ਨਵੀਂ ਦਿੱਲੀ– ਭਾਜਪਾ ਲੀਡਰਸ਼ਿਪ ਜਿੱਥੇ ਲੋਕ ਸਭਾ ਚੋਣਾਂ ਲਈ ਕਮਰ ਕੱਸ ਰਹੀ ਹੈ, ਉੱਥੇ ਹੀ ਕਾਂਗਰਸ ਵੀ ਕਈ ਸੂਬਿਆਂ ’ਚ ਮੁਸ਼ਕਿਲ ਸਥਿਤੀ ਦਾ ਸਾਹਮਣਾ ਕਰ ਰਹੀ ਹੈ। ਭਾਜਪਾ ਦਾ ਫੋਕਸ ਇਸ ਗੱਲ ’ਤੇ ਹੈ ਕਿ ਆਪਣੇ ਹਿੰਦੂ ਵੋਟ ਬੈਂਕ ਨੂੰ ਬਰਕਰਾਰ ਰੱਖਦੇ ਹੋਏ ਮੁਸਲਿਮ ਵੋਟਾਂ ਕਿਵੇਂ ਹਾਸਲ ਕੀਤੀਆਂ ਜਾਣ। ਇਸੇ ਤਰ੍ਹਾਂ, ਕਾਂਗਰਸ ਆਪਣੇ ਮੁਸਲਿਮ ਵੋਟ ਬੈਂਕ ਬਰਕਰਾਰ ਰੱਖਦੇ ਹੋਏ ਹਿੰਦੂ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ।
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਭਾਵੇਂ ਪ੍ਰਸ਼ੰਸਾ ਹਾਸਲ ਕਰਨ ’ਚ ਸਫਲ ਰਹੀ ਹੋਵੇ ਪਰ ਉਨ੍ਹਾਂ ਨੂੰ ਅਜੇ ਲੰਮਾ ਪੈਂਡਾ ਤੈਅ ਕਰਨਾ ਹੈ। ਕਾਂਗਰਸ ਪਾਰਟੀ ਦਾ ਹਿੰਦੂ ਵੋਟ ਬੈਂਕ, ਜਿਸ ਨੂੰ ਮਰਹੂਮ ਇੰਦਰਾ ਗਾਂਧੀ ਨੇ ਬਰਕਰਾਰ ਰੱਖਿਆ ਸੀ, ਉਸ ਦੇ ਉੱਤਰਾਧਿਕਾਰੀਆਂ ਨੇ ਖ਼ਤਮ ਕਰ ਦਿੱਤਾ ਹੈ। ਵੱਡੀ ਪ੍ਰੇਸ਼ਾਨੀ ਉਦੋਂ ਆਈ, ਜਦੋਂ ਉਸ ਨੇ ਉੱਤਰ ਪ੍ਰਦੇਸ਼ ਤੋਂ ਸ਼ੁਰੂ ਹੁੰਦੇ ਹੋਏ ਇਕ ਤੋਂ ਬਾਅਦ ਇਕ ਕਈ ਸੂਬਿਆਂ ’ਚ ਆਪਣਾ ਮੁਸਲਿਮ ਵੋਟ ਬੈਂਕ ਵੀ ਗੁਆ ਦਿੱਤਾ। ਇਸ ਤੋਂ ਪਹਿਲਾਂ ਇੰਡੀਅਨ ਮੁਸਲਿਮ ਲੀਗ ਕੇਰਲ ਅਤੇ ਏ. ਆਈ. ਐੱਮ. ਆਈ. ਐੱਮ. ਹੈਦਰਾਬਾਦ ਤੱਕ ਹੀ ਸੀਮਿਤ ਸੀ। ਹਾਲਦੇ ਦਿਨਾਂ ’ਚ ਕਈ ਪਾਰਟੀਆਂ ਨੇ ਉਨ੍ਹਾਂ ਦੇ ਹਿੱਤਾਂ ਦਾ ਖਿਆਲ ਰੱਖਣ ਦਾ ਵਾਅਦਾ ਕਰਨ ਲੱਗੀਆਂ ਹਨ।
ਅਸਾਮ ’ਚ ਬਦਰੂਦੀਨ ਅਜਮਲ ਦਾ ਏ. ਆਈ. ਯੂ. ਡੀ. ਐੱਫ. ਵੱਡੇ ਪੱਧਰ ’ਤੇ ਉਭਰਿਆ ਅਤੇ ਅਸਦੁਦੀਨ ਓਵੈਸੀ ਨੇ ਹੈਦਰਾਬਾਦ ਤੋਂ ਬਾਹਰ ਆਪਣੇ ਪਰ ਫੈਲਾਏ ਅਤੇ ਮਹਾਰਾਸ਼ਟਰ, ਬਿਹਾਰ ਅਤੇ ਹੋਰ ਸੂਬਿਆਂ ’ਚ ਜਗ੍ਹਾ ਬਣਾਈ। ਜਿਵੇਂ ਕਿ ਇਹ ਕਾਫ਼ੀ ਨਹੀਂ ਸੀ, ਮੁਸਲਮਾਨਾਂ ਦੇ ਹਿੱਤਾਂ ਦੀ ਰਾਖੀ ਲਈ ਕਰਨਾਟਕ ’ਚ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ (ਐੱਸ. ਡੀ. ਪੀ. ਆਈ.) ਦਾ ਜਨਮ ਹੋਇਆ। ਇਸ ਲਈ ਰਾਹੁਲ ਗਾਂਧੀ ਦਾ ਆਪਣੀ ਭਾਰਤ ਜੋੜੋ ਯਾਤਰਾ ਦਾ ਮਕਸਦ ਬਹੁਗਿਣਤੀ ਭਾਈਚਾਰੇ ਨੂੰ ਪਾਰਟੀ ਦੇ ਪਾਲੇ ’ਚ ਵਾਪਸ ਲਿਆਉਣਾ ਹੈ ਅਤੇ ਮੁਸਲਮਾਨਾਂ ਨੂੰ ਵੀ ਆਪਣੇ ਪਾਲੇ ’ਚ ਲਿਆਉਣ ਦੀ ਉਮੀਦ ਹੈ।
ਯਾਤਰਾ ਦੌਰਾਨ ਮੰਦਰਾਂ ਦੀਆਂ ਉਨ੍ਹਾਂ ਦੀਆਂ ਕਈ ਯਾਤਰਾਵਾਂ ਨੇ ਰਾਮ ਮੰਦਰ ਦੇ ਟਰੱਸਟੀਆਂ ਅਤੇ ਮਹੰਤਾਂ ਤੋਂ ਵੀ ਪ੍ਰਸ਼ੰਸਾ ਹਾਸਲ ਕੀਤੀ ਹੈ। ਰਾਹੁਲ ਦਾ ‘ਪੁਨਰਜਨਮ’ ਅਤੇ ‘ਤਪੱਸਵੀ’ ਦਾ ਉਦੈ ਅਤੇ ਉਨ੍ਹਾਂ ਦਾ ਇਹ ਦਾਅਵਾ ਕਿ ਉਨ੍ਹਾਂ ਨੇ ਰਾਮਾਇਣ, ਮਹਾਭਾਰਤ, ਵੇਦ ਅਤੇ ਪੁਰਾਣ ਪੜ੍ਹੇ ਹਨ, ਦਾ ਮਕਸਦ ਇਹ ਸੰਦੇਸ਼ ਦੇਣਾ ਹੈ ਕਿ ਉਹ ਇਕ ਕੱਟੜ ਹਿੰਦੂ ਹਨ। ਉਹ ਕੁਰੂਕਸ਼ੇਤਰ ’ਚ ਰੂਹਾਨੀਅਤ ਦੇ ਰੰਗ ’ਚ ਦਿਸੇ, ਜਿਸ ਨਾਲ ਆਰ. ਐੱਸ. ਐੱਸ. ਲੀਡਰਸ਼ਿਪ ਵੀ ਖੁਸ਼ ਹੋਈ।
ਜੰਮੂ-ਕਸ਼ਮੀਰ ਦੇ ਬਡਗਾਮ ਸੁਰੱਖਿਆ ਦਸਤਿਆਂ ਨਾਲ ਮੁਕਾਬਲਾ, ਦੋ ਅੱਤਵਾਦੀ ਢੇਰ
NEXT STORY