ਦੋਹਾ — ਅਰਬ ਦੇਸ਼ਾਂ ਦੀ ਪਾਬੰਦੀ ਦਾ ਸਾਹਮਣਾ ਕਰ ਰਹੇ ਕਤਰ ਨੇ 80 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨ੍ਹਾਂ ਵੀਜ਼ੇ ਦੇ ਐਂਟਰੀ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਲਿਸਟ 'ਚ ਭਾਰਤ ਤੋਂ ਇਲਾਵਾ ਬ੍ਰਿਟੇਨ, ਅਮਰੀਕਾ, ਕੈਨੇਡਾ, ਦੱਖਣੀ ਅਫਰੀਕਾ, ਆਸਟਰੇਲੀਆ ਅਤੇ ਨਿਊਜ਼ੀਲੈਂਡ ਜਿਹੇ ਦੇਸ਼ ਸ਼ਾਮਲ ਹਨ।
ਪਾਕਿਸਤਾਨ ਨੂੰ ਇਨ੍ਹਾਂ ਦੇਸ਼ਾਂ ਦੀ ਲਿਸਟ 'ਚ ਸ਼ਾਮਲ ਨਹੀਂ ਗਿਆ। ਕਤਰ ਟੂਰਿਜ਼ਮ ਅਥਾਰਟੀ (ਕੇ. ਯੂ. ਟੀ. ਏ.) ਦੇ ਕਾਰਜਕਾਰੀ ਪ੍ਰਧਾਨ ਹਸਨ ਅਲ ਇਬ੍ਰਾਹਿਮ ਨੇ ਬੁੱਧਵਾਰ ਨੂੰ ਦੱਸਿਆ ਕਿ ਵੀਜ਼ਾ ਮੁਕਤ ਯਾਤਰਾ ਆਦੇਸ਼ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ, ''80 ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨ੍ਹਾਂ ਵੀਜ਼ੇ ਦੇ ਕਤਰ 'ਚ ਐਂਟਰੀ ਕਰਨ ਦੀ ਇਜਾਜ਼ਤ ਦੇਣ ਦੇ ਨਾਲ ਹੀ ਕਤਰ ਖੇਤਰ ਦਾ ਸਭ ਤੋਂ ਜਿਆਦਾ ਖੁਲ੍ਹਾ ਦੇਸ਼ ਹੋ ਗਿਆ ਹੈ। ਸੈਲਾਨੀ ਕਤਰ ਦੀ ਮੇਜ਼ਬਾਨੀ, ਸਭਿਆਚਾਰਕ ਵਿਰਾਸਤ ਅਤੇ ਕੁਦਰਤੀ ਨਜ਼ਾਰਿਆਂ ਦਾ ਲੁਫਤ ਉਠਾ ਸਕਣਗੇ।''
ਇਸ ਲਿਸਟ 'ਚ ਸ਼ਾਮਲ ਦੇਸ਼ਾਂ ਦੇ ਨਾਗਰਿਕਾਂ ਨੂੰ ਕਤਰ ਆਉਣ ਲਈ ਕੋਈ ਵੀਜ਼ਾ ਐਪਲੀਕੇਸ਼ਨ ਜਾਂ ਸ਼ੁਲਕ ਨਹੀਂ ਦੇਣਾ ਪਵੇਗਾ। ਉਨ੍ਹਾਂ ਨੂੰ ਐਂਟਰੀ ਪੁਆਇੰਟ 'ਤੇ ਵੀ ਵਿਸ਼ੇਸ਼ ਛੋਟ ਪ੍ਰਦਾਨ ਕੀਤੀ ਜਾਵੇਗੀ। ਬਸ ਇਸ ਦੇ ਲਈ ਸਬੰਧਿਤ ਵਿਅਕਤੀ ਦੇ ਕੋਲ ਪਾਸਪੋਰਟ (ਘੱਟ ਤੋਂ ਘੱਟ 6 ਮਹੀਨੇ ਦੀ ਜਾਇਜ਼ਤਾ ਵਾਲਾ) ਅਤੇ ਵਾਪਸੀ ਦੀ ਟਿਕਟ ਹੋਣਾ ਜ਼ਰੂਰੀ ਹੈ। ਵੀਜ਼ੇ ਤੋਂ ਛੋਟ ਪਾਉਣ ਵਾਲੇ ਦੇਸ਼ਾਂ ਦੀਆਂ 2 ਲਿਸਟਾਂ ਤਿਆਰ ਕੀਤੀਆਂ ਗਈਆਂ ਹਨ। ਪਹਿਲੀ ਲਿਸਟ 'ਚ 33 ਦੇਸ਼ ਸ਼ਾਮਲ ਹਨ, ਜਿਨ੍ਹਾਂ ਦੇ ਨਾਗਰਿਕਾਂ ਨੂੰ ਦਿੱਤੀ ਗਈ ਛੋਟ 180 ਦਿਨਾਂ ਲਈ ਜਾਇਜ਼ ਰਹੇਗੀ ਅਤੇ ਉਹ 90 ਦਿਨਾਂ ਤੱਕ ਕਤਰ 'ਚ ਰਹਿ ਸਕਣਗੇ। ਦੂਜੀ ਲਿਸਟ 'ਚ 47 ਦੇਸ਼ (ਭਾਰਤ, ਅਮਰੀਕਾ, ਬ੍ਰਿਟੇਨ ਸਮੇਤ) ਹਨ। ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਦਿੱਤੀ ਗਈ ਛੋਟ 30 ਦਿਨ੍ਹਾਂ ਲਈ ਜਾਇਜ਼ ਹੋਵੇਗੀ ਅਤੇ ਉਹ ਇੰਨੇ ਹੀ ਦਿਨ ਕਤਰ 'ਚ ਰਹਿ ਸਕਣਗੇ। ਬਾਅਦ 'ਚ ਇਸ ਨੂੰ 30 ਦਿਨਾਂ ਲਈ ਹੋਰ ਵਧਾਇਆ ਜਾ ਸਕਦਾ ਹੈ।
ਕਾਂਗਰਸ ਨੇ ਗੁਜਰਾਤ ਦੇ 14 ਵਿਧਾਇਕਾਂ ਨੂੰ ਪਾਰਟੀ 'ਚੋਂ ਕੀਤਾ ਮੁਅੱਤਲ
NEXT STORY