ਮਗਹਰ— ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਸੰਤ ਕਬੀਰ ਦਾਸ ਦੇ ਨਿਰਮਾਣ ਸਥਾਨ 'ਮਗਹਰ' ਪਹੁੰਚੇ ਹੋਏ ਹਨ। ਪੀ.ਐੈੱਮ. ਨਰਿੰਦਰ ਮੋਦੀ ਨੇ ਸੰਤ ਕਬੀਰ ਦੇ ਆਦਰਸ਼ ਅਤੇ ਜੀਵਣ ਦਰਸ਼ਨ ਨੂੰ ਮੁੱਖ ਰੱਖਦੇ ਹੋਏ ਅੱਜ ਵਿਰੋਧੀ ਦਲਾਂ 'ਤੇ ਜ਼ਬਰਦਸਤ ਹਮਲਾ ਬੋਲਿਆ। ਮੋਦੀ ਨੇ ਕਿਹਾ ਕਿ ਕੁਝ ਦਲ ਮਹਾਪੁਰਸ਼ਾਂ ਦੇ ਨਾਮ 'ਤੇ ਮਤਲਬ ਦੀ ਰਾਜਨੀਤੀ ਕਰ ਰਹੇ ਹਨ ਅਤੇ ਸਮਾਜ ਨੂੰ ਤੋੜਨ ਦਾ ਯਤਨ ਕਰ ਰਹੇ ਹਨ। ਮੋਦੀ ਇਥੇ ਮਗਹਰ 'ਚ ਕਬੀਰ ਦੇ ਨਿਰਮਾਣ ਸਥਾਨ ਦੇ ਦਰਸ਼ਨ ਤੋਂ ਬਾਅਦ ਜਨਸਭਾ ਨੂੰ ਸੰੰਬੋਧਿਤ ਕਰਦੇ ਬੋਲਿਆ।
ਪੀ.ਐੈੱਮ. ਮੋਦੀ ਨੇ ਕਿਹਾ ਕਿ ਸਮੇਂ ਦੇ ਲੰਬੇ ਕਾਲਖੰਡ 'ਚ ਸੰਤ ਕਬੀਰ ਤੋਂ ਬਾਅਦ ਰੈਦਾਸ ਆਏ। ਸੈਂਕੜੇ ਸਾਲਂ ਬਾਅਦ ਮਹਾਤਮਾ ਫੁਲੇ ਆਏ, ਮਹਾਤਮਾ ਗਾਂਧੀ ਆਏ, ਬਾਬਾ ਸਾਹਿਬ ਭੀਮਰਾਓ ਅੰਬੇਡਕਰ ਆਏ। ਸਮਾਜ 'ਚ ਫੈਲੀ ਅਸਮਾਨਤਾ ਨੂੰ ਦੂਰ ਕਰਨ ਲਈ ਸਾਰਿਆਂ ਨੇ ਆਪਣੇ-ਆਪਣੇ ਤਰੀਕਿਆਂ ਨਾਲ ਸਮਾਜ ਨੂੰ ਸਹੀ ਰਸਤਾ ਦਿਖਾਇਆ। ਬਾਬਾ ਸਾਹਿਬ ਨੇ ਸਾਨੂੰ ਦੇਸ਼ ਦਾ ਸੰਵਿਧਾਨ ਦਿੱਤਾ। ਇਕ ਨਾਗਰਿਕ ਦੇ ਤੌਰ 'ਚ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਬਦਕਿਸਮਤੀ ਨਾਲ ਅੱਜ ਇਨ੍ਹਾਂ ਮਹਾਪੁਰਸ਼ਾਂ ਦੇ ਨਾਮ 'ਤੇ ਕੁਝ ਦਲ ਮਤਲਬ ਦੀ ਰਾਜਨੀਤੀ ਕਰ ਰਹੇ ਹਨ ਅਤੇ ਸਮਾਜ ਨੂੰ ਤੋੜਨ ਦਾ ਕੋਸ਼ਿਸ਼ ਕਰ ਰਹੇ ਹਨ। ਕੁਝ ਦਲਾਂ ਨੂੰ ਸਮਾਜ ਅਤੇ ਸ਼ਾਂਤੀ ਅਤੇ ਵਿਕਾਸ ਨਹੀਂ ਬਲਕਿ ਵਿਵਾਦ ਅਤੇ ਅਸ਼ਾਂਤੀ ਚਾਹੀਦੀ ਹੈ ਪਰ ਸੱਚਾਈ ਇਹ ਵੀ ਹੈ ਕਿ ਅਜਿਹੇ ਲੋਕ ਜ਼ਮੀਨ ਨਾਲੋ ਵੱਖ ਹੋ ਚੁੱਕੇ ਹਨ।
ਮੰਗਣੀ ਤੋਂ ਪਹਿਲਾਂ ਆਕਾਸ਼ ਅੰਬਾਨੀ-ਸ਼ਲੋਕਾ ਮਹਿਤਾ ਦੀ ਹੋਈ ਮਹਿੰਦੀ ਸੈਰੇਮਨੀ
NEXT STORY