ਲਖਨਊ - ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਸੰਕਟ ਵਿਚਾਲੇ ਬਲੈਕ ਫੰਗਸ ਦੇ ਵੱਧਦੇ ਮਾਮਲਿਆਂ ਨੇ ਯੋਗੀ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਇਸ ਵਿੱਚ ਸੀ.ਐੱਮ. ਯੋਗੀ ਆਦਿਤਿਅਨਾਥ ਨੇ ਅੱਜ ਸ਼ਨੀਵਾਰ ਨੂੰ ਹੁਕਮ ਦਿੱਤਾ ਕਿ ਕੋਰੋਨਾ ਦਵਾਈਆਂ ਦੀ ਕਾਲਾਬਾਜ਼ਾਰੀ ਕਰਣ ਵਾਲਿਆਂ 'ਤੇ ਰਾਸੁਕਾ (NSA) ਲਗਾਇਆ ਜਾਵੇਗਾ। ਨਾਲ ਹੀ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਣ ਦੀ ਕਾਰਵਾਈ ਵੀ ਕੀਤੀ ਜਾਵੇਗੀ। ਨਾਲ ਹੀ ਸੀ.ਐੱਮ. ਯੋਗੀ ਨੇ ਦਾਅਵਾ ਕੀਤਾ ਕਿ ਸਰਕਾਰ 30 ਮਈ ਤੱਕ ਕੋਰੋਨਾ ਨੂੰ ਦੂਜੀ ਲਹਿਰ ਨੂੰ ਕੰਟਰੋਲ ਕਰ ਲਵੇਗੀ।
ਕੋਰੋਨਾ ਸੰਕਟ ਦੇ ਦੌਰ ਵਿੱਚ ਕਈ ਅਹਿਮ ਦਵਾਈਆਂ ਦੀ ਕਾਲਾਬਾਜ਼ਾਰੀ ਵੱਧ ਗਈ ਹੈ ਅਤੇ ਇਸ 'ਤੇ ਰੋਕ ਲਗਾਉਣ ਲਈ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਕਿਹਾ ਕਿ ਕੋਰੋਨਾ ਦਵਾਈਆਂ ਦੀ ਕਾਲਾਬਾਜ਼ਾਰੀ ਕਰਣ ਵਾਲਿਆਂ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਲਗਾਇਆ ਜਾਵੇਗਾ। ਇਹੀ ਨਹੀਂ ਸਰਕਾਰ ਵਲੋਂ ਕਾਲਾਬਾਜਾਜ਼ਾਰੀ ਕਰਣ ਵਾਲਿਆਂ ਦੀ ਜਾਇਦਾਦ ਜ਼ਬਤ ਕਰਣ ਦੀ ਕਾਰਵਾਈ ਹੋਵੇਗੀ।
ਦਰਅਸਲ, ਸੀ.ਐੱਮ. ਯੋਗੀ ਆਦਿਤਿਅਨਾਥ ਸ਼ਨੀਵਾਰ ਨੂੰ ਕਾਨਪੁਰ ਪੁੱਜੇ, ਇੱਥੇ ਉਨ੍ਹਾਂ ਨੇ ਕੋਰੋਨਾ ਦੀਆਂ ਦਵਾਈਆਂ ਦੀ ਕਾਲਾਬਾਜ਼ਾਰੀ ਕਰਣ ਵਾਲਿਆਂ 'ਤੇ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ। ਨਾਲ ਹੀ ਉਨ੍ਹਾਂ ਕਿਹਾ ਕਿ ਵੈਕਸੀਨ ਹਰ ਨਾਗਰਿਕ ਨੂੰ ਮੁਫਤ ਦਿੱਤੀ ਜਾ ਰਹੀ ਹੈ ਅਤੇ ਵਿਰੋਧੀ ਧਿਰ ਅੱਜ ਕਹਿ ਰਿਹਾ ਹੈ ਕਿ ਵੈਕਸੀਨ ਫ੍ਰੀ ਦਿੱਤੀ ਜਾਵੇ।
ਸੀ.ਐੱਮ. ਯੋਗੀ ਨੇ ਕਿਹਾ ਕਿ ਜੂਨ ਵਿੱਚ ਅਸੀਂ ਵੈਕਸੀਨਸ਼ਨ ਦੀ ਸਪੀਡ ਵਧਾਉਣ ਜਾ ਰਹੇ ਹਾਂ। ਬਲੈਕ ਫੰਗਸ ਲਈ ਕਾਨਪੁਰ ਨੂੰ ਸੈਂਟਰ ਬਣਾਇਆ ਜਾਵੇਗਾ। ਸੀ.ਐੱਮ. ਨੇ ਬੱਚਿਆਂ ਦੇ ਹਸਪਤਾਲ ਨੂੰ ਚਲਾਉਣ ਦੇ ਨਿਰਦੇਸ਼ ਦਿੱਤੇ ਹਨ, ਜੋ ਪਿਛਲੇ ਕੁੱਝ ਦਿਨਾਂ ਵਿੱਚ ਬੰਦ ਹੋ ਚੁੱਕੇ ਸਨ। ਉਨ੍ਹਾਂ ਦੱਸਿਆ ਕਿ 100 ਬੈੱਡ ਮੈਡੀਕਲ ਕਾਲਜ ਵਿੱਚ PICU ਦੇ ਬਣਾਏ ਜਾ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
5 ਤੋਂ 10 ਲੱਖ 'ਚ ਵੇਚਦੇ ਸਨ ਚੋਰੀ ਕੀਤਾ ਹੋਇਆ ਬੱਚਾ, 11 ਦੋਸ਼ੀ ਗ੍ਰਿਫਤਾਰ
NEXT STORY