ਦੁਮਕਾ- ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਝਾਰਖੰਡ ਵਾਸੀਆਂ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਗਰੀਬੀ ਰੇਖਾਂ ਤੋਂ ਹੇਠਾਂ ਜ਼ਿੰਦਗੀ ਬਤੀਤ ਕਰਨ ਵਾਲੇ ਪਰਿਵਾਰਾਂ ਦੇ ਪੁਰਾਣੇ ਬਿਜਲੀ ਦੇ ਬਿੱਲ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਦੁਮਕਾ ਵਿਚ ਇਕ ਸਭਾ ਨੂੰ ਸੰਬੋਧਿਤ ਕਰਦਿਆਂ ਸੋਰੇਨ ਨੇ ਕਿਹਾ ਕਿ ਸਾਡੀ ਸਰਕਾਰ 200 ਯੂਨਿਟ ਮੁਫ਼ਤ ਬਿਜਲੀ ਦੇ ਰਹੀ ਹੈ ਅਤੇ ਹੁਣ ਪਹਿਲੇ ਪੜਾਅ 'ਚ ਇਨਕਮ ਟੈਕਸ ਰਿਟਰਨ ਨਾ ਦੇਣ ਵਾਲੇ ਗਰੀਬਾਂ ਦੇ ਸਾਰੇ ਪੁਰਾਣੇ ਬਿਜਲੀ ਦੇ ਬਕਾਏ ਬਿੱਲ ਮੁਆਫ ਕਰ ਦਿੱਤੇ ਜਾਣਗੇ। ਸਰਕਾਰ ਹਰ ਕਿਸੇ ਦੇ ਘਰ ਜ਼ੀਰੋ ਰੁਪਏ ਦਾ ਬਿੱਲ ਭੇਜਣ ਦੀ ਕੋਸ਼ਿਸ਼ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਜੇ ਉਹ ਬਿਨਾਂ ਕਾਗਜ਼ ਵੇਖੇ ਇਹ ਐਲਾਨ ਕਰ ਰਹੇ ਹਨ ਪਰ ਜਲਦੀ ਹੀ ਅਧਿਕਾਰਤ ਰੂਪ ਨਾਲ ਇਸ ਦਾ ਐਲਾਨ ਜਾਰੀ ਕਰ ਦਿੱਤਾ ਜਾਵੇਗਾ। ਇਸ ਐਲਾਨ ਨਾਲ ਪਹਿਲੇ ਪੜਾਅ ਵਿਚ ਸਾਰੇ ਗਰੀਬ ਪਰਿਵਾਰਾਂ ਦਾ ਬਿਜਲੀ ਦਾ ਬਕਾਇਆ ਬਿੱਲ ਮੁਆਫ਼ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਮੱਧ ਵਰਗੀ ਪਰਿਵਾਰ ਦਾ ਵੀ ਮੁਲਾਂਕਣ ਬਹੁਤ ਜਲਦ ਕਰੇਗੀ ਪਰ ਸਰਕਾਰ ਪਹਿਲਾਂ ਆਪਣਾ ਬਜਟ ਵੇਖ ਕੇ ਕੰਮ ਕਰੇਗੀ।
ਝਾਰਖੰਡ ਦੇ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸੂਬਾ ਸਰਕਾਰ ਦੇ ਵਿਕਾਸ ਕਾਰਜਾਂ ਤੋਂ ਡਰੀ ਹੋਈ ਹੈ ਅਤੇ ਹੁਣ ਸਰਕਾਰ ਅਤੇ ਵਿਧਾਇਕਾਂ ਨੂੰ ਤੋੜਨ ਦੀ ਮੁਹਿੰਮ 'ਚ ਲੱਗੀ ਹੋਈ ਹੈ ਪਰ ਉਹ ਉਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਮੁੱਖ ਮੰਤਰੀ ਸੋਰੇਨ ਨੇ ਅੱਗੇ ਕਿਹਾ ਕਿ ਸੂਬਾ ਤਾਂ ਹੀ ਅੱਗੇ ਵਧੇਗਾ ਜੇਕਰ ਇਹ ਅੱਧੀ ਆਬਾਦੀ ਨੂੰ ਮਜ਼ਬੂਤ ਅਤੇ ਸਸ਼ਕਤ ਕਰੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਲਈ ਹਰ ਹਾਲਤ ਵਿਚ ਔਰਤਾਂ ਦੀ ਭਾਗੀਦਾਰੀ ਜ਼ਰੂਰੀ ਹੈ। ਇਹ ਹੀ ਕਾਰਨ ਹੈ ਕਿ ਸਾਡੀ ਸਰਕਾਰ ਅੱਧੀ ਆਬਾਦੀ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ। ਸਾਡੀ ਸਰਕਾਰ ਵੱਖ-ਵੱਖ ਸਕੀਮਾਂ ਰਾਹੀਂ ਔਰਤਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਲਈ ਕੰਮ ਕਰ ਰਹੀ ਹੈ।
ਹੁਣ 21 ਸਾਲ ਤੋਂ ਪਹਿਲਾਂ ਨਹੀਂ ਹੋਵੇਗਾ ਕੁੜੀਆਂ ਦਾ ਵਿਆਹ, ਵਿਧਾਨ ਸਭਾ 'ਚ ਬਿੱਲ ਪਾਸ
NEXT STORY