ਨਵੀਂ ਦਿੱਲੀ— ਨਰਿੰਦਰ ਮੋਦੀ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਸਨਮਾਨ 'ਚ ਹੈਦਰਾਬਾਦ ਹਾਊਸ 'ਚ ਡਿਨਰ ਦਾ ਪ੍ਰਬੰਧ ਕੀਤਾ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਮੋਮੈਂਟੋ ਵੀ ਭੇਂਟ ਕੀਤਾ। ਇਸ ਦੌਰਾਨ ਨਵੇਂ ਚੁਣੇ ਗਏ ਰਾਸ਼ਟਰਪਤੀ ਕੋਵਿੰਦ, ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਵੀ ਮੌਜੂਦ ਸਨ। ਇਸ ਡਿਨਰ 'ਚ ਮੋਦੀ ਕੈਬਨਿਟ ਦੇ ਮੰਤਰੀ ਅਤੇ ਐੱਨ.ਡੀ.ਏ. ਦੇ ਸਹਿਯੋਗੀ ਦਲਾਂ ਦੇ ਨੇਤਾ ਵੀ ਸ਼ਾਮਲ ਹੋਏ।

ਦੱਸ ਦਈਏ ਕਿ ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ ਅਤੇ ਉਨ੍ਹਾਂ ਤੋਂ ਬਾਅਦ ਨਵੇਂ ਚੁਣੇ ਗਏ ਰਾਸ਼ਟਰਪਤੀ ਕੋਵਿੰਦ 25 ਜੁਲਾਈ ਨੂੰ ਅਹੁਦਾ ਸੰਭਾਲਣਗੇ। ਉਸੇ ਦਿਨ ਸੰਸਦ ਦੇ ਸੈਂਟਰਲ ਹਾਲ 'ਚ ਸਪੀਕਰ ਸੁਮਿਤਰਾ ਮਹਾਜਨ ਦੀ ਸਪੀਚ ਨਾਲ ਪ੍ਰਣਬ ਮੁਖਰਜੀ ਦੀ ਵਿਦਾਇਗੀ ਹੋਵੇਗੀ। ਉਨ੍ਹਾਂ ਨੂੰ ਇਕ ਯਾਦਗਾਰ ਪੱਤਰ ਅਤੇ ਸਾਰੇ ਸੰਸਦਾਂ ਦੇ ਸਿਗਨੇਚਰ ਵਾਲੀ ਬੁੱਕ ਦਿੱਤੀ ਜਾਵੇਗੀ।

ਰਿਟਾਇਰਮੈਂਟ ਤੋਂ ਬਾਅਦ ਪ੍ਰਣਬ ਮੁਖਰਜੀ ਉਸੇ ਬੰਗਲੇ 'ਚ ਰਹਿਣਗੇ ਜਿਥੇ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਰਹਿੰਦੇ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਆਪਣੀ ਆਟੋਬਾਇਓਗ੍ਰਾਫੀ ਦਾ ਤੀਜਾ ਹਿੱਸਾ ਲਿਖਣਾ ਚਾਹੁੰਦੇ ਹਨ।
ਫਰਾਂਸਸੀ ਔਰਤ ਵੱਲ ਦੇਖ ਕੇ ਅਸ਼ਲੀਲ ਹਰਕਤਾਂ ਕਰਨ ਵਾਲਾ ਗ੍ਰਿਫਤਾਰ
NEXT STORY