ਨਵੀਂ ਦਿੱਲੀ— ਬਜਟ ਸੈਸ਼ਨ ਦਾ ਦੂਜਾ ਸੈਸ਼ਨ ਜਦੋਂ ਤੋਂ ਸ਼ੁਰੂ ਹੋਇਆ ਹੈ, ਉਸੇ ਦਿਨ ਤੋਂ ਲੋਕ ਸਭਾ ਅਤੇ ਰਾਜ ਸਭਾ 'ਚ ਹੰਗਾਮੇ ਕਾਰਨ ਕੋਈ ਕੰਮ ਨਹੀਂ ਹੋ ਸਕਿਆ ਹੈ। ਪਿਛਲੇ 15 ਦਿਨਾਂ 'ਚ ਸੰਸਦ ਹੰਗਾਮੇ ਦੀ ਭੇਟ ਚੜ੍ਹ ਰਿਹਾ ਹੈ। ਇਸ ਹੰਗਾਮੇ ਨਾਲ ਨੁਕਸਾਨ ਕਿਸੇ ਹੋਰ ਨੂੰ ਨਹੀਂ ਸਗੋਂ ਆਮ ਜਨਤਾ ਨੂੰ ਹੋਇਆ ਹੈ। ਸੰਸਦ ਆਮ ਜਨਤਾ ਦੀ ਕਮਾਈ ਨਾਲ ਹੀ ਚੱਲਦੀ ਹੈ ਅਤੇ ਇਸ ਵਾਰ ਹੰਗਾਮੇ ਕਾਰਨ ਦੇਸ਼ ਵਾਸੀਆਂ ਦੇ 120 ਕਰੋੜ ਰੁਪਏ ਬਰਬਾਦ ਹੋ ਗਏ। ਇਕ ਨਿਊਜ਼ ਚੈਨਲ ਦੀ ਖਬਰ ਅਨੁਸਾਰ ਜੇਕਰ ਸੰਸਦ ਦੀ ਕਾਰਵਾਈ ਇਕ ਮਿੰਟ ਤੱਕ ਚੱਲਦੀ ਹੈ ਤਾਂ ਇਸ ਲਈ 2.50 ਲੱਖ ਰੁਪਏ ਦਾ ਖਰਚ ਆਉਂਦਾ ਹੈ।
ਸੰਸਦ ਮੈਂਬਰਾਂ ਨੂੰ ਮਿਲੇਗੀ ਪੂਰੀ ਤਨਖਾਹ
ਜੇਕਰ ਦੋਹਾਂ ਸਦਨਾਂ ਦੀ ਕਾਰਵਾਈ 6 ਘੰਟੇ ਚੱਲਦੀ ਹੈ ਤਾਂ ਇਕ ਦਿਨ 'ਚ 9 ਕਰੋੜ ਰੁਪਏ ਖਰਚ ਹੁੰਦੇ ਹਨ ਪਰ ਇਸ ਵਾਰ ਦੋਹਾਂ ਸਦਨਾਂ ਦੀ ਕਾਰਵਾਈ ਸਿਰਫ 9 ਘੰਟੇ ਤੱਕ ਚੱਲੀ ਯਾਨੀ ਕਿ 15 ਦਿਨਾਂ 'ਚ ਜੇਕਰ ਦੋਵੇਂ ਸਦਨ 6-6 ਘੰਟੇ ਚੱਲਦੇ ਤਾਂ 90 ਘੰਟੇ ਕੰਮ ਹੁੰਦਾ ਪਰ ਇਸ ਵਾਰ 81 ਘੰਟੇ ਕੰਮਕਾਰ ਹੋਇਆ ਹੋਇਆ ਹੀ ਨਹੀਂ। ਅਜਿਹੇ 'ਚ ਜਨਤਾ ਦੇ 120 ਕਰੋੜ ਰੁਪਏ ਵਧ ਰੁਪਏ ਬਰਬਾਦ ਹੋ ਗਏ। ਦੂਜੇ ਪਾਸੇ ਸੰਸਦ ਮੈਂਬਰਾਂ ਦਾ ਇਸ 'ਤੇ ਕੋਈ ਅਸਰ ਨਹੀਂ ਪਵੇਗਾ, ਭਾਵੇਂ ਹੀ ਉਨ੍ਹਾਂ ਨੇ ਸਦਨ 'ਚ ਹੰਗਾਮਾ ਕੀਤਾ ਅਤੇ ਕੋਈ ਕੰਮ ਨਹੀਂ ਹੋ ਸਕਿਆ ਪਰ ਉਨ੍ਹਾਂ ਦੀ ਤਨਖਾਹ ਪੂਰੀ ਹੀ ਆਏਗੀ। ਸਰਕਾਰ ਇਕ ਸੰਸਦ ਮੈਂਬਰ 'ਤੇ ਹਰ ਮਹੀਨੇ ਕਰੀਬ 2.70 ਲੱਖ ਰੁਪਏ ਖਰਚ ਕਰਦੀ ਹੈ ਪਰ ਅਪ੍ਰੈਲ 'ਚ ਵਾਧੇ ਤੋਂ ਬਾਅਦ ਇਹ ਖਰਚ ਕਰੀਬ 50 ਹਜ਼ਾਰ ਰੁਪਏ ਵਧ ਕੇ ਪ੍ਰਤੀ ਸੰਸਦ ਮੈਂਬਰ 3 ਲੱਖ ਤੋਂ ਵਧ ਹੋ ਜਾਵੇਗਾ।
ਰਾਜ ਸਭਾ
15 ਦਿਨਾਂ 'ਚ ਰਾਜ ਸਭਾ 'ਚ ਸਿਰਫ 5 ਘੰਟੇ 10 ਮਿੰਟ ਤੱਕ ਹੀ ਕੰਮ ਹੋਇਆ। ਇਹ 27 ਵਾਰ ਮੁਲਤਵੀ ਕੀਤੀ ਗਈ। ਕਈ ਵਾਰ ਤਾਂ ਸਦਨ ਨੂੰ ਇਕ ਮਿੰਟ ਤੋਂ ਬਾਅਦ ਹੀ ਮੁਲਤਵੀ ਕਰਨਾ ਪਿਆ। ਇੰਨਾ ਹੀ ਨਹੀਂ ਇਸ ਵਾਰ ਤਾਂ ਕਈ ਬਿੱਲ ਚਰਚਾ ਦੇ ਹੀ ਪੇਸ਼ ਕਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਸਾਲ 2017 ਦੇ ਬਜਟ ਸੈਸ਼ਨ 'ਚ ਲੋਕ ਸਭਾ 'ਚ ਰਿਕਾਰਡ ਤੋੜ ਕੰਮ ਹੋਇਆ ਸੀ। ਪਿਛਲੇ ਸਾਲ ਸੰਸਦ 'ਚ 19 ਘੰਟਿਆਂ ਤੋਂ ਵਧ ਕੰਮ ਹੋਇਆ ਸੀ। ਇੰਨਾ ਹੀ ਨਹੀਂ ਜੀ.ਐੱਸ.ਟੀ. 'ਤੇ ਵੀ ਕਾਫੀ ਲੰਬੀ ਬਹਿਸ ਚੱਲੀ ਸੀ, ਜਿਸ ਤੋਂ ਬਾਅਦ ਉਸ ਨੂੰ ਪਾਸ ਕੀਤਾ ਗਿਆ ਸੀ।
8 ਮਹੀਨੇ ਹੁੰਦਾ ਰਿਹਾ ਘਰ 'ਚ ਕੰਮ ਕਰਨ ਵਾਲੀ ਬੱਚੀ ਨਾਲ ਗੰਦਾ ਕੰਮ, ਹੋਈ ਗਰਭਵਤੀ
NEXT STORY