ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ 'ਚ ਆਯੋਜਿਤ ਦੋ ਦਿਨਾਂ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਮਿਲਟਰੀ ਮੈਡੀਸਨ ਸੰਮੇਲਨ 'ਚ ਪਾਕਿਸਤਾਨ ਪਹਿਲੇ ਦਿਨ ਸ਼ਾਮਲ ਨਹੀਂ ਹੋਇਆ। ਹਾਲਾਂਕਿ ਫੌਜ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਨੁਮਾਇੰਦੇ ਇਸ ਬੈਠਕ 'ਚ ਤਾਂ ਸ਼ਾਮਲ ਨਹੀਂ ਹੋਏ ਪਰ ਪਹਿਲੇ ਦਿਨ ਡਿਨਰ ਕਰਨ ਜ਼ਰੂਰ ਪਹੁੰਚ ਗਏ।
ਅਜਿਹਾ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਨੂੰ ਇਸ ਸੰਮੇਲਨ 'ਚ ਸ਼ਾਮਲ ਹੋਣ ਲਈ ਕਾਫੀ ਦੇਰੀ ਨਾਲ ਸੱਦਾ ਦਿੱਤਾ ਸੀ। ਇਸ ਲਈ ਸ਼ਾਇਦ ਇਸ ਸੰਮੇਲਨ ਦੇ ਪਹਿਲੇ ਦਿਨ ਪਾਕਿਸਤਾਨ ਵੱਲੋਂ ਕਿਸੇ ਦੀ ਮੌਜੂਦਗੀ ਨਹੀਂ ਦਿਖੀ। ਇਸ ਸੰਮੇਲਨ 'ਚ 27 ਅੰਤਰਰਾਸ਼ਟਰੀ ਤੇ 40 ਭਾਰਤੀ ਨਾਮਾਇੰਦੇ ਸ਼ਾਮਲ ਹੋਏ।
ਭਾਰਤ 'ਚ ਹਰ ਮਿੰਟ 'ਚ ਹੁੰਦੇ ਹਨ 1852 ਸਾਇਬਰ ਅਟੈਕ, ਦਿੱਲੀ-ਮੁੰਬਈ ਟਾਪ 'ਤੇ
NEXT STORY