ਪਲਵਲ - ਉੱਤਰੀ ਭਾਰਤ ਦੇ ਕਈ ਇਲਾਕਿਆਂ 'ਚ ਧੁੰਦ ਕਾਰਨ ਹੋਣ ਵਾਲੇ ਹਾਦਸੇ ਵੀਰਵਾਰ ਨੂੰ ਵੀ ਜਾਰੀ ਰਹੇ। ਹਰਿਆਣਾ ਦੇ ਪਲਵਲ 'ਚ ਨੈਸ਼ਨਲ ਹਾਈਵੇ 2 'ਤੇ ਸੰਘਣੀ ਧੁੰਦ ਕਾਰਨ 20 ਵਾਹਨ ਆਪਸ 'ਚ ਵੱਜ ਗਏ। ਉਨ੍ਹਾਂ 'ਚ ਇਕ ਔਰਤ ਦੀ ਮੌਤ ਹੋ ਗਈ ਅਤੇ ਕਈ ਹੋਰ ਵਿਅਕਤੀ ਜ਼ਖਮੀ ਹੋ ਗਏ।
ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ 'ਚ ਪਿਛਲੇ ਕਈ ਦਿਨਾਂ ਤੋਂ ਧੁੰਦ ਦਾ ਕਹਿਰ ਜਾਰੀ ਹੈ।
ਧੁੰਦ ਕਾਰਨ ਯੂ. ਪੀ. ਦੇ ਸੁਲਤਾਨਪੁਰ 'ਚ ਬੰਧੂਆ ਚੌਕੀ ਦੇ ਅਧੀਨ ਪੈਂਦੇ ਸਹਾਬਾਗੰਜ ਦੇ ਨੇੜੇ ਡੀ. ਸੀ. ਐੱਮ. ਅਤੇ ਟਰੱਕ ਦੀ ਆਹਮੋ-ਸਾਹਮਣੀ ਟੱਕਰ 'ਚ 2 ਵਿਅਕਤੀਆਂ ਦੀ ਮੌਤ ਹੋ ਗਈ। ਓਧਰ ਦੂਸਰੇ ਪਾਸੇ ਸਕੂਲ ਵੈਨ ਜੀਪ ਨਾਲ ਟਕਰਾ ਗਈ। ਹਾਲਾਂਕਿ ਇਸ ਹਾਦਸੇ ਨਾਲ ਕਿਸੇ ਦੇ ਮਾਰੇ ਜਾਣ ਦੀ ਖਬਰ ਨਹੀਂ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਧੁੰਦ ਕਾਰਨ ਹੋਏ ਹਾਦਸਿਆਂ 'ਚ ਲੱਗਭਗ 11 ਵਿਅਕਤੀਆਂ ਦੀ ਮੌਤ ਹੋ ਗਈ।
ਬਗੈਰ ਟੀਕੇ ਦੇ ਕਾਲਾ ਪੀਲੀਆ ਦਾ ਇਲਾਜ ਕਰਨ ਵਾਲਾ ਇਹ ਬਣਿਆ ਪਹਿਲਾ ਸੂਬਾ
NEXT STORY