ਨਵੀਂ ਦਿੱਲੀ — ਇੰਡੀਗੋ ਦੀ ਦਿੱਲੀ-ਜੇਦਾਹ ਉਡਾਣ 'ਚ ਇਕ ਯਾਤਰੀ ਨੇ ਮੰਗਲਵਾਰ ਦੀ ਸ਼ਾਮ ਨੂੰ ਜ਼ਬਰਦਸਤੀ ਦਰਵਾਜਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਘਟਨਾ ਦੇ ਸਮੇਂ ਜਹਾਜ਼ ਉਡਾਣ ਭਰਨ ਲਈ ਰਨਵੇ 'ਤੇ ਚੱਲ ਪਿਆ ਸੀ ਉਸੇ ਦੌਰਾਨ ਇਹ ਘਟਨਾ ਵਾਪਰੀ। ਇਸ ਦੇ ਚੱਲਦੇ ਜਹਾਜ਼ ਦੇ ਕੈਪਟਨ ਜਹਾਜ਼ ਨੂੰ ਪਾਰਕਿੰਗ ਏਰੀਆ 'ਚ ਲੈ ਆਏ ਅਤੇ ਯਾਤਰੀਆਂ ਨੂੰ ਜਹਾਜ਼ ਤੋਂ ਹੇਠਾਂ ਉਤਾਰ ਦਿੱਤਾ ਗਿਆ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੰਗਾਮਾ ਕਰਨ ਵਾਲੇ ਯਾਤਰੀ ਅਤੇ ਇਕ ਹੋਰ ਯਾਤਰੀ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਕਰੀਬ 2 ਘੰਟੇ ਦੀ ਦੇਰੀ ਨਾਲ ਜਹਾਜ਼ ਦਿੱਤੀ ਹਵਾਈ ਅੱਡੇ ਤੋਂ ਰਵਾਨਾ ਹੋਇਆ। ਅਧਿਕਾਰੀ ਨੇ ਦੱਸਿਆ ਕਿ ਸ਼੍ਰੀਨਗਰ ਤੋਂ ਆਈ ਇਕ ਕਨੈਕਟਿੰਗ ਫਲਾਈਟ ਦੇ 110 ਯਾਤਰੀਆਂ ਦਾ ਸਮੂਹ ਇਸ ਏ.321 ਜਹਾਜ਼ 'ਚ ਸਫਰ ਕਰ ਰਿਹਾ ਸੀ। ਉਨ੍ਹਾਂ ਦੇ ਦੋ ਯਾਤਰੀਆਂ ਨੂੰ ਬੋਰਡਿੰਗ ਗੇਟ 'ਤੇ ਹੀ ਉਤਾਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਆਪਣੇ ਬੋਰਡਿੰਗ ਪਾਸ ਗੁੰਮ ਕਰ ਦਿੱਤਾ ਸੀ।
ਭਾਰਤ ਨੇ ਨਹੀਂ ਕੀਤਾ ਚੰਗਾ ਵਰਤਾਓ ਇਸ ਕਰਕੇ ਕੋਈ ਡੀਲ ਨਹੀਂ : ਟਰੰਪ
NEXT STORY