ਮੁੰਬਈ- ਪਾਰਸ ਡਿਫੈਂਸ ਨੇ ਕਿਹਾ ਕਿ ਉਹ ਮਹਾਰਾਸ਼ਟਰ 'ਚ ਦੇਸ਼ ਦਾ ਪਹਿਲਾ ਆਪਟਿਕਸ ਪਾਰਕ ਸਥਾਪਤ ਕਰਨ ਲਈ 12,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਨੇ ਇਸ ਸਬੰਧ ਵਿਚ ਦਾਵੋਸ 'ਚ ਵਿਸ਼ਵ ਆਰਥਿਕ ਮੰਚ ਦੀ ਬੈਠਕ ਦੌਰਾਨ ਮਹਾਰਾਸ਼ਟਰ ਸਰਕਾਰ ਨਾਲ ਇਸ ਸਬੰਧ 'ਚ ਸ਼ੁਰੂਆਤੀ ਸਮਝੌਤਾ ਵੀ ਕੀਤਾ ਹੈ। ਇਹ ਪ੍ਰਾਜੈਕਟ ਸਾਲ 2028 'ਚ ਸ਼ੁਰੂ ਹੋਣ ਦੀ ਉਮੀਦ ਹੈ।
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਹ ਨਿਵੇਸ਼ ਰੱਖਿਆ, ਪੁਲਾੜ, ਆਟੋਮੋਬਾਈਲ, ਸੈਮੀਕੰਡਕਟਰ ਅਤੇ ਹੋਰ ਖੇਤਰਾਂ ਲਈ ਤਕਨਾਲੋਜੀ ਹੱਬ ਬਣਾਉਣ 'ਤੇ ਕੀਤਾ ਜਾਵੇਗਾ। ਇਸ ਪ੍ਰਾਜੈਕਟ ਨਾਲ 2,000 ਤੋਂ ਵੱਧ ਸਿੱਧੇ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਕੰਪਨੀ ਨੇ ਕਿਹਾ ਕਿ ਉਹ 'ਮੇਕ ਇਨ ਇੰਡੀਆ' ਪਹਿਲਕਦਮੀ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ, ਨਾਜ਼ੁਕ ਖੇਤਰਾਂ ਵਿਚ ਤਕਨੀਕੀ ਸੁਤੰਤਰਤਾ ਲਈ ਭਾਰਤ ਦੀਆਂ ਇੱਛਾਵਾਂ ਨੂੰ ਅੱਗੇ ਵਧਾਉਂਦੀ ਹੈ।
ਪਾਰਸ ਡਿਫੈਂਸ ਐਂਡ ਸਪੇਸ ਟੈਕਨਾਲੋਜੀਜ਼ ਦੇ ਮੈਨੇਜਿੰਗ ਡਾਇਰੈਕਟਰ ਮੁੰਜਾਲ ਸ਼ਰਦ ਸ਼ਾਹ ਨੇ ਕਿਹਾ ਕਿ ਇਹ ਕ੍ਰਾਂਤੀਕਾਰੀ ਪ੍ਰਾਜੈਕਟ ਨਾ ਸਿਰਫ ਘਰੇਲੂ ਨਿਰਮਾਣ ਈਕੋਸਿਸਟਮ ਨੂੰ ਹੁਲਾਰਾ ਦੇਵੇਗਾ ਸਗੋਂ ਇਕ ਗਲੋਬਲ ਇਨੋਵੇਸ਼ਨ ਹੱਬ ਵਜੋਂ ਭਾਰਤ ਦੀ ਸਥਿਤੀ ਨੂੰ ਵੀ ਮਜ਼ਬੂਤ ਕਰੇਗਾ। ਓਧਰ ਮਹਾਰਾਸ਼ਟਰ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਰੱਖਿਆ, ਪੁਲਾੜ, ਆਟੋਮੋਬਾਈਲ, ਸੈਮੀਕੰਡਕਟਰ ਅਤੇ ਹੋਰ ਖੇਤਰਾਂ ਵਿਚ ਆਪਟੀਕਲ ਟੈਕਨਾਲੋਜੀ ਲਈ ਮਹਾਰਾਸ਼ਟਰ ਵਿਚ ਨਵੀਨਤਾ ਅਤੇ ਤਕਨੀਕੀ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਲਈ ਪਾਰਸ ਡਿਫੈਂਸ ਨਾਲ ਸਹਿਯੋਗ ਕਰਨ 'ਤੇ ਸਾਨੂੰ ਮਾਣ ਹੈ।
ਜੰਗੀ ਖੇਤਰ ਲਈ ਨਿਗਰਾਨੀ ਪ੍ਰਣਾਲੀ 'ਸੰਜੇ' ਫੌਜ 'ਚ ਸ਼ਾਮਲ
NEXT STORY