ਟੋਂਕ— ਪੂਰੇ ਦੇਸ਼ 'ਚ ਜਿੱਥੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਵਿਰੋਧ ਅਤੇ ਸਮਰਥਨ 'ਚ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਹਨ। ਉੱਥੇ ਹੀ ਪਾਕਿਸਤਾਨ ਤੋਂ ਪੜ੍ਹਨ ਲਈ ਆਈ ਹਿੰਦੂ ਸ਼ਰਨਾਰਥੀ ਨੀਤਾ ਕੰਵਰ ਸੋਢਾ ਨੂੰ 4 ਮਹੀਨੇ ਪਹਿਲਾਂ ਹੀ ਭਾਰਤ ਦੀ ਨਾਗਰਿਕਤਾ ਪ੍ਰਦਾਨ ਕੀਤੀ ਗਈ ਅਤੇ ਹੁਣ ਉਹ ਰਾਜਸਥਾਨ ਦੇ ਟੋਂਕ ਜ਼ਿਲੇ ਦੇ ਨਟਵਾੜਾ ਗ੍ਰਾਮ ਪੰਚਾਇਤ ਤੋਂ ਸਰਪੰਚ ਦੀਆਂ ਚੋਣਾਂ ਲੜ ਰਹੀ ਹੈ।
ਨੀਤਾ 2001 'ਚ ਆਪਣੀ ਭੈਣ ਤੇ ਚਾਚੇ ਨਾਲ ਆਈ ਸੀ ਭਾਰਤ
ਨੀਤਾ ਆਪਣੀ ਭੈਣ ਅੰਜਲੀ ਅਤੇ ਚਾਚਾ ਨਖਟ ਸਿੰਘ ਸੋਢਾ ਨਾਲ ਸਾਲ 2001 'ਚ ਜੋਧਪੁਰ ਆਈ। ਜਦਕਿ ਉਸ ਦੇ ਮਾਤਾ-ਪਿਤਾ ਅਤੇ ਭਰਾ ਪਾਕਿਸਤਾਨ ਦੇ ਸਿੰਧ 'ਚ ਹੀ ਰਹਿੰਦੇ ਹਨ। ਨੀਤਾ ਪਾਕਿਸਤਾਨ ਤੋਂ ਪੜ੍ਹਨ ਲਈ ਭਾਰਤ ਆਈ ਸੀ। ਫਿਰ 8 ਸਾਲ ਪਹਿਲਾਂ ਉਸ ਦੀ ਇੱਥੇ ਇਕ ਨਾਮੀ ਪਰਿਵਾਰ 'ਚ ਵਿਆਹ ਹੋ ਗਿਆ ਅਤੇ 4 ਮਹੀਨੇ ਪਹਿਲਾਂ ਹੀ ਉਸ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਗਈ। ਭਾਰਤੀ ਨਾਗਰਿਕਤਾ ਮਿਲਣ ਦੇ ਨਾਲ ਹੀ ਉਹ ਸਰਪੰਚੀ ਚੋਣਾਂ 'ਚ ਆਪਣੀ ਕਿਸਮਤ ਅਜਮਾ ਰਹੀ ਹੈ।
12 ਸਾਲ ਪੂਰੇ ਹੋਣ 'ਤੇ ਮਿਲੀ ਭਾਰਤ ਦੀ ਨਾਗਰਿਕਤਾ
ਨੀਤਾ ਨੇ ਦੱਸਿਆ ਕਿ ਨਿਯਮਾਂ ਅਨੁਸਾਰ,''ਮੈਂ ਭਾਰਤ ਆਉਣ ਦੇ 7 ਸਾਲ ਬਾਅਦ ਭਾਰਤੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਪਰ ਮੇਰੀ ਅਰਜ਼ੀ ਨੂੰ 2-3 ਵਾਰ ਨਕਾਰ ਦਿੱਤਾ ਗਿਆ।'' ਉਸ ਨੇ ਦੱਸਿਆ ਕਿ ਜਦੋਂ 12 ਸਾਲ ਪੂਰੇ ਹੋ ਗਏ, ਉਦੋਂ ਜਾ ਕੇ ਉਸ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਗਈ। ਜਦੋਂ ਨੀਤਾ ਤੋਂ ਚੋਣਾਂ ਲੜਨ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਇੱਥੇ ਆਮ ਸੀਟ ਤੋਂ ਚੋਣਾਂ ਲੜ ਰਹੀ ਹਾਂ, ਜੋ ਔਰਤਾਂ ਲਈ ਰਾਖਵੀਂ ਹੈ। ਨੀਤਾ ਦਾ ਕਹਿਣਾ ਹੈ ਕਿ ਉਹ ਲੈਂਗਿਕ ਸਮਾਨਤਾ, ਮਹਿਲਾ ਮਜ਼ਬੂਤੀਕਰਨ, ਸਾਰਿਆਂ ਲਈ ਚੰਗੀ ਸਿੱਖਿਆ ਅਤੇ ਬਿਹਤਰ ਮੈਡੀਕਲ ਸਹੂਲਤ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਦੇਣਾ ਚਾਹੁੰਦੀ ਹੈ। ਉਸ ਦਾ ਕਹਿਣਾ ਕਿ ਪੰਚਾਇਤ ਚੋਣਾਂ ਲੜਨ 'ਚ ਉਸ ਦੇ ਪਰਿਵਾਰ ਦੇ ਨਾਲ-ਨਾਲ ਪਿੰਡ ਦਾ ਸਮਰਥਨ ਵੀ ਮਿਲ ਰਿਹਾ ਹੈ।
2011 'ਚ ਹੋਇਆ ਸੀ ਵਿਆਹ
ਨੀਤਾ ਨੇ ਅਜਮੇਰ ਦੇ ਸੋਫੀਆ ਕਾਲਜ ਤੋਂ ਗਰੈਜੂਏਸ਼ਨ ਕੀਤੀ ਹੈ। 2011 'ਚ ਉਸ ਦਾ ਵਿਆਹ ਨਟਵਾੜਾ ਪਿੰਡ ਦੇ ਪੁਨਯ ਪ੍ਰਤਾਪ ਕਰਨ ਨਾਲ ਹੋਈ। ਨੀਤਾ ਨੇ ਦੱਸਿਆ ਕਿ ਅਸੀਂ ਪਾਕਿਸਤਾਨ ਦੇ ਸੋਢਾ ਰਾਜਪੂਤ ਕਬੀਲੇ ਦੇ ਹਾਂ ਅਤੇ ਸਾਡੇ ਕਬੀਲੇ ਦੀਆਂ ਕੁੜੀਆਂ ਦਾ ਵਿਆਹ ਭਾਰਤ 'ਚ ਹੁੰਦਾ ਹੈ, ਕਿਉਂਕਿ ਉੱਥੋ ਹੋਰ ਰਾਜਪੂਤ ਕਬੀਲਾ ਨਹੀਂ ਹੈ।
ਨਿਰਭਯਾ ਦੇ ਦੋਸ਼ੀਆਂ ਦੀ ਫਾਂਸੀ 'ਚ ਦੇਰੀ, ਦੁਖੀ ਮਾਪੇ ਬੋਲੇ- ਧੀ ਦੀ ਮੌਤ 'ਤੇ ਹੋ ਰਹੀ ਸਿਆਸਤ
NEXT STORY