ਕੋਲਕਾਤਾ : ਪੱਛਮੀ ਬੰਗਾਲ ਦੇ ਆਲੂ ਵਪਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੂਬਾ ਸਰਕਾਰ ਨੇ ਦੂਜੇ ਰਾਜਾਂ ਨੂੰ ਆਲੂ ਵੇਚਣ 'ਤੇ ਲੱਗੀ ਪਾਬੰਦੀ ਨਹੀਂ ਹਟਾਈ ਤਾਂ ਉਹ ਮੰਗਲਵਾਰ ਨੂੰ ਹੜਤਾਲ 'ਤੇ ਜਾਣਗੇ। ਪੱਛਮੀ ਬੰਗਾਲ ਨੇ ਹਾਲ ਹੀ ਵਿੱਚ ਸਥਾਨਕ ਬਾਜ਼ਾਰਾਂ ਵਿੱਚ ਕੀਮਤਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਗੁਆਂਢੀ ਰਾਜਾਂ ਨੂੰ ਆਲੂ ਵੇਚਣ 'ਤੇ ਮੁੜ ਪਾਬੰਦੀ ਲਗਾ ਦਿੱਤੀ ਹੈ। ਸਥਾਨਕ ਮੰਡੀਆਂ ਵਿੱਚ ਆਲੂ 35-40 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਸੂਬਾ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਪੁਲਸ ਨੇ ਸੂਬੇ ਤੋਂ ਆਲੂਆਂ ਦੀ ਢੋਆ-ਢੁਆਈ ਨੂੰ ਰੋਕਣ ਲਈ ਅੰਤਰ-ਰਾਜੀ ਸਰਹੱਦਾਂ 'ਤੇ ਨਿਗਰਾਨੀ ਵਧਾ ਦਿੱਤੀ ਹੈ। ਇਸ ਕਾਰਨ ਕਈ ਟਰੱਕ ਸਰਹੱਦ ਪਾਰੋਂ ਫਸੇ ਹੋਏ ਹਨ।
ਇਹ ਵੀ ਪੜ੍ਹੋ - ਵੱਡਾ ਝਟਕਾ : ਅੱਜ ਤੋਂ ਮਹਿੰਗਾ ਹੋਇਆ LPG Gas Cylinder, ਜਾਣੋ ਨਵੀਆਂ ਕੀਮਤਾਂ
ਪ੍ਰਗਤੀਸ਼ੀਲ ਆਲੂ ਵਪਾਰੀ ਐਸੋਸੀਏਸ਼ਨ ਦੇ ਸਕੱਤਰ ਲਾਲੂ ਮੁਖਰਜੀ ਨੇ ਦੱਸਿਆ, ''ਜੇਕਰ ਸਰਕਾਰ ਨੇ ਪਾਬੰਦੀ ਨਹੀਂ ਹਟਾਈ ਤਾਂ ਅਸੀਂ ਮੰਗਲਵਾਰ ਤੋਂ ਹੜਤਾਲ 'ਤੇ ਜਾਵਾਂਗੇ।'' ਉਹਨਾਂ ਨੇ ਸਰਕਾਰ ਦੇ ਫ਼ੈਸਲੇ ਦੀ ਆਲੋਚਨਾ ਕਰਦੇ ਕਿਹਾ, "ਅਜਿਹੇ ਅਚਾਨਕ ਚੁੱਕੇ ਕਦਮਾਂ ਨਾਲ ਸਾਡੇ ਕਾਰੋਬਾਰ ਵਿਚ ਵਿਘਨ ਪੈਂਦਾ ਹੈ ਅਤੇ ਭਾਰੀ ਨੁਕਸਾਨ ਹੁੰਦੀ ਹੈ, ਕਿਉਂਕਿ ਅਸੀਂ ਆਪਣੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹਿੰਦੇ ਹਾਂ।" ਵਪਾਰੀਆਂ ਅਤੇ ਕੋਲਡ ਸਟੋਰੇਜ ਐਸੋਸੀਏਸ਼ਨਾਂ ਨੇ ਸੂਬਾ ਸਰਕਾਰ 'ਤੇ ਸਥਾਨਕ ਬਾਜ਼ਾਰਾਂ 'ਚ ਕੀਮਤਾਂ ਨੂੰ ਕੰਟਰੋਲ ਕਰਨ 'ਚ ਨਾਕਾਮ ਰਹਿਣ ਦਾ ਦੋਸ਼ ਲਗਾਇਆ ਅਤੇ ਇਸ ਦਾ ਕਾਰਨ ਵਿਚੋਲਿਆਂ ਦੀ ਮੁਨਾਫਾਖੋਰੀ ਨੂੰ ਦੱਸਿਆ।
ਇਹ ਵੀ ਪੜ੍ਹੋ - ਖੁਸ਼ੀ-ਖੁਸ਼ੀ ਚੱਲ ਰਹੇ ਵਿਆਹ 'ਚ ਪੈ ਗਿਆ ਭੜਥੂ, ਪੁਲਸ ਨੇ ਚੱਲਦੇ ਵਿਆਹ 'ਚੋਂ ਚੁੱਕ ਲਏ 40 ਬਾਰਾਤੀ
ਇੱਕ ਵਪਾਰੀ ਨੇ ਸਵਾਲ ਕੀਤਾ, "ਕੋਲਕਾਤਾ ਵਿੱਚ ਆਲੂ ਦੀ ਥੋਕ ਕੀਮਤ 27 ਰੁਪਏ ਪ੍ਰਤੀ ਕਿਲੋ ਹੋਣ ਦੇ ਬਾਵਜੂਦ, ਪ੍ਰਚੂਨ ਵਿਕਰੀ 35-40 ਰੁਪਏ ਵਿੱਚ ਕਿਵੇਂ ਹੋ ਰਹੀ ਹੈ?" ਉੜੀਸਾ ਅਤੇ ਝਾਰਖੰਡ ਵਰਗੇ ਗੁਆਂਢੀ ਰਾਜ ਆਲੂ ਦੀ ਸਪਲਾਈ ਲਈ ਪੱਛਮੀ ਬੰਗਾਲ 'ਤੇ ਬਹੁਤ ਜ਼ਿਆਦਾ ਨਿਰਭਰ ਹਨ। ਪਾਬੰਦੀਆਂ ਲੱਗਣ ਤੋਂ ਬਾਅਦ ਇਨ੍ਹਾਂ ਸੂਬਿਆਂ 'ਚ ਵੀ ਕੀਮਤਾਂ ਵਧ ਗਈਆਂ ਹਨ। ਓਡੀਸ਼ਾ ਦੇ ਖੁਰਾਕ ਸਪਲਾਈ ਅਤੇ ਖਪਤਕਾਰ ਕਲਿਆਣ ਮੰਤਰੀ ਕ੍ਰਿਸ਼ਨ ਚੰਦਰ ਪਾਤਰਾ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਮਮਤਾ ਬੈਨਰਜੀ ਸਰਕਾਰ ਆਲੂਆਂ ਦੀ ਸਪਲਾਈ 'ਤੇ ਰਾਜਨੀਤੀ ਕਰ ਰਹੀ ਹੈ।
ਇਹ ਵੀ ਪੜ੍ਹੋ - ਲੁਧਿਆਣਾ 'ਚ ਵੱਡੀ ਵਾਰਦਾਤ : ਦੋ ਧਿਰਾਂ 'ਚ ਝਗੜੇ ਤੋਂ ਬਾਅਦ ਚੱਲੀਆਂ ਧੜਾਧੜ ਗੋਲੀਆਂ
ਉਨ੍ਹਾਂ ਕਿਹਾ, “ਪੱਛਮੀ ਬੰਗਾਲ ਮੱਛੀ ਅਤੇ ਹੋਰ ਵਸਤਾਂ ਲਈ ਦੂਜੇ ਰਾਜਾਂ 'ਤੇ ਨਿਰਭਰ ਹੈ। ਜੇਕਰ ਉਹ ਚਾਹੇ ਤਾਂ ਉੜੀਸਾ ਵੀ ਆਪਣੀ ਸਰਹੱਦ 'ਤੇ ਮਾਲ ਗੱਡੀਆਂ ਨੂੰ ਰੋਕ ਸਕਦਾ ਹੈ। ਪਰ ਅਸੀਂ ਅਜਿਹਾ ਨਹੀਂ ਕਰਨ ਜਾ ਰਹੇ ਹਾਂ।” ਉਨ੍ਹਾਂ ਕਿਹਾ, “ਅਸੀਂ ਰਾਜ ਵਿੱਚ ਖਪਤਕਾਰਾਂ ਨੂੰ ਆਲੂਆਂ ਦੀ ਲੋੜੀਂਦੀ ਮਾਤਰਾ ਪ੍ਰਦਾਨ ਕਰਨ ਲਈ ਪ੍ਰਬੰਧ ਕੀਤੇ ਹਨ। ਉੱਤਰ ਪ੍ਰਦੇਸ਼ ਤੋਂ ਆਲੂਆਂ ਦੀ ਆਮਦ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਪੰਜਾਬ ਤੋਂ ਵੀ ਆਲੂ ਮੰਗਵਾਏ ਜਾ ਸਕਦੇ ਹਨ।' ਇਕ ਅਧਿਕਾਰੀ ਨੇ ਦੱਸਿਆ ਕਿ ਝਾਰਖੰਡ 'ਚ ਆਲੂ ਦੀ ਕੀਮਤ 'ਚ 5 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਝਾਰਖੰਡ ਭਾਜਪਾ ਦੇ ਪ੍ਰਧਾਨ ਬਾਬੂਲਾਲ ਮਰਾਂਡੀ ਨੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਸਥਿਤੀ ਨਾਲ ਨਜਿੱਠਣ ਲਈ ਪੱਛਮੀ ਬੰਗਾਲ ਸਰਕਾਰ ਨਾਲ ਗੱਲ ਕਰਨ ਦੀ ਅਪੀਲ ਕੀਤੀ ਕਿਉਂਕਿ ਸੂਬੇ ਦੇ ਲੋਕ ਆਲੂ ਦੀਆਂ ਵਧਦੀਆਂ ਕੀਮਤਾਂ ਤੋਂ ਪਰੇਸ਼ਾਨ ਹਨ।
ਇਹ ਵੀ ਪੜ੍ਹੋ - 8 ਸੂਬਿਆਂ ਦੇ ਕਿਸਾਨਾਂ ਦਾ ਵੱਡਾ ਐਲਾਨ: 6 ਦਸੰਬਰ ਤੋਂ ਜਥਿਆਂ ਦੇ ਰੂਪ 'ਚ ਜਾਣਗੇ ਦਿੱਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰਨਾਟਕ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਕਾਰ ਸਵਾਰ 3 ਲੋਕਾਂ ਦੀ ਮੌਤ
NEXT STORY