ਸਿਰਸਾ- ਮੰਗਲਵਾਰ ਨੂੰ ਬੇਕਾਬੂ ਹੋ ਕੇ 42 ਹਜ਼ਾਰ ਲੀਟਰ ਨਾਲ ਭਰਿਆ ਕੰਟੇਨਰ ਪਲਟ ਗਿਆ, ਜਿਸ 'ਚ ਖਾਣ ਯੋਗ ਤੇਲ ਭਰਿਆ ਹੋਇਆ ਸੀ, ਜਿਵੇਂ ਹੀ ਇਸ ਗੱਲ ਦੀ ਭਣਕ ਨਾਲ ਲੋਕਾਂ ਨੂੰ ਲੱਗੀ, ਉਹ ਉੱਥੇ ਤੇਲ ਇਕੱਠਾ ਕਰਨ ਲਈ ਆ ਗਏ। ਇਹ ਘਟਨਾ ਹਰਿਆਣਾ ਦੇ ਸਿਰਸਾ ਦੀ ਹੈ। ਜਾਣਕਾਰੀ ਅਨੁਸਾਰ ਜਿਵੇਂ ਹੀ 42 ਹਜ਼ਾਰ ਲੀਟਰ ਦੀ ਸਮਰੱਥਾ ਵਾਲਾ ਖਾਣ ਵਾਲੇ ਤੇਲ ਨਾਲ ਭਰਿਆ ਕੰਟੇਨਰ ਭਾਰਤ ਮਾਲਾ ਰੋਡ 'ਤੇ ਪਿੰਡ ਸਕਤਾ ਖੇੜਾ ਨੇੜੇ ਪਹੁੰਚਿਆ ਤਾਂ ਕੰਟੇਨਰ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਪਲਟ ਗਿਆ। ਪਲਟਣ ਤੋਂ ਬਾਅਦ ਭਾਰਤ ਮਾਲਾ ਰੋਡ ਦੇ ਬਰਸਾਤੀ ਪਾਣੀ ਦੀ ਨਿਕਾਸੀ ਪਾਈਪ ਤੋਂ ਘਿਓ ਵਰਗਾ ਪਦਾਰਥ ਸਰਵਿਸ ਰੋਡ 'ਤੇ ਵਗਣਾ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ : 11 ਜਨਵਰੀ ਤੱਕ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਆਨਲਾਈਨ ਲੱਗਣਗੀਆਂ ਕਲਾਸਾਂ
ਨਾਲ ਲੱਗਦੇ ਪਿੰਡ ਦੇ ਲੋਕਾਂ ਨੂੰ ਜਿਵੇਂ ਇਹ ਗੱਲ ਪਤਾ ਲੱਗੀ ਤਾਂ ਉਹ ਆਪਣੇ ਘਰਾਂ 'ਚੋਂ ਡੱਬੇ, ਬਾਲਟੀ ਆਦਿ ਲੈ ਕੇ ਘਿਓ ਵਰਗੇ ਖਾਣ ਯੋਗ ਤੇਲ ਨੂੰ ਭਰਨ ਲੱਗੇ। ਲੋਕਾਂ ਨੇ ਆਪਣੀ-ਆਪਣੀ ਕੋਸ਼ਿਸ਼ ਅਨੁਸਾਰ ਬਿਖਰੇ ਘਿਓ ਨੂੰ ਇਕੱਠਾ ਕਰਨ 'ਚ ਕੋਈ ਦੇਰੀ ਨਹੀਂ ਲਗਾਈ। ਇਸ ਵਿਚ ਜਿਵੇਂ ਹੀ ਟਰੱਕ ਦੇ ਮਾਲਕਾਂ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਕੰਟੇਨਰ ਕੋਲ ਪਹੁੰਚੇ। ਉਨ੍ਹਾਂ ਨੇ ਹਾਈਡ੍ਰਾ ਦੀ ਮਦਦ ਨਾਲ ਭਾਰਤ ਮਾਲਾ ਰੋਡ ਵਿਚ ਡਿੱਗੇ ਟਰੱਕ ਨੂੰ ਸੜਕ ਦੇ ਕਿਨਾਰੇ 'ਤੇ ਲਗਾਇਆ। ਉੱਥੇ ਹੀ ਆਵਾਜਾਈ ਨੂੰ ਸਹੀ ਕਰਨ ਲਈ ਪੁਲਸ ਵੀ ਮੌਜੂਦ ਰਹੀ। ਸ਼ੱਕ ਹੈ ਕਿ ਹਜ਼ਾਰਾਂ ਲੀਟਰ ਖਾਣ ਯੋਗ ਤੇਲ ਕੰਟੇਨਰ 'ਚੋਂ ਬਿਖਰ ਕੇ ਸੜਕ 'ਤੇ ਵਗ ਗਿਆ। ਕੰਟੇਨਰ ਪਲਟਣ ਦੀ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਹੈ ਪਰ ਕੰਟੇਨਰ ਦਾ ਡਰਾਈਵਰ ਵਾਲ-ਵਾਲ ਬਚ ਗਿਆ। ਉੱਥੇ ਹੀ ਕੰਟੇਨਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅਤੇ ਹਜ਼ਾਰਾਂ ਲੀਟਰ ਖਾਣ ਯੋਗ ਤੇਲ ਦੀ ਬਰਬਾਦੀ ਹੋ ਗਈ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫ਼ੌਜ ਦਾ 'ਮਿਸ਼ਨ ਜ਼ਿੰਦਗੀ' ਜਾਰੀ, ਕੋਲੇ ਦੀ ਖਾਨ 'ਚ ਫਸੀਆਂ 8 ਜ਼ਿੰਦਗੀਆਂ
NEXT STORY