ਚਿੱਤਰਕੂਟ (ਵਾਰਤਾ)- ਉੱਤਰ ਪ੍ਰਦੇਸ਼ ਦੇ ਇਤਿਹਾਸਕ ਤੀਰਥ ਸਥਾਨ ਚਿੱਤਰਕੂਟ ’ਚ ਅੱਜ ਯਾਨੀ ਬੁੱਧਵਾਰ ਨੂੰ ਛੋਟੀ ਦੀਵਾਲੀ ਮੌਕੇ 10 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮੰਦਾਕਿਨੀ ਨਦੀ ’ਚ ਡੁੱਬਕੀ ਲਗਾ ਕੇ ਕਾਮਦਗਿਰੀ ਦੀ ਪਰਿਕ੍ਰਮਾ ਲਗਾਈ ਅਤੇ ਅੰਨਦਾਨ ਤੇ ਦੀਪਦਾਨ ਕੀਤਾ। ਪੂਰੇ ਚਿੱਤਰਕੂਟ ਖੇਤਰ ’ਚ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀ ਪੁਲਸ ਵਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਮੇਲਾ ਪ੍ਰਸ਼ਾਸਨ ਦਾ ਅਨੁਮਾਨ ਹੈ ਕਿ ਦੀਵਾਲੀ ਦੇ ਦਿਨ ਸ਼ਰਧਾਲੂਆਂ ਦੀ ਭੀੜ 25 ਲੱਖ ਦੇ ਉੱਪਰ ਤੱਕ ਪਹੁੰਚ ਸਕਦੀ ਹੈ। ਚਿੱਤਰਕੂਟ ਪ੍ਰਸ਼ਾਸਨ ਵਲੋਂ ਮੇਲਾ ਖੇਤਰ ਨੂੰ 8 ਜ਼ੋਨ ’ਚ ਵੰਡਿਆ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਨਾਲ ਦੀਵਾਲੀ ਮਨਾਉਣਗੇ ਸ਼ਿਵਰਾਜ ਚੌਹਾਨ
ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਖੇਤਰ ’ਚ ਪੈਣ ਵਾਲੇ ਚਿੱਤਰਕੂਟ ’ਚ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀ ਪੁਲਸ ਵਲੋਂ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਹਨ। ਬੁੱਧਵਾਰ ਸਵੇਰ ਤੋਂ ਹੀ ਮੰਦਾਕਿਨੀ ’ਚ ਡੁੱਬਕੀ ਲਗਾਉਣ ਵਾਲਿਆਂ ਦੀ ਭੀੜ ਲੱਗੀ ਸੀ। ਸ਼ਰਧਾਲੂਆਂ ਨੇ ਡੁੱਬਕੀ ਲਗਾ ਕੇ ਕਾਮਦਗਿਰੀ ਦੀ 5 ਕਿਲੋਮੀਟਰ ਦੀ ਪਰਿਕ੍ਰਮਾ ਲਗਾਈ, ਇਸ ਤੋਂ ਬਾਅਦ ਹਨੂੰਮਾਨ ਧਾਰਾ, ਪ੍ਰਮੋਦ ਵਨ, ਜਾਨਕੀ ਕੁੰਡ, ਸਫਟਿਕ ਸ਼ਿਲਾ, ਅਨੁਸੂਈਆ ਆਸ਼ਰਮ ਅਤੇ ਗੁਪਤ ਗੋਦਾਵਰੀ ਦੇ ਦਰਸ਼ਨ ਕੀਤੇ। ਕਾਮਦਗਿਰੀ ਮੁੱਖ ਦੁਆਰ ਦੇ ਮਹੰਤ ਰਾਮਸਵਰੂਪਾਚਾਰੀਆ ਨੇ ਦੱਸਿਆ ਕਿ ਹਰੇਕ ਸਾਲ ਚਿੱਤਰਕੂਟ ’ਚ ਛੋਟੀ ਦੀਵਾਲੀ ਦੇ ਦਿਨ ਲੱਗਣ ਵਾਲਾ ਮੇਲਾ ਬੇਹੱਦ ਮਹੱਤਵਪੂਰਨ ਹੁੰਦਾ ਹੈ, ਇਸ ਦਿਨ ਮੰਦਾਕਿਨੀ ’ਚ ਇਸ਼ਨਾਨ ਕਰ ਕੇ ਕਾਮਦਗਿਰੀ ਦੀ ਪਰਿਕ੍ਰਮਾ ਲਗਾਉਣ ਨਾਲ ਮਨੋ ਇੱਛਤ ਫ਼ਲ ਦੀ ਪ੍ਰਾਪਤੀ ਹੁੰਦੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਨਾਲ ਦੀਵਾਲੀ ਮਨਾਉਣਗੇ ਸ਼ਿਵਰਾਜ ਚੌਹਾਨ
NEXT STORY