ਭੁਵਨੇਸ਼ਵਰ—ਭਾਜਪਾ ਪ੍ਰਧਾਨ ਅਮਿਤ ਸ਼ਾਹ 24 ਸਤੰਬਰ ਨੂੰ ਪੁਰੀ 'ਚ ਪਾਰਟੀ ਦੀ ਮਹਿਲਾ ਸ਼ਾਖਾ ਦੀ ਬੈਠਕ 'ਚ ਸ਼ਾਮਲ ਹੋਣਗੇ ਅਤੇ ਉਹ ਆਗਾਮੀ ਵਿਧਾਨਸਭਾ ਚੋਣਾਂ ਲਈ ਕਾਰਜਕਰਤਾਵਾਂ ਦਾ ਉਤਸ਼ਾਹ ਵਧਾਉਣ ਦੀ ਕੋਸ਼ਿਸ਼ ਕਰਨਗੇ। ਮੰਗਲਵਾਰ ਨੂੰ ਇੱਥੇ ਇਹ ਐਲਾਨ ਕਰਦੇ ਹੋਏ ਓਡੀਸ਼ਾ ਭਾਜਪਾ ਮਹਿਲਾ ਮੋਰਚਾ ਪ੍ਰਮੁੱਖ ਪ੍ਰਾਵਿਤੀ ਪਾਰਿਦਾ ਨੇ ਕਿਹਾ ਕਿ ਸ਼ਾਹ ਪੁਰੀ 'ਚ ਪਾਰਟੀ ਦੀ ਮਹਿਲਾ ਸ਼ਾਖਾ ਦੀ ਤਿੰਨ ਦਿਨਾਂ ਰਾਸ਼ਟਰੀ ਕਾਰਜਕਾਰਿਣੀ ਬੈਠਕ ਦਾ ਰਸਮੀ ਰੂਪ ਨਾਲ ਉਦਘਾਟਨ ਕਰਨਗੇ ਅਤੇ ਇਸ ਨੂੰ ਸੰਬੋਧਿਤ ਕਰਨਗੇ।
ਭਾਜਪਾ ਪ੍ਰਧਾਨ ਕਈ ਮੌਕਿਆਂ 'ਤੇ ਕਹਿ ਚੁੱਕੇ ਹਨ ਕਿ ਓਡੀਸ਼ਾ ਉਨ੍ਹਾਂ ਲਈ ਤਰਜੀਹ ਵਾਲਾ ਸੂਬਾ ਹੈ ਅਤੇ ਉਨ੍ਹਾਂ ਨੇ ਭਾਜਪਾ ਲਈ ਇਸ ਸੂਬੇ ਦੇ ਆਗਾਮੀ ਵਿਧਾਨਸਭਾ ਚੋਣਾਂ 'ਚ 147 'ਚੋਂ 120 ਤੋਂ ਵੱਧ ਸੀਟਾਂ ਦਾ ਟੀਚਾ ਤੈਅ ਕੀਤਾ ਹੈ। ਸ਼ਾਹ ਦੇ ਇਸ ਦੌਰ ਤੋਂ 2 ਦਿਨ ਪਹਿਲਾਂ 22 ਸਤੰਬਰ ਨੂੰ ਪ੍ਰਧਾਨ ਮੰਤਰੀ ਦੇ ਓਡੀਸ਼ਾ ਦੌਰੇ ਦਾ ਪ੍ਰੋਗਰਾਮ ਹੈ।
ਚੀਨ ਤੇ ਭਾਰਤ ਤੋਂ ਵਧ ਪ੍ਰਦੂਸ਼ਿਤ ਹਨ ਇਹ ਦੇਸ਼
NEXT STORY