ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ (17 ਸਤੰਬਰ) ਨੂੰ 71ਵਾਂ ਜਨਮ ਦਿਨ ਹੈ। ਇਸ ਮੌਕੇ ਭੁਵਨੇਸ਼ਵਰ ਵਿੱਚ ਰਹਿਣ ਵਾਲੀ ਪੀ.ਐੱਮ. ਦੀ ਫੈਨ ਪ੍ਰਿਯੰਕਾ ਸਾਹਿਨੀ ਨੇ ਖਾਸ ਤਸਵੀਰ ਬਣਾਈ ਹੈ। ਪ੍ਰਿਯੰਕਾ ਨੇ 8 ਫੁੱਟ ਉੱਚੇ ਅਤੇ 4 ਫੁੱਟ ਚੌੜੇ ਪਲਾਈ ਬੋਰਡ 'ਤੇ ਅਨਾਜ ਦੀ ਮਦਦ ਨਾਲ ਪੀ.ਐੱਮ. ਮੋਦੀ ਦੀ ਤਸਵੀਰ ਬਣਾਈ ਹੈ।
ਸਾਹਨੀ ਨੇ ਕਿਹਾ ਕਿ ਇਹ ਦੁਨੀਆ ਦੇ ਲੋਕਾਂ ਨੂੰ ਪਿਆਰਾ ਨੇਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਓਡਿਸ਼ਾ ਦੇ ਲੋਕਾਂ ਵੱਲੋਂ ਜਨਮ ਦਿਨ 'ਤੇ ਉਪਹਾਰ ਹੈ। ਪ੍ਰਿਯੰਕਾ ਨੇ ਕਿਹਾ, ਮੈਂ ਉਨ੍ਹਾਂ ਦੇ ਜਨਮ ਦਿਨ 'ਤੇ ਭਾਰਤ ਨੂੰ ਵਿਸ਼ਵ ਦਾ ਸ਼ਕਤੀਸ਼ਾਲੀ ਦੇਸ਼ ਬਣਾਉਣ ਦੀ ਮੰਗ ਕਰਦੀ ਹਾਂ।
ਇਹ ਵੀ ਪੜ੍ਹੋ - ਕਸ਼ਮੀਰ 'ਚ ਜ਼ਮੀਨ ਦਿਵਾਉਣ 'ਤੇ ਬੋਲੀ ਮਹਿਬੂਬਾ- CM ਯੋਗੀ ਪਹਿਲਾਂ UP ਦੇ ਬੇਘਰਾਂ ਨੂੰ ਘਰ ਦਿਵਾਉਣ
ਮਿਨਿਏਚਰ ਪੇਂਟਿੰਗ ਕਰਦੀ ਹੈ ਪ੍ਰਿਯੰਕਾ
ਪ੍ਰਿਯੰਕਾ ਸਾਹਿਨੀ ਭੁਵਨੇਸ਼ਵਰ ਦੀ ਰਹਿਣ ਵਾਲੀ ਹੈ ਅਤੇ ਉਹ ਮਿਨਿਏਚਰ ਪੇਂਟਿੰਗ ਕਰਦੀ ਹੈ। ਸਾਹਨੀ ਨੇ ਪੀ.ਐੱਮ. ਮੋਦੀ ਦੇ 71ਵੇਂ ਜਨਮ ਦਿਨ 'ਤੇ ਚਾਵਲ, ਦਾਲ ਅਤੇ ਚੂੜਾ (ਅਨਾਜ) ਦੀ ਮਦਦ ਨਾਲ ਉਨ੍ਹਾਂ ਦੀ ਆਕਰਸ਼ਕ ਤਸਵੀਰ ਬਣਾਈ ਹੈ। ਪੀ.ਐੱਮ. ਮੋਦੀ ਦੀ ਤਸਵੀਰ ਦੇ ਨਾਲ ਓਡਿਸ਼ਾ ਦੀ ਪ੍ਰਸਿੱਧ ਕਲਾਕ੍ਰਿਤੀ ਪੱਟਚਿੱਤਰ ਅਤੇ ਲੋਕਾਂ ਨੂੰ ਪ੍ਰਸਿੱਧ ਕੋਣਾਰਕ ਮੰਦਰ ਦਾ ਚੱਕਰ ਵੀ ਇਸ ਵਿੱਚ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ - ਸ਼ੋਪੀਆਂ ਦੇ ਸਰਕਾਰੀ ਡਿਗਰੀ ਕਾਲਜ ਦਾ ਨਾਮ ਬਦਲਾ ਕੇ ਸ਼ਹੀਦ ਪੈਰਾ ਕਮਾਂਡੋ ਦੇ ਨਾਮ 'ਤੇ ਰੱਖਿਆ
ਪੀ.ਐੱਮ. ਦੀ ਧੜਕਨ 'ਤੇ ਨਕਸ਼ਾ ਬਣਾਇਆ
ਪ੍ਰਿਯੰਕਾ ਸਾਹਿਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 71ਵੇਂ ਜਨਮ ਦਿਨ 'ਤੇ 8 ਫੁੱਟ ਉੱਚੇ ਅਤੇ 4 ਫੁੱਟ ਚੌੜੇ ਪਲਾਈ ਬੋਰਡ 'ਤੇ ਅਨਾਜ ਦੀ ਮਦਦ ਨਾਲ ਇੱਕ ਤਸਵੀਰ ਬਣਾਈ ਹੈ। ਇਸ ਵਿੱਚ ਪੀ.ਐੱਮ. ਮੋਦੀ ਦੀ ਧੜਕਨ 'ਤੇ ਭਾਰਤ ਦਾ ਨਕਸ਼ਾ ਬਣਿਆ ਹੈ। ਜਿਸਦਾ ਮਤਲਬ ਹੈ ਕਿ ਪੀ.ਐੱਮ. ਮੋਦੀ ਪੂਰੇ ਭਾਰਤ ਵਾਸੀਆਂ ਦੇ ਨੇਤਾ ਹਨ ਅਤੇ ਹਰ ਇੱਕ ਭਾਰਤ ਵਾਸੀਆਂ ਲਈ ਉਨ੍ਹਾਂ ਦਾ ਦਿਲ ਧੜਕਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪ੍ਰਧਾਨ ਮੰਤਰੀ ਮੋਦੀ 18 ਸਤੰਬਰ ਨੂੰ ਸਕੱਤਰਾਂ ਨਾਲ ਕਰਨਗੇ ਸਮੀਖਿਆ ਬੈਠਕ
NEXT STORY