ਨਵੀਂ ਦਿੱਲੀ— ਦੁਨੀਆ ਦੀ ਪ੍ਰਸਿੱਧ ਸ਼ਬਦ-ਕੋਸ਼ ਆਕਸਫੋਡ ਡਿਕਸ਼ਨਰੀ ਪਹਿਲੀ ਵਾਰ 'ਸਾਲ ਦਾ ਸਭ ਤੋਂ ਪ੍ਰਸਿੱਧ ਹਿੰਦੀ ਸ਼ਬਦ' ਐਲਾਨ ਕਰੇਗੀ। ਸਾਲ 2017 ਲਈ ਇਸ ਦੀ ਚੋਣ ਕੀਤੀ ਜਾਵੇਗੀ ਜਿਸ ਨਾਲ ਕਈ ਮਿਆਰਾਂ 'ਤੇ ਖਰ੍ਹਾ ਉਤਰਨਾ ਹੋਵੇਗਾ। ਇਸ ਸ਼ਬਦ ਦਾ ਐਲਾਨ ਜਨਵਰੀ 2018 'ਚ ਹੋਵੇਗਾ। ਇਹ ਹਿੰਦੀ ਸ਼ਬਦ ਕੋਈ ਅਜਿਹੇ ਸ਼ਬਦ ਜਾਂ ਸਮੀਕਰਨ ਦਾ ਸਵਰੂਪ ਹੋਵੇਗਾ ਜਿਸ ਨੂੰ ਇਸ ਸਾਲ ਲੋਕਾਂ ਵਿਚਾਲੇ ਬਹੁਤ ਪਸੰਦ ਕੀਤਾ ਗਿਆ ਹੋਵੇ। ਚੁਣਿਆਂ ਸ਼ਬਦ ਸਾਲਭਾਰ ਦੇ ਲੋਕਾਚਾਰ, ਮਨੋਭਾਵ ਅਤੇ ਮਾਨਸਿਕ ਵਿਕਾਰਾਂ ਨੂੰ ਦਰਸਾਉਣ ਵਾਲਾ ਹੋਣਾ ਚਾਹੀਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਇਹ ਕੋਈ ਨਵਾਂ ਸ਼ਬਦ ਹੋਵੇ ਪਰ ਇਸ ਦਾ ਕਿਸੇ ਵੀ ਤਰ੍ਹਾਂ 2017 ਨਾਲ ਬਹੁਤ ਮਜ਼ਬੂਤ ਸੰਬੰਧ ਹੋਣਾ ਚਾਹੀਦਾ ਹੈ।
ਆਕਸਫੋਡ ਡਿਕਸ਼ਨਰੀ ਨੇ ਦੇਸ਼ਭਰ ਦੇ ਹਿੰਦੀ ਬੋਲਣ ਵਾਲਿਆਂ ਤੋਂ ਇਸ ਸ਼ਬਦ ਦੀ ਚੋਣ 'ਚ ਮਦਦ ਕਰਨ ਦੀ ਅਪੀਲ ਕੀਤੀ ਹੈ। ਇਸ ਲਈ ਐਂਟਰੀਆਂ 29 ਨਵੰਬਰ ਤੋਂ ਪਹਿਲਾਂ ਭੇਜਣੀਆਂ ਹਨ। ਆਮ ਲੋਕਾਂ ਤੋਂ ਸੁਝਾਅ ਲੈਣ ਤੋਂ ਬਾਅਦ ਇਸ ਸ਼ਬਦ ਦਾ ਚੋਣ ਆਕਸਫੋਡ ਯੂਨੀਵਰਸਿਟੀ ਪ੍ਰੈਸ ਦੇ ਹਿੰਦੀ ਸ਼ਬਦ-ਕੋਸ਼ ਦਲ ਵਲੋਂ ਕੀਤਾ ਜਾਵੇਗਾ। ਨਾਲ ਹੀ ਇਕ ਭਾਸ਼ਾ ਮਾਹਰਾਂ ਦੀ ਕਮੇਟੀ ਵੀ ਇਸ ਕੰਮ 'ਚ ਮਦਦ ਕਰੇਗੀ। ਇਸ ਕਮੇਟੀ 'ਚ ਲੇਖਕ-ਪ੍ਰਕਾਸ਼ਕ ਨਮਿਤਾ ਗੋਖਲੇ, ਭਾਰਤੀ ਭਾਸ਼ਾ ਮਾਹਰ ਕ੍ਰਤਿਕਾ ਅਗ੍ਰਵਾਲ, ਪੱਤਰਕਾਰ ਸੌਰਭ ਦ੍ਰਿਵੇਦੀ, ਆਕਸਫੋਡ ਯੂਨੀਵਰਸਿਟੀ ਪ੍ਰੈਸ ਇੰਡੀਆ ਦਾ ਸੀਨੀਅਰ ਸੰਪਾਦਕ ਪ੍ਰਬੰਧਕ ਮਲਿਕਾ ਘੋਸ਼ ਅਤੇ ਰਾਂਚੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਪੂਨਮ ਨਿਗਮ ਸਹਾਏ ਸ਼ਾਮਲ ਹਨ।
ਫੌਜ ਤੇ ਨਕਸਲੀਆਂ ਵਿਚਕਾਰ ਹੋਈ ਮੁਠਭੇੜ, IED ਧਮਾਕੇ ਦੌਰਾਨ 7 ਜਵਾਨ ਜ਼ਖਮੀ
NEXT STORY