ਨਵੀਂ ਦਿੱਲੀ- ਪੇਂਡੂ ਵਿਕਾਸ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਰਾਜ ਸਭਾ 'ਚ ਇੱਕ ਲਿਖਤੀ ਜਵਾਬ 'ਚ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (PMAY-G) ਤਹਿਤ 2024-25 ਲਈ 84.37 ਲੱਖ ਘਰਾਂ ਦੇ ਟੀਚੇ 'ਚੋਂ, ਹੁਣ ਤੱਕ 39.82 ਲੱਖ ਤੋਂ ਵੱਧ ਘਰਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਚੌਥਾ ਵਿਆਹ ਕਰਵਾਉਣਾ ਚਾਹੁੰਦਾ ਹੈ ਇਹ 66 ਸਾਲਾਂ ਅਦਾਕਾਰ, ਖੁਦ ਖੋਲ੍ਹਿਆ ਭੇਤ
ਪੇਂਡੂ ਵਿਕਾਸ ਰਾਜ ਮੰਤਰੀ ਚੰਦਰਸ਼ੇਖਰ ਪੇਮਾਸਾਨੀ ਦੇ ਜਵਾਬ ਦੇ ਅਨੁਸਾਰ, ਮੰਤਰਾਲੇ ਨੇ 2024-25 ਦੌਰਾਨ 18 ਸੂਬਿਆਂ - ਅਸਾਮ, ਬਿਹਾਰ, ਛੱਤੀਸਗੜ੍ਹ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਓਡੀਸ਼ਾ, ਪੰਜਾਬ, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਕਰਨਾਟਕ 'ਚ 84,37,139 ਘਰ ਬਣਾਉਣ ਦਾ ਟੀਚਾ ਰੱਖਿਆ ਸੀ।ਇਨ੍ਹਾਂ 84,37,139 ਘਰਾਂ 'ਚੋਂ, ਦਸੰਬਰ 2024 ਅਤੇ ਜਨਵਰੀ 2025 ਦੇ ਮਹੀਨਿਆਂ 'ਚ ਨੌਂ ਰਾਜਾਂ - ਅਸਾਮ, ਬਿਹਾਰ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਤਾਮਿਲਨਾਡੂ ਅਤੇ ਕਰਨਾਟਕ ਨੂੰ 46,56,765 ਘਰ ਅਲਾਟ ਕਰਨ ਦਾ ਟੀਚਾ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕੁੱਲ ਟੀਚੇ 'ਚੋਂ, 2 ਫਰਵਰੀ, 2025 ਤੱਕ 39,82,764 ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- Maha kumbh 2025: 40 ਕਰੋੜ ਤੋਂ ਵਧ ਸ਼ਰਧਾਲੂਆਂ ਨੇ ਮਹਾਕੁੰਭ 'ਚ ਲਗਾਈ ਡੁਬਕੀ
ਕੇਂਦਰੀ ਮੰਤਰੀ ਮੰਡਲ ਨੇ ਦੋ ਕਰੋੜ ਵਾਧੂ ਘਰਾਂ ਦੇ ਨਿਰਮਾਣ ਲਈ 2024-25 ਤੋਂ 2028-29 ਤੱਕ PMAY-G ਲਾਗੂ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਅੱਜ ਸ਼ਾਮ 7 ਵਜੇ ਜਾਣਗੇ ਭਾਜਪਾ ਦਫ਼ਤਰ
NEXT STORY