ਨਵੀਂ ਦਿੱਲੀ— ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤੀਨ ਗਡਕਰੀ ਨੇ ਸੋਮਵਾਰ ਨੂੰ ਸਵੀਕਾਰ ਕੀਤਾ ਕਿ ਦੇਸ਼ 'ਚ ਪਿਛਲੇ ਪੰਜ ਸਾਲ 'ਚ ਸੜਕ ਹਾਦਸੇ 'ਚ ਕਮੀ ਲਿਆਉਣ 'ਚ ਉਨ੍ਹਾਂ ਦੇ ਵਿਭਾਗ ਨੂੰ ਸਫਲਤਾ ਨਹੀਂ ਮਿਲੀ ਹੈ ਤੇ ਉਨ੍ਹਾਂ ਨੇ ਉਮੀਦ ਜਤਾਈ ਕਿ ਮੋਟਰ ਵਹੀਕਲ ਸੋਧ ਬਿੱਲ ਪਾਸ ਹੋਣ ਤੋਂ ਬਾਅਦ ਸੜਕ ਹਾਦਸਿਆਂ ਨਾਲ ਲੋਕਾਂ ਦੀ ਜਾਨ ਬਚਾਉਣ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਬਿੱਲ ਪਿਛਲੀ ਲੋਕ ਸਭਾ 'ਚ ਪਾਸ ਹੋ ਗਿਆ ਸੀ ਪਰ ਰਾਜਸਭਾ 'ਚ ਪਾਸ ਨਹੀਂ ਹੋ ਸਕਿਆ ਸੀ। ਗਡਕਰੀ ਮੁਤਾਬਕ ਉਨ੍ਹਾਂ ਨੇ ਰਾਜਸਥਾਨ ਦੇ ਤਤਕਾਲੀਨ ਆਵਾਜਾਈ ਮੰਤਰੀ ਦੀ ਪ੍ਰਧਾਨਗੀ 'ਚ ਕਮੇਟੀ ਗਠਿਤ ਕਰ ਇਸ ਵਿਸ਼ੇ ਦਾ ਅਧਿਐਨ ਕਰਵਾਇਆ ਜਿਸ 'ਚ 18 ਸੁਬਿਆਂ ਦੇ ਆਵਾਜਾਈ ਮੰਤਰੀ ਸ਼ਾਮਲ ਰਹੇ। ਮੰਤਰੀ ਨੇ ਕਿਹਾ ਕਿ ਬਿੱਲ ਸਥਾਈ ਕਮੇਟੀ ਤੇ ਸੰਯੁਕਤ ਚੋਣ ਕਮੇਟੀ ਦੋਹਾਂ 'ਚ ਗਿਆ।
ਆਵਾਜਾਈ ਨਿਯਮਾਂ ਦੇ ਉਲੰਘਣ 'ਤੇ ਰੱਦ ਹੋ ਸਕਦਾ ਹੈ ਲਾਇਸੰਸ
* ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ ਨਵੇਂ ਕਾਨੂੰਨ ਦੇ ਤਹਿਤ ਹੁਣ 10,000 ਰੁਪਏ ਜੁਰਮਾਨਾ ਲੱਗੇਗਾ ਜਦਕਿ ਖਤਰਨਾਕ ਤਰੀਕੇ ਨਾਲ ਡਰਾਈਵਿੰਗ 'ਤੇ ਜੁਰਮਾਨਾ 1000 ਰੁਪਏ ਤੋਂ ਵਧਾ ਕੇ 5000 ਰੁਪਏ ਕਰ ਦਿੱਤਾ ਗਿਆ ਹੈ।
* ਓਵਰਲੋਡਿੰਗ 'ਤੇ 20,000 ਰੁਪਏ ਜੁਰਮਾਨਾ ਲੱਗੇਗਾ। ਸੀਟ ਬੈਲਟ ਨਾ ਬਨੰ੍ਹਣ 'ਤੇ 1000 ਰੁਪਏ ਜੁਰਮਾਨਾ ਦੇਣਾ ਹੋਵੇਗਾ।
* ਬਿੱਲ 'ਚ ਓਵਰ ਸਪੀਡਿੰਗ 'ਤੇ 1000-2000 ਰੁਪਏ ਤਕ ਦਾ ਜੁਰਮਾਨਾ ਲਗਾਉਣ ਦਾ ਕਾਨੂੰਨ ਪਾਸ ਕੀਤਾ ਗਿਆ ਹੈ।
* ਬਿਨਾਂ ਬੀਮਾ ਪਾਲਿਸੀ ਦੇ ਗੱਡੀ ਚਲਾਉਣ 'ਤੇ 2000 ਰੁਪਏ ਤਕ ਜਾ ਜੁਰਮਾਨਾ ਰੱਖਿਆ ਗਿਆ ਹੈ।
* ਬਿਨਾਂ ਹੈਲਮੈਟ ਦੇ ਗੱਡੀ ਚਲਾਉਣ 'ਤੇ 2000 ਰੁਪਏ ਦਾ ਜੁਰਮਾਨਾ ਤੇ ਤਿੰਨ ਮਹੀਨੇ ਲਈ ਲਾਇਸੰਸ ਰੱਦ ਕੀਤਾ ਜਾਣਾ ਸ਼ਾਮਲ ਹੈ।
1 ਲੱਖ ਰੁਪਏ ਤਕ ਜੁਰਮਾਨੇ ਦਾ ਪ੍ਰਬੰਧ
* ਇਸ ਬਿੱਲ 'ਚ ਸੜਕ ਸੁਰੱਖਿਆ ਦੇ ਖੇਤਰ 'ਚ ਸਖਤ ਨਿਯਮ ਰੱਖੇ ਗਏ ਹਨ। ਨਾਬਾਲਗਾਂ ਵੱਲੋਂ ਡਰਾਇਵਿੰਗ, ਬਿਨਾਂ ਡਰਾਇਵਿੰਗ ਲਾਇਸੰਸ, ਖਤਰਨਾਕ ਤਰੀਕੇ ਨਾਲ ਡਰਾਇਵਿੰਗ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਓਵਰ ਸਪੀਡਿੰਗ ਤੇ ਓਵਰ ਲੋਡਿੰਗ ਵਰਗੇ ਨਿਯਮਾਂ ਦੇ ਉਲੰਘਣ 'ਤੇ ਸਖਤ ਜੁਰਮਾਨੇ ਦੇ ਨਿਯਮ ਬਣਾਇਆ ਗਿਆ ਹੈ।
* ਓਲਾ, ਉਬਰ ਵਰਗੇ ਐਗ੍ਰੀਗੇਟਰਸ ਵੱਲੋਂ ਡਰਾਇਵਿੰਗ ਲਾਇਸੰਸ ਦੇ ਨਿਯਮਾਂ ਦਾ ਉਲੰਘਣ ਕਰਨ 'ਤੇ ਬਿੱਲ ਦੇ ਨਿਯਮਾਂ 'ਚ 1 ਲੱਖ ਰੁਪਏ ਤਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
* ਸੋਧ ਕੀਤੇ ਬਿੱਲ ਮੁਤਾਬਕ ਆਵਾਜਾਈ ਨਿਯਮਾਂ ਦਾ ਉਲੰਘਣ ਹੋਣ 'ਤੇ ਘੱਟ ਤੋਂ ਘੱਟ 100 ਰੁਪਏ ਦੀ ਥਾਂ 500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
* ਅਧਿਕਾਰੀਆਂ ਦੇ ਆਦੇਸ਼ ਦੀ ਪਾਲਣਾ ਨਹੀਂ ਕਰਨ 'ਤੇ 500 ਰੁਪਏ ਦੇ ਸਥਾਨ 'ਤੇ ਹੁਣ 2000 ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ।
* ਗੱਡੀ ਦੀ ਅਣਅਧਿਕਾਰਤ ਵਰਤੋਂ ਕਰਨ 'ਤੇ 5000 ਰੁਪਏ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।
ਪਹਿਲੀ ਤਨਖਾਹ ਖਰਚ ਕਰਨ ਤੋਂ ਪਹਿਲਾਂ ਯਾਦ ਰੱਖੋ ਇਹ ਗੱਲਾਂ
NEXT STORY