ਅੰਮ੍ਰਿਤਸਰ (ਬਿਊਰੋ) : ਨਰਾਤੇ ਸ਼ੁਰੂ ਹੋਣ ਵਾਲੇ ਹਨ ਅਤੇ ਇਸ ਦੌਰਾਨ ਜੰਮੂ ਸਥਿਤ ਵਿਸ਼ਵ ਪ੍ਰਸਿੱਧ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਦਰਬਾਰ ਪਹੁੰਚਣ ਦੀ ਸ਼ਰਧਾਲੂਆਂ ਵਲੋਂ ਕਈ ਤਰ੍ਹਾਂ ਦੀਆਂ ਤਿਆਰੀਆਂ ਕੀਤੀਆ ਜਾ ਰਹੀਆਂ ਹਨ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਲਈ ਬਹੁਤ ਚੰਗੀ ਖ਼ਬਰ ਆਈ ਹੈ। ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਪਹੁੰਚਣ ਲਈ ਹੁਣ ਸਫ਼ਰ ਹੋਰ ਸੌਖਾ ਹੋਣ ਲੱਗਾ ਹੈ, ਕਿਉਂਕਿ ਸਪਾਈਸਜੈੱਟ ਨੇ ਅੰਮ੍ਰਿਤਸਰ ਤੋਂ ਵੈਸ਼ਨੋ ਦੇਵੀ ਜਾਣ ਵਾਲੇ ਯਾਤਰੀਆਂ ਲਈ ਫਲਾਈਟ ਸ਼ੁਰੂ ਕਰ ਦਿੱਤੀ ਹੈ। ਸਪਾਈਸਜੈੱਟ ਦੀ ਇਹ ਫਲਾਈਟ ਅੰਮ੍ਰਿਤਸਰ ਤੋਂ 10 ਅਕਤੂਬਰ ਨੂੰ ਉਡਾਣ ਭਰੇਗੀ। ਇਹ ਫਲਾਈਟ ਅੰਮ੍ਰਿਤਸਰ ਤੋਂ ਜੰਮੂ ਤਕ ਹੋਵੇਗੀ। ਇਸ ਤੋਂ ਬਾਅਦ ਯਾਤਰੀਆਂ ਨੂੰ ਸੜਕ ਮਾਰਗ ਰਾਹੀਂ ਸਫ਼ਰ ਤੈਅ ਕਰਕੇ ਕਟਰਾ ਪਹੁੰਚਣਾ ਪਵੇਗਾ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਵੱਡੀ ਖ਼ਬਰ: 2 ਪੁੱਤਰਾਂ ਸਣੇ ਗੁਰਸਿੱਖ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ, ਲਾਸ਼ਾਂ ਬਰਾਮਦ (ਵੀਡੀਓ)
ਸਪਾਈਸਜੈੱਟ ਦੀ ਉਡਾਣ ਦਾ ਜਾਣੋ ਸ਼ਡਿਊਲ
ਖ਼ਾਸ ਗੱਲ ਇਹ ਹੈ ਕਿ ਸਪਾਈਸਜੈੱਟ ਦੀ ਉਡਾਣ ਨੇ ਆਪਣਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਹੈ। ਸ਼ਡਿਊਲ ਅਨੁਸਾਰ ਅੰਮ੍ਰਿਤਸਰ ਤੋਂ ਰੋਜ਼ਾਨਾ ਫਲਾਈਟ ਜਾਵੇਗੀ। ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਏਅਰਪੋਰਟ ਅੰਮ੍ਰਿਤਸਰ ਤੋਂ ਸਵੇਰੇ 10.40 'ਤੇ ਇਹ ਫਲਾਈਟ ਉਡਾਣ ਭਰੇਗੀ ਅਤੇ 11.35 'ਤੇ ਜੰਮੂ ਪਹੁੰਚੇਗੀ। ਇਸੇ ਤਰ੍ਹਾਂ ਜੰਮੂ ਤੋਂ 12.5 ਵਜੇ ਉਡਾਣ ਭਰ ਕੇ 1.05 ਵਜੇ ਅੰਮ੍ਰਿਤਸਰ ਆਵੇਗੀ। ਨਰਾਤਿਆਂ ਦੇ ਖ਼ਾਸ ਮੌਕੇ ਸ਼ੁਰੂ ਹੋਣ ਵਾਲੀ ਇਹ ਸੇਵਾ ਸ਼ਰਧਾਲੂਆਂ ਲਈ ਵੱਡੀ ਸਹੂਲਤ ਹੈ। ਇਸ ਨਾਲ ਅੰਮ੍ਰਿਤਸਰ 'ਚ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਵੀ ਲਾਭ ਮਿਲੇਗਾ। ਅੰਮ੍ਰਿਤਸਰ 'ਚ ਦਰਸ਼ਨਾਂ ਤੋਂ ਬਾਅਦ ਸ਼ਰਧਾਲੂ ਵੈਸ਼ਨੋ ਦੇਵੀ ਲਈ ਹਵਾਈ ਮਾਰਗ ਰਾਹੀਂ ਜਾ ਸਕਣਗੇ।
ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ
ਸਪਾਈਸਜੈੱਟ ਦੀ ਉਡਾਣ ਦਾ ਜਾਣੋ ਕਿਰਾਇਆ
ਸਪਾਈਸਜੈੱਟ ਦੀ ਇਸ ਉਡਾਣ ਦੇ ਲਈ ਲੋਕਾਂ ਨੂੰ ਅੰਮ੍ਰਿਤਸਰ ਤੋਂ ਜੰਮੂ ਤੱਕ 2500 ਰੁਪਏ ਅਤੇ ਜੰਮੂ ਤੋਂ ਅੰਮ੍ਰਿਤਸਰ ਦੇ ਲਈ 2000 ਰੁਪਏ ਦੇਣੇ ਹੋਣਗੇ। ਅਜਿਹੇ ’ਚ ਲੋਕ ਅੰਮ੍ਰਿਤਸਰ ਆ ਕੇ ਉਥੋਂ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਦੇ ਹਨ ਅਤੇ ਫਿਰ ਤੈਅ ਸਮੇਂ ’ਤੇ ਮਾਤਾ ਵੈਸ਼ਨੋ ਦੇਵੀ ਦੇ ਲਈ ਉਡਾਨ ਭਰ ਸਕਦੇ ਹਨ। ਇਸ ਨਾਲ ਅੰਮ੍ਰਿਤਸਰ ਦੇ ਲੋਕਾਂ ਨੂੰ ਉਤਸ਼ਾਹ ਮਿਲੇਗਾ। ਅਜਿਹੇ ਵਿਚ ਟੂਰਿਜ਼ਮ ਨਾਲ ਜੁੜੇ ਲੋਕਾਂ ਦੇ ਚਿਹਰਿਆਂ 'ਤੇ ਰੌਣਕ ਪਰਤੀ ਹੈ। ਜੰਮੂ ਲਈ ਸਿੱਧੀ ਜਹਾਜ਼ ਸੇਵਾ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਦੇ ਨਾਲ-ਨਾਲ ਜੰਮੂ ਕਸ਼ਮੀਰ 'ਚ ਵੀ ਟੂਰਿਜ਼ਮ ਨੂੰ ਹੱਲਾਸ਼ੇਰੀ ਮਿਲੇਗੀ।
ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ
ਨੋਟ - ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਅੰਮ੍ਰਿਤਸਰ ਤੋਂ ਜੰਮੂ ਲਈ 10 ਅਕਤੂਬਰ ਤੋਂ ਸ਼ੁਰੂ ਹੋਣ ਫਲਾਈਟ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ...
ਚੋਣਾਂ ਤੋਂ ਪਹਿਲਾਂ ਸਰਗਰਮ ਹੋਈ ਨਵਜੋਤ ਸਿੱਧੂ ਦੀ ਧੀ ਰਾਬੀਆ, ਪਿਤਾ ਦੇ ਹੱਕ ’ਚ ਆਖੀ ਵੱਡੀ ਗੱਲ
NEXT STORY