ਭੋਪਾਲ (ਵਾਰਤਾ)- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕੋਰੋਨਾ ਵਾਇਰਸ ਕਾਰਨ ਅਨਾਥ ਹੋਏ ਬੱਚਿਆਂ ਨਾਲ ਵੀਰਵਾਰ ਨੂੰ ਦੀਵਾਲੀ ਦਾ ਤਿਉਹਾਰ ਮਨਾਉਣਗੇ। ਚੌਹਾਨ ਨੇ ਆਪਣੇ ਟਵੀਟ ਦੇ ਮਾਧਿਅਮ ਨਾਲ ਕਿਹਾ ਕਿ ਕੋਰੋਨਾ ਕਾਲ ’ਚ ਕਈ ਬੱਚੇ ਅਨਾਥ ਹੋਏ। ਉਨ੍ਹਾਂ ਦੇ ਮਾਤਾ-ਪਿਤਾ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਬੱਚਿਆਂ ਦੀ ਜ਼ਿੰਦਗੀ ਸੰਵਾਰਨ, ਉੱਜਵਲ ਭਵਿੱਖ ਬਣਾਉਣ ਨਾਲ ਉਨ੍ਹਾਂ ਨੂੰ ਖੁਸ਼ੀਆਂ ਦੇ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਉਨ੍ਹਾਂ ਸਮੇਤ ਪੂਰਾ ਮੱਧ ਪ੍ਰਦੇਸ਼ ਹੈ। ਉਹ 4 ਨਵੰਬਰ ਨੂੰ ਇਨ੍ਹਾਂ ਬੱਚਿਆਂ ਨਾਲ ਦੀਵਾਲੀ ਮਨਾਉਣਗੇ। ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਮੁੱਖ ਮੰਤਰੀ ਕੋਵਿਡ ਬਾਲ ਸੇਵਾ ਯੋਜਨਾ ਦੇ ਅਧੀਨ ਅਸੀਂ ਇਨ੍ਹਾਂ ਬੱਚਿਆਂ ਦੀ ਸਿੱਖਿਆ ਸਮੇਤ ਸਾਰੀਆਂ ਜ਼ਰੂਰਤਾਂ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੇਰੇ ਬੱਚਿਆਂ, ਮਾਤਾ-ਪਿਤਾ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਪਰ ਉਨ੍ਹਾਂ ਨੇ ਜੋ ਸੁਫ਼ਨੇ ਤੁਹਾਡੇ ਲਈ ਦੇਖੇ ਸਨ, ਉਸ ਨੂੰ ਪੂਰਾ ਕਰਨ ’ਚ ਤੁਹਾਡਾ ‘ਮਾਮਾ’ ਸ਼ਿਵਰਾਜ ਸਿੰਘ ਚੌਹਾਨ ਹਰ ਕਦਮ ਨਾਲ ਰਹੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਗੁਜਰਾਤ: ਅਹਿਮਦਾਬਾਦ ’ਚ ਘਰ ਅੰਦਰ ਬਜ਼ੁਰਗ ਜੋੜੇ ਦਾ ਕਤਲ, ਲੁੱਟ ਦਾ ਖ਼ਦਸ਼ਾ
NEXT STORY