤੀ ਕਮਿਸ਼ਨ (ਐੱਸ. ਸੀ.) ਦੇ ਗਠਨ ਕਰ ਦਿੱਤਾ ਹੈ। ਰਤੀਆ ਦੇ ਸਾਬਕਾ ਵਿਧਾਇਕ ਪ੍ਰੋਫੈਸਰ ਰਵਿੰਦਰ ਬਲਿਆਲਾ ਨੂੰ ਚੇਅਰਮੈਨ ਨਿਯੁਕਤ ਕੀਤਾ ਹੈ। ਉਥੇ ਹੀ ਭਿਵਾਨੀ ਦੇ ਵਿਜੇ ਬਦਬੁਜਾਰ ਨੂੰ ਵਾਇਰਸ ਚੇਅਰਮੈਨ ਬਣਾਇਆ ਗਿਆ ਹੈ। ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਕਮਿਸ਼ਨ 'ਚ ਕੈਥਲ ਤੋਂ ਰਵੀ ਤਾਰੰਵਾਲੀ, ਸੋਨੀਪਤ ਦੀ ਮੀਨਾ ਨਰਵਾਲ ਅਤੇ ਸਿਰਸਾ ਦੇ ਰਤਨ ਲਾਲ ਬਾਮਨੀਆ ਕਮਿਸ਼ਨ ਦੇ ਮੈਂਬਰ ਨਿਯੁਕਤ ਕੀਤੇ ਗਏ।
ਓਧਰ ਹਰਿਆਣਾ ਦੇ ਸਹਿਕਾਰਤਾ ਮੰਤਰੀ ਬਨਵਾਰੀ ਲਾਲ ਨੇ ਮੰਗਲਵਾਰ ਨੂੰ ਵਿਧਾਨ ਸਭਾ ਵਿਚ ਦੱਸਿਆ ਕਿ ਸੂਬੇ 'ਚ ਅਨੁਸੂਚਿਤ ਜਾਤੀਆਂ ਲਈ ਪੰਜ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਹੈ। ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਇਕ ਸਵਾਲ ਦਾ ਜਵਾਬ ਦਿੰਦਿਆਂ ਲਾਲ ਨੇ ਕਿਹਾ ਕਿ ਕਮਿਸ਼ਨ ਦਾ ਗਠਨ ਹਰਿਆਣਾ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਐਕਟ, 2018 ਤਹਿਤ ਕੀਤਾ ਗਿਆ ਹੈ।
ਮੁੰਬਈ : ਸਟੰਟ ਵੀਡੀਓ ਬਣਾਉਣ ਲਈ ਇਮਾਰਤ 'ਚ ਦਾਖ਼ਲ ਹੋਣ ਦੇ ਦੋਸ਼ 'ਚ ਰੂਸ ਦੇ 2 ਯੂ-ਟਿਊਬਰ ਗ੍ਰਿਫ਼ਤਾਰ
NEXT STORY