ਨਵੀਂ ਦਿੱਲੀ- 'ਆਪ੍ਰੇਸ਼ਨ ਸਿੰਦੂਰ' ਦੀ ਸਫ਼ਲਤਾ ਮਗਰੋਂ ਹੁਣ ਭਾਰਤ ਸਰਕਾਰ ਅੱਤਵਾਦ ਖਿਲਾਫ਼ ਪਾਕਿਸਤਾਨ ਸਰਕਾਰ ਨੂੰ ਬੇਨਕਾਬ ਕਰੇਗੀ। ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਦੀ ਅਗਵਾਈ ਵਿਚ 7 ਸਰਬ ਪਾਰਟੀ ਵਫ਼ਦ ਦੁਨੀਆ ਨੂੰ ਅੱਤਵਾਦ ਨੂੰ ਬਿਲਕੁੱਲ ਵੀ ਬਰਦਾਸ਼ਤ ਨਾ ਕਰਨ ਦਾ ਭਾਰਤ ਦਾ ਸਖ਼ਤ ਸੰਦੇਸ਼ ਦੇਣ ਲਈ ਵੱਖ-ਵੱਖ ਦੇਸ਼ਾਂ ਵਿਚ ਜਾਣਗੇ। ਸੰਸਦ ਮੈਂਬਰਾਂ ਦਾ ਇਹ ਵਫ਼ਦ- ਅਮਰੀਕਾ, ਬ੍ਰਿਟੇਨ, ਯੂ. ਏ. ਈ. ਜਾਵੇਗੀ। ਇਸ ਦੌਰਾਨ ਵਫ਼ਦ ਆਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ਅਤੇ ਅੱਤਵਾਦ 'ਤੇ ਦੁਨੀਆ ਭਰ ਵਿਚ ਚਰਚਾ ਕਰਨਗੇ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨ੍ਹਾਂ ਸੱਤ ਵਫ਼ਦਾਂ ਦੀ ਅਗਵਾਈ ਸ਼ਸ਼ੀ ਥਰੂਰ (ਕਾਂਗਰਸ), ਰਵੀਸ਼ੰਕਰ ਪ੍ਰਸਾਦ (ਭਾਜਪਾ) ਸੰਜੇ ਕੁਮਾਰ ਝਾਅ (ਜੇ.ਡੀ.ਯੂ), ਬੈਜਯੰਤ ਪਾਂਡਾ (ਭਾਜਪਾ), ਕਨੀਮੋਝੀ ਕਰੁਣਾਨਿਧੀ (ਡੀ. ਐੱਮ.ਕੇ) ਸੁਪ੍ਰੀਆ ਸੁਲੇ (ਐੱਨ. ਸੀ. ਪੀ.) ਅਤੇ ਸ੍ਰੀਕਾਂਤ ਏਕਨਾਥ ਸ਼ਿੰਦੇ (ਸ਼ਿਵ ਸੈਨਾ) ਕਰਨਗੇ। ਰਿਜਿਜੂ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਅਤੇ ਸਰਹੱਦ ਪਾਰ ਅੱਤਵਾਦ ਵਿਰੁੱਧ ਭਾਰਤ ਦੀ ਨਿਰੰਤਰ ਲੜਾਈ ਨੂੰ ਲੈ ਕੇ ਇਸ ਮਹੀਨੇ ਦੇ ਆਖ਼ੀਰ ਵਿਚ ਸੱਤ ਸਰਬ-ਪਾਰਟੀ ਵਫ਼ਦ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਸਮੇਤ ਮੁੱਖ ਭਾਈਵਾਲ ਦੇਸ਼ਾਂ ਦਾ ਦੌਰਾ ਕਰਨ ਵਾਲੇ ਹਨ।
ਰਿਜਿਜੂ ਨੇ ਸੋਸ਼ਲ ਮੀਡੀਆ ਪੋਸਟ 'ਚ ਕਿਹਾ ਕਿ ਸਭ ਤੋਂ ਨਾਜ਼ੁਕ ਪਲਾਂ 'ਚ ਭਾਰਤ ਇਕਜੁੱਟ ਹੈ। ਸੱਤ ਸਰਬ-ਪਾਰਟੀ ਵਫ਼ਦ ਜਲਦੀ ਹੀ ਮੁੱਖ ਭਾਈਵਾਲ ਦੇਸ਼ਾਂ ਦਾ ਦੌਰਾ ਕਰਨਗੇ, ਜੋ ਅੱਤਵਾਦ ਪ੍ਰਤੀ ਜ਼ੀਰੋ-ਸਹਿਣਸ਼ੀਲਤਾ ਦਾ ਸਾਡਾ ਸਾਂਝਾ ਸੰਦੇਸ਼ ਲੈ ਕੇ ਜਾਣਗੇ। ਇਹ ਰਾਜਨੀਤੀ ਤੋਂ ਉੱਪਰ, ਮਤਭੇਦਾਂ ਤੋਂ ਪਰੇ ਰਾਸ਼ਟਰੀ ਏਕਤਾ ਦਾ ਇਕ ਸ਼ਕਤੀਸ਼ਾਲੀ ਪ੍ਰਤੀਬਿੰਬ ਹੈ। ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰ, ਪ੍ਰਮੁੱਖ ਰਾਜਨੀਤਿਕ ਸ਼ਖਸੀਅਤਾਂ ਅਤੇ ਉੱਘੇ ਡਿਪਲੋਮੈਟ ਹਰੇਕ ਵਫ਼ਦ ਦਾ ਹਿੱਸਾ ਹੋਣਗੇ। ਉਹ ਦੁਨੀਆ ਨੂੰ ਅੱਤਵਾਦ ਵਿਰੁੱਧ ਜ਼ੀਰੋ-ਸਹਿਣਸ਼ੀਲਤਾ ਦੇ ਦੇਸ਼ ਦੇ ਮਜ਼ਬੂਤ ਸੰਦੇਸ਼ ਨੂੰ ਪਹੁੰਚਾਉਣਗੇ।
ਦੱਸ ਦੇਈਏ ਕਿ ਪਹਿਲਗਾਮ ਅੱਤਵਾਦੀ ਹਮਲੇ ਮਗਰੋਂ 6-7 ਮਈ ਦੀ ਦਰਮਿਆਨੀ ਰਾਤ ਨੂੰ ਭਾਰਤ ਵਲੋਂ ਆਪ੍ਰੇਸ਼ਨ ਸਿੰਦੂਰ ਤਹਿਤ ਅੱਤਵਾਦੀਆਂ ਦੇ 9 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਵਿਚ 100 ਤੋਂ ਵੱਧ ਅੱਤਵਾਦੀ ਮਾਰੇ ਗਏ। ਇਸ ਤੋਂ ਬਾਅਦ ਪਾਕਿਸਤਾਨ ਨੇ ਕਾਰਵਾਈ ਕੀਤੀ ਤਾਂ ਉਨ੍ਹਾਂ ਦੀਆਂ ਮਿਜ਼ਾਈਲਾਂ ਅਤੇ ਡਰੋਨ ਨੂੰ ਭਾਰਤੀ ਡਿਫੈਂਸ ਸਿਸਟਮ ਨੇ ਹਵਾ ਵਿਚ ਹੀ ਮਾਰ ਡਿਗਾਇਆ। ਇਸ ਤੋਂ ਬਾਅਦ ਜਦੋਂ ਭਾਰਤ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਪਾਕਿਸਤਾਨ ਨੇ ਜੰਗਬੰਦੀ ਦਾ ਪ੍ਰਸਤਾਵ ਰੱਖ ਦਿੱਤਾ, ਜਿਸ ਵਿਚ ਫ਼ਿਲਹਾਲ ਸਹਿਮਤੀ ਬਣ ਗਈ ਹੈ।
‘ਬਾਹੂਬਲੀ ਸ਼ਾਹ’ ’ਤੇ ਕਾਰਵਾਈ ਲੋਕਤੰਤਰ ਦੀ ਆਵਾਜ਼ ਦਬਾਉਣ ਦੀ ਸਾਜ਼ਿਸ਼ : ਰਾਹੁਲ
NEXT STORY