ਨਵੀਂ ਦਿੱਲੀ- ਭਾਰਤ ਨੇ ਮੰਗਲਵਾਰ ਰਾਤ ਪਹਿਲਗਾਮ ਹਮਲੇ ਦਾ ਬਦਲਾ ਲੈ ਲਿਆ ਹੈ। ਕੇਂਦਰ ਸਰਕਾਰ ਨੇ ਮੰਗਲਵਾਰ-ਬੁੱਧਵਾਰ ਦੇਰ ਰਾਤ 1.44 ਵਜੇ ਪ੍ਰੈੱਸ ਰਿਲੀਜ਼ ਜਾਰੀ ਕੀਤੀ ਅਤੇ ਦੱਸਿਆ ਕਿ ਪਾਕਿਸਤਾਨ ਦੇ 9 ਅੱਤਵਾਦੀ ਟਿਕਾਣਿਆਂ 'ਤੇ ਏਅਰ ਸਟ੍ਰਾਈਕ ਕੀਤੀ ਗਈ ਹੈ। ਹੁਣ ਤੱਕ 100 ਤੋਂ ਵੱਧ ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਏਅਰ ਸਟ੍ਰਾਈਕ ਦਾ 2 ਮਿੰਟ ਦਾ ਵੀਡੀਓ ਪਲੇਅ ਕੀਤਾ ਗਿਆ। ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਫ਼ੌਜ ਦੀ ਪ੍ਰੈੱਸ ਕਾਨਫਰੰਸ 'ਚ ਏਅਰਫ਼ੋਰਸ ਅਤੇ ਫ਼ੌਜ ਤੋਂ ਇਕ ਮੁਸਲਿਮ ਅਤੇ ਇਕ ਹਿੰਦੂ ਮਹਿਲਾ ਅਫ਼ਸਰ ਮੌਜੂਦ ਰਹੀ। ਫ਼ੌਜ ਦੀ ਕਰਨਲ ਸੋਫੀਆ ਕੁਰੈਸ਼ੀ ਅਤੇ ਏਅਰਫ਼ੋਰਸ ਤੋਂ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਆਪਰੇਸ਼ਨ ਬਾਰੇ ਜਾਣਕਾਰੀ ਦਿੱਤੀ। ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) 'ਚ ਅੱਤਵਾਦੀ ਟਿਕਾਣਿਆਂ 'ਤੇ ਕਾਰਵਾਈ ਦੀ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਸੀਂ ਪਾਕਿਸਤਾਨੀ ਫ਼ੌਜ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ। 'ਆਪਰੇਸ਼ਨ ਸਿੰਦੂਰ' ਦੇਰ ਰਾਤ 1.05 ਤੋਂ 1.30 ਵਜੇ ਤੱਕ ਚਲਾਇਆ ਗਿਆ।
ਇਹ ਵੀ ਪੜ੍ਹੋ : ਸਕੂਲ ਬੰਦ ਤੇ ਉਡਾਣਾਂ ਰੱਦ, 'ਆਪਰੇਸ਼ਨ ਸਿੰਦੂਰ' ਤੋਂ ਬਾਅਦ ਹਾਈ ਅਲਰਟ
ਕਰਨਲ ਕੁਰੈਸ਼ੀ, ਵਿੰਗ ਕਮਾਂਡਰ ਵਿਓਮਿਕਾ ਨੇ ਕਿਹਾ,''ਲਾਂਚਪੈਡ, ਸਿਖਲਾਈ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਹ ਕਾਰਵਾਈ ਸਵੇਰੇ 1.05 ਵਜੇ ਤੋਂ 1.30 ਵਜੇ ਦੇ ਵਿਚਕਾਰ ਹੋਈ। ਪਹਿਲਗਾਮ 'ਚ ਮਾਰੇ ਗਏ ਸੈਲਾਨੀਆਂ ਲਈ ਆਪਰੇਸ਼ਨ ਚਲਾਇਆ ਗਿਆ। ਪਾਕਿਸਤਾਨ 'ਚ ਪਿਛਲੇ 3 ਦਹਾਕਿਆਂ ਤੋਂ ਅੱਤਵਾਦੀ ਪੈਦਾ ਕੀਤੇ ਜਾ ਰਹੇ ਹਨ। ਪਾਕਿਸਤਾਨ ਅਤੇ ਪੀਓਕੇ 'ਚ 'ਚ 9 ਅੱਤਵਾਦੀ ਕੈਂਪਾਂ ਦੀ ਪਛਾਣ ਕੀਤੀ ਗਈ ਸੀ ਅਤੇ ਅਸੀਂ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਲਾਂਚਪੈਡਾਂ ਅਤੇ ਸਿਖਲਾਈ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਦੋਵੇਂ ਮਹਿਲਾ ਅਧਿਕਾਰੀਆਂ ਨੇ ਕਿਹਾ ਕਿ ਪੀਓਕੇ 'ਚ ਪਹਿਲਾ ਲਸ਼ਕਰ ਸਿਖਲਾਈ ਕੇਂਦਰ ਸਵਾਈ ਨਾਲਾ ਮੁਜ਼ੱਫਰਾਬਾਦ 'ਚ ਸੀ। ਸੋਨਮਰਗ, ਗੁਲਮਰਗ ਅਤੇ ਪਹਿਲਗਾਮ ਹਮਲਿਆਂ ਦੇ ਅੱਤਵਾਦੀਆਂ ਨੇ ਇੱਥੇ ਸਿਖਲਾਈ ਲਈ ਸੀ। ਹਥਿਆਰਾਂ, ਵਿਸਫੋਟਕਾਂ ਅਤੇ ਜੰਗਲ ਬਚਾਅ ਦੀ ਸਿਖਲਾਈ ਸਯਦਨਾ ਬਿਲਾਲ ਕੈਂਪ ਮੁਜ਼ੱਫਰਾਬਾਦ ਵਿਖੇ ਦਿੱਤੀ ਗਈ। ਕੋਟਲੀ ਗੁਰੂਪੁਰ ਕੈਂਪ ਲਸ਼ਕਰ ਨਾਲ ਸਬੰਧਤ ਹੈ। 2023 'ਚ ਪੁੰਛ 'ਚ ਸ਼ਰਧਾਲੂਆਂ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਇੱਥੇ ਸਿਖਲਾਈ ਦਿੱਤੀ ਗਈ ਸੀ। ਬਰਨਾਲਾ ਕੈਂਪ ਭਿੰਬਰ 'ਚ ਹਥਿਆਰ ਹੈਂਡਲਿੰਗ, ਅੱਬਾਸ ਕੈਂਪ ਕੋਟਲੀ ਇਹ ਐੱਲਓਸੀ ਤੋਂ 13 ਕਿਲੋਮੀਟਰ ਦੂਰ ਹੈ। ਆਤਮਘਾਤੀ ਹਮਲਾਵਰ ਤਿਆਰ ਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਆਪ੍ਰੇਸ਼ਨ ਸਿੰਦੂਰ' 'ਤੇ ਫ਼ੌਜ ਦੀ ਪ੍ਰੈੱਸ ਕਾਨਫਰੰਸ, ਵਿਦੇਸ਼ ਸਕੱਤਰ ਬੋਲੇ- ਪਾਕਿ 'ਚ ਅੱਤਵਾਦੀ ਸੁਰੱਖਿਅਤ
NEXT STORY