ਕੋਲਕਾਤਾ - ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਸੂਬੇ ’ਚ ਸਕੂਲਾਂ, ਕਾਲਜਾਂ ਅਤੇ ਮੰਦਰਾਂ ਦੇ ਇਕ ਕਿਲੋਮੀਟਰ ਦੇ ਘੇਰੇ ’ਚ ਸ਼ਰਾਬ ਦੀਆਂ ਦੁਕਾਨਾਂ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਧਿਕਾਰੀ ਨੇ ਨਦੀਆ ਜ਼ਿਲੇ ਦੇ ਕਲਿਆਣੀ ’ਚ ਇਕ ਪ੍ਰਸ਼ਾਸਨਿਕ ਮੀਟਿੰਗ ਦੌਰਾਨ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਵਿੱਦਿਅਕ ਸੰਸਥਾਵਾਂ ਅਤੇ ਧਾਰਮਿਕ ਸਥਾਨਾਂ ਨੂੰ ਸ਼ਰਾਬ ਦੇ ਸਮਾਜਿਕ ਮਾੜੇ ਪ੍ਰਭਾਵ ਤੋਂ ਬਚਾਉਣਾ ਹੈ, ਨਾਲ ਹੀ ਇਹ ਵੀ ਯਕੀਨੀ ਬਣਾਉਣਾ ਹੈ ਕਿ ਸਕੂਲਾਂ, ਕਾਲਜਾਂ ਅਤੇ ਮੰਦਰਾਂ ਨੇੜੇ ਹੁੜਦੰਗ ਅਤੇ ਹੋਰ ਗਲਤ ਘਟਨਾਵਾਂ ਨਾ ਵਾਪਰਨ। ਨਦੀਆ, ਹੁਗਲੀ ਅਤੇ ਉੱਤਰ 24 ਪਰਗਨਾ ਸਹਿਤ ਤਿੰਨ ਜ਼ਿਲਿਆਂ ਦੇ ਜਨਪ੍ਰਤੀਨਿਧੀਆਂ ਅਤੇ ਸੀਨੀਅਰ ਅਧਿਕਾਰੀਆਂ ਦੀ ਇਸ ਪ੍ਰਸ਼ਾਸਨਿਕ ਮੀਟਿੰਗ ’ਚ ਕਈ ਵੱਡੇ ਨੀਤੀਗਤ ਫੈਸਲਿਆਂ ਦਾ ਐਲਾਨ ਕੀਤਾ ਗਿਆ।
ਸ਼ੁਭੇਂਦੂ ਅਧਿਕਾਰੀ ਨੇ ਇਹ ਵੀ ਐਲਾਨ ਕੀਤਾ ਕਿ ‘ਅੰਨਪੂਰਨਾ ਯੋਜਨਾ’ ਦੇ ਬਿਨੈ-ਪੱਤਰ 27 ਮਈ ਤੋਂ ਭਾਵ ਕਿ ਅੱਜ ਤੋਂ ਜਾਰੀ ਕੀਤੇ ਜਾਣਗੇ। ਇਹ ਯੋਜਨਾ ਚੋਣ ਪ੍ਰਚਾਰ ਦੌਰਾਨ ਭਾਜਪਾ ਦੇ ਮੈਨੀਫੈਸਟੋ ਦੇ ਸਭ ਤੋਂ ਚਰਚਿਤ ਬਿੰਦੂਆਂ 'ਚੋਂ ਇਕ ਸੀ, ਜਿਸ ਤਹਿਤ ਯੋਗ ਔਰਤਾਂ ਨੂੰ ਸਿੱਧੇ ਬੈਂਕ ਖਾਤੇ ’ਚ ਹਰ ਮਹੀਨੇ 3,000 ਰੁਪਏ ਦੀ ਵਿੱਤੀ ਸਹਾਇਤਾ ਮਿਲੇਗੀ।
ਕੇਰਲ 'ਚ ED ਦੀ ਵੱਡੀ ਕਾਰਵਾਈ: ਮਨੀ ਲਾਂਡਰਿੰਗ ਮਾਮਲੇ 'ਚ ਸਾਬਕਾ CM ਵਿਜਯਨ ਤੇ ਉਸ ਦੀ ਧੀ ਦੇ ਘਰ Raid
NEXT STORY