ਉਦੇਪੁਰ- ਪਤੰਜਲੀ ਯੋਗਪੀਠ ਹੁਣ ਬੱਚਿਆਂ ਨੂੰ ਸਕੂਲੀ ਸਿੱਖਿਆ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਸੀ.ਬੀ.ਐੱਸ.ਈ. ਅਤੇ ਸੂਬਾ ਬੋਰਡ ਦੀ ਦੀ ਤਰਜ 'ਤੇ ਭਾਰਤੀ ਸਿੱਖਿਆ ਬੋਰਡ (ਬੀ.ਐੱਸ.ਬੀ.) ਦੀ ਸਥਾਪਨਾ ਕਰ ਕੇ ਬੱਚਿਆਂ ਨੂੰ ਸੈਕੰਡਰੀ ਸਿੱਖਿਆ ਤੱਕ ਵੇਦ, ਸੰਸਕ੍ਰਿਤੀ, ਨੈਤਿਕ ਕਦਰਾਂ-ਕੀਮਤਾਂ ਅਤੇ ਰੁਜ਼ਗਾਰ ਨਾਲ-ਨਾਲ ਆਧੁਨਿਕ ਸਿੱਖਿਆ ਦਿੱਤੀ ਜਾਵੇਗੀ। ਮੰਗਲਵਾਰ ਨੂੰ ਇਕ ਨਿੱਜੀ ਪ੍ਰੋਗਰਾਮ 'ਚ ਉਦੇਪੁਰ ਪਹੁੰਚ ਪਤੰਜਲੀ ਯੋਗਪੀਠ ਦੇ ਚੇਅਰਮੈਨ ਆਚਾਰੀਆ ਬਾਲਕ੍ਰਿਸ਼ਨ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਮਹਿਰਿਸ਼ੀ ਸੰਦੀਪਨੀ ਰਾਸ਼ਟਰੀ ਵੇਦਵਿਦਿਆ ਸਥਾਪਨਾ (ਐੱਮ.ਐੱਸ.ਆਰ.ਵੀ.ਪੀ.) ਦੀ ਗਵਰਨਿੰਗ ਕਾਊਂਸਿਲ ਨੇ ਪਿਛਲੇ ਬੁੱਧਵਾਰ ਨੂੰ ਅਧਿਕਾਰਤ ਰੂਪ ਨਾਲ ਪਤੰਜੀ ਦੀ ਚੋਣ ਕੀਤੀ ਸੀ। ਹਾਲੇ ਰਸਮੀ ਆਦੇਸ਼ ਜਾਰੀ ਨਹੀਂ ਹੋਇਆ ਪਰ ਬੋਰਡ ਨੂੰ ਸਰਕਾਰ ਦੀ ਦੇਖਰੇਖ 'ਚ ਕੰਮ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਬੋਰਡ ਅਗਲੇ ਸਾਲ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਹੈੱਡ ਕੁਆਰਟਰ ਹਰਿਦੁਆਰ 'ਚ ਰਹੇਗਾ। ਜਲਦ ਪ੍ਰਵੇਸ਼ ਦੀ ਪ੍ਰਕਿਰਿਆ ਸ਼ੁਰੂ ਕਰਨਗੇ।
ਇਹ ਵੀ ਪੜ੍ਹੋ : ਜਾਣੋ ਮਹਾਸ਼ਯ ਧਰਮਪਾਲ ਦਾ ਫ਼ਰਸ਼ ਤੋਂ ਅਰਸ਼ ਤੱਕ ਦੇ ਸਫ਼ਰ ਦੀ ਕਹਾਣੀ ਅਤੇ ਲੰਬੀ ਉਮਰ ਦਾ ਰਾਜ਼
ਬਾਲਕ੍ਰਿਸ਼ਨ ਨੇ ਕਿਹਾ ਕਿ ਭਾਰਤ 'ਚ ਮੌਤ ਦਰ ਘੱਟ ਹੈ। ਇਸ ਦਾ ਇਕ ਕਾਰਨ ਆਯੂਰਵੈਦ ਹੈ। ਕੋਰੋਨਾ ਤੋਂ ਬਾਅਦ ਲੋਕ ਗਲੋਅ-ਨੀਮ ਲੱਭ ਕੇ ਖਾ ਰਹੇ ਹਨ। ਆਯੂਰਵੈਦ 'ਚ ਹਰ ਬੀਮਾਰੀ ਤੋਂ ਬਚਣ ਦਾ ਉਪਾਅ ਹੈ। ਉਨ੍ਹਾਂ ਨੇ ਕਿਹਾ ਕਿ ਪਤੰਜਲੀ ਨੇ ਹਮੇਸ਼ਾ ਕੁਆਲਿਟੀ ਦੇਣ ਦੀ ਕੋਸ਼ਿਸ਼ ਕੀਤੀ। ਫਿਰ ਵੀ ਸਾਨੂੰ ਕਈ ਵਾਰ ਟਾਰਗੇਟ ਕੀਤਾ ਗਿਆ। ਸਾਡਾ ਕਦੇ ਕੋਈ ਸੈਂਪਲ ਫੇਲ ਨਹੀਂ ਹੋਇਆ। ਸਵਾਲ ਤਾਂ ਕੋਰੋਨਿਲ 'ਤੇ ਵੀ ਚੁਕੇ ਪਰ ਇਸ ਨੂੰ ਇਸਤੇਮਾਲ ਕਨਰ ਵਾਲੇ 99 ਫੀਸਦੀ ਕੋਰੋਨਾ ਪੀੜਤ ਰਿਕਵਰ ਹੋ ਚੁਕੇ ਹਨ। ਬਾਲਕ੍ਰਿਸ਼ਨ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਨੀਅਤ 'ਚ ਖੋਟ ਨਹੀਂ ਹੈ। ਦੇਸ਼ ਦੀ ਸਮੱਸਿਆ ਵੱਡੀ ਹੈ, ਹੱਲ ਕਰਨ 'ਚ ਵੀ ਸਮਾਂ ਲੱਗੇਗਾ। ਖੇਤੀਬਾੜੀ ਬਿੱਲ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੂੰ ਫਸਲ ਵੇਚਣ ਦੀ ਆਜ਼ਾਦੀ ਮਿਲੀ ਹੈ।
ਇਹ ਵੀ ਪੜ੍ਹੋ : ਮਸਾਲਾ ਬ੍ਰਾਂਡ MDH ਦੇ ਮਾਲਕ ਧਰਮਪਾਲ ਗੁਲਾਟੀ ਦਾ ਦਿਹਾਂਤ
ਨੋਟ : ਬੱਚਿਆਂ ਨੂੰ ਸਕੂਲੀ ਸਿੱਖਿਆ ਦੇਣ ਦੀ ਤਿਆਰੀ 'ਚ ਪਤੰਜਲੀ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕੀ ਅੱਜ ਨਿਕਲੇਗਾ ਕੋਈ ਹੱਲ? ਕਿਸਾਨਾਂ ਨਾਲ ਸਰਕਾਰ ਦੀ ਬੈਠਕ ਜਾਰੀ
NEXT STORY