ਨਵੀਂ ਦਿੱਲੀ- ਹੁਣ ਤੱਕ ਝੋਨੇ ਦੀ ਬਿਜਾਈ ਦਾ ਰਕਬਾ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ 4.6 ਫ਼ੀਸਦੀ ਵਧ ਕੇ 177.04 ਲੱਖ ਹੈਕਟੇਅਰ ਹੋ ਗਿਆ, ਜਦੋਂਕਿ ਦਾਲਾਂ ਦੀ ਬਿਜਾਈ ਦਾ ਰਕਬਾ 3.3 ਫ਼ੀਸਦੀ ਵਧ ਕੇ 93.36 ਲੱਖ ਹੈਕਟੇਅਰ ਹੈ। ਖੇਤੀਬਾੜੀ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਸੂਬਿਆਂ ਤੋਂ ਪ੍ਰਾਪਤ ਰਿਪੋਰਟ ਅਨੁਸਾਰ 21 ਜੁਲਾਈ ਨੂੰ ਬਿਜਾਈ ਦਾ ਕੁਲ ਰਕਬਾ 685.31 ਲੱਖ ਹੈਕਟੇਅਰ ਸੀ ਜੋ ਪਿਛਲੇ ਸਾਲ ਦੀ ਇਸੇ ਮਿਆਦ 'ਚ 673.41 ਲੱਖ ਹੈਕਟੇਅਰ ਸੀ। ਝੋਨੇ ਦੀ ਬਿਜਾਈ ਚਾਲੂ ਸਾਉਣੀ ਸਾਲ 'ਚ 177.04 ਲੱਖ ਹੈਕਟੇਅਰ 'ਚ ਕੀਤੀ ਗਈ ਹੈ ਜਦੋਂਕਿ ਪਿਛਲੇ ਸਾਲ ਦੀ ਇਸੇ ਮਿਆਦ 'ਚ ਰਕਬਾ 169.23 ਲੱਖ ਹੈਕਟੇਅਰ ਸੀ। ਦਾਲਾਂ ਦੀ ਬਿਜਾਈ ਦਾ ਰਕਬਾ ਵਧ ਕੇ ਹੁਣ ਤੱਕ 93.36 ਲੱਖ ਹੈਕਟੇਅਰ ਹੋ ਗਿਆ ਜੋ ਪਹਿਲਾਂ 90.33 ਲੱਖ ਹੈਕਟੇਅਰ ਸੀ।
ਪ੍ਰਧਾਨ ਮੰਤਰੀ ਨੇ ਦਿੱਤਾ ਪ੍ਰਣਬ ਮੁਖਰਜੀ ਨੂੰ ਡਿਨਰ
NEXT STORY