ਨੈਸ਼ਨਲ ਡੈਸਕ- ਦਿੱਲੀ ’ਚ ਪੁਲਸ ਮੁਕਾਬਲਿਆਂ ’ਚ ਨਾਟਕੀ ਵਾਧਾ ਵੇਖਿਆ ਜਾ ਰਿਹਾ ਹੈ, ਜਿਸ ਨਾਲ ਅਪਰਾਧੀਆਂ ਨੂੰ ਨਿਸ਼ਾਨਾ ਬਣਾ ਕੇ ਕਈ ਆਪ੍ਰੇਸ਼ਨ ਕੀਤੇ ਜਾ ਰਹੇ ਹਨ, ਜਿਸ ਕਾਰਨ ਸਵਾਲ ਉੱਠ ਰਹੇ ਹਨ ਕਿ ਕੀ ਦਿੱਲੀ ਪੁਲਸ ਉੱਤਰ ਪ੍ਰਦੇਸ਼ (ਯੂ. ਪੀ.) ਦੇ ਹਮਲਾਵਰ ਮਾਡਲ ਨੂੰ ਅਪਣਾ ਰਹੀ ਹੈ।
ਇਸ ਵਾਧੇ ਨੂੰ ਇਸ ਸਾਲ ਅਪ੍ਰੈਲ ’ਚ ਸੁਪਰੀਮ ਕੋਰਟ ’ਚ ਦਿੱਲੀ ਪੁਲਸ ਵੱਲੋਂ ਕੀਤੇ ਗਏ ਉਸ ਖੁਲਾਸੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਜਿਸ ’ਚ ਉਸ ਨੇ ਦੱਸਿਆ ਸੀ ਕਿ ਰਾਜਧਾਨੀ ’ਚ 95 ਸੰਗਠਿਤ ਅਪਰਾਧਿਕ ਗਿਰੋਹ ਸਰਗਰਮ ਹਨ।
ਜੂਨ 2025 ਦੇ ਪਹਿਲੇ 5 ਦਿਨਾਂ ’ਚ, ਦਿੱਲੀ ਪੁਲਸ ਨੇ 5 ਹਾਈ-ਪ੍ਰੋਫਾਈਲ ਮੁਕਾਬਲਿਆਂ ਦੀ ਇਕ ਲੜੀ ਨੂੰ ਅੰਜਾਮ ਦਿੱਤਾ। 2 ਜੂਨ ਨੂੰ, ਜੈਤਪੁਰ ’ਚ ਇਕ ਹੈੱਡ ਕਾਂਸਟੇਬਲ ’ਤੇ ਹਮਲਾ ਕਰਨ ਦੇ ਮੁਲਜ਼ਮ ਆਸਿਫ ਨੂੰ ਇਕ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ।
ਕਾਲਿੰਦੀ ਕੁੰਜ ’ਚ ਇਕ ਵੱਖਰੇ ਮੁਕਾਬਲੇ ’ਚ ਇਕ ਲੜਕੀ ਨੂੰ ਅਗਵਾ ਅਤੇ ਉਸ ਦਾ ਕਤਲ ਕਰਨ ਦੇ ਮੁਲਜ਼ਮ ਰਾਜਪਾਲ ਨੂੰ ਫਾਇਰਿੰਗ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ।
ਉਸੇ ਦਿਨ, ਨਿਊ ਉਸਮਾਨਪੁਰ ’ਚ ਡਕੈਤੀ ਦੀ ਯੋਜਨਾ ਬਣਾ ਰਹੇ 3 ਮੁਲਜ਼ਮਾਂ ਨੂੰ ਫਾਇਰਿੰਗ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਇਕ ਹੋਰ ਮੁਕਾਬਲੇ ’ਚ, ਬਦਨਾਮ ਭਾਊ ਗਿਰੋਹ ਨਾਲ ਸਬੰਧਤ ਇਕ ਸ਼ੂਟਰ ਨੂੰ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ; ਗੋਲੀਬਾਰੀ ਦੌਰਾਨ ਉਸ ਦੀ ਲੱਤ ’ਚ ਗੋਲੀ ਲੱਗੀ।
5 ਜੂਨ ਨੂੰ, ਸ਼ੇਖ ਸਰਾਏ ਨੇੜੇ ਦਿੱਲੀ ਪੁਲਸ ਨੇ ਕਈ ਰਾਊਂਡ ਗੋਲੀਬਾਰੀ ਤੋਂ ਬਾਅਦ 2 ਮੁਲਜ਼ਮਾਂ ਨੂੰ ਫੜਿਆ, ਜਿਸ ’ਚ ਦੋਵੇਂ ਸ਼ੱਕੀ ਜ਼ਖਮੀ ਹੋ ਗਏ।
ਇਨ੍ਹਾਂ ਮੁਕਾਬਲਿਆਂ ਦਾ ਸਮਾਂ ਮਹੱਤਵਪੂਰਨ ਹੈ, ਜੋ ਅਮਿਤ ਸ਼ਾਹ ਵੱਲੋਂ ਕੁਝ ਮਹੀਨੇ ਪਹਿਲਾਂ ਅਪਰਾਧਿਕ ਗਿਰੋਹਾਂ ਨਾਲ ਨਜਿੱਠਣ ’ਚ ‘ਬੇਰਹਿਮ’ ਹੋਣ ਦੀਆਂ ਹਦਾਇਤਾਂ ਤੋਂ ਤੁਰੰਤ ਬਾਅਦ ਹੋਏ ਹਨ।
ਤੇਜ਼ੀ ਨਾਲ ਹੋ ਰਹੇ ਮੁਕਾਬਲੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਯੂ. ਪੀ. ਪੁਲਸ ਦੀ ‘ਜ਼ੀਰੋ ਟਾਲਰੈਂਸ’ ਨੀਤੀ ਵੱਲ ਬਦਲਾਅ ਦਾ ਸੰਕੇਤ ਦਿੰਦੇ ਹਨ, ਜਿਸ ਨੇ 2017-2024 ਦੇ ਦਰਮਿਆਨ 12,964 ਮੁਕਾਬਲੇ ਦਰਜ ਕੀਤੇ, ਜਿਸ ਦੇ ਨਤੀਜੇ ਵਜੋਂ 207 ਮੌਤਾਂ ਹੋਈਆਂ।
ਦਿੱਲੀ ਪੁਲਸ ਦੀ ਵੈੱਬਸਾਈਟ ’ਤੇ ਮੁਕਾਬਲਿਆਂ ਦਾ ਅਜਿਹਾ ਇਕੱਠਾ ਕੀਤਾ ਗਿਆ ਡਾਟਾ ਕਿਤੇ ਵੀ ਉਪਲਬਧ ਨਹੀਂ ਹੈ। ਦਿੱਲੀ ਪੁਲਸ ਨੇ ਮੁਕਾਬਲਿਆਂ ਦੌਰਾਨ ਮੁਲਜ਼ਮਾਂ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਲੱਤ ’ਚ ਗੋਲੀ ਮਾਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।
ਦੂਜੇ ਪਾਸੇ, ਯੂ. ਪੀ. ’ਚ ਅਪਰਾਧ ਨਾਲ ਨਜਿੱਠਣ ਲਈ ਵਧੇਰੇ ਕਾਰਵਾਈਆਂ ਕੀਤੀਆਂ ਗਈਆਂ ਅਤੇ ਮੌਤਾਂ ਦੀ ਗਿਣਤੀ ਵੀ ਵੱਧ ਰਹੀ।
ਲੁੱਟ ਗਿਆ ਲਾੜਾ, 2.5 ਲੱਖ ਕੈਸ਼ ਤੇ ਗਹਿਣੇ ਲੈ ਕੇ ਲਾੜੀ ਫਰਜ਼ੀ ਰਿਸ਼ਤੇਦਾਰਾਂ ਸਣੇ ਫਰਾਰ
NEXT STORY