ਨਵੀਂ ਦਿੱਲੀ- ਦਿੱਲੀ 'ਚ ਸਿਗਨੇਚਰ ਬਰਿੱਜ ਤੋਂ ਯਮੁਨਾ ਨਦੀ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ 30 ਸਾਲਾ ਇਕ ਵਿਅਕਤੀ ਨੂੰ ਪੁਲਸ ਦਲ ਨੇ ਬਚਾ ਲਿਆ। ਪੁਲਸ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਇਹ ਘਟਨਾ ਮੰਗਲਵਾਰ ਦੁਪਹਿਰ 12.20 ਵਜੇ ਦੀ ਹੈ, ਜਦੋਂ ਦਿੱਲੀ ਦੇ ਢਾਕਾ ਪਿੰਡ ਦੇ ਰਹਿਣ ਵਾਲੇ ਵਿੱਕੀ (30) ਨਾਮੀ ਵਿਅਕਤੀ ਨੇ ਆਪਣੇ ਪਿਤਾ ਨਾਲ ਝਗੜੇ ਤੋਂ ਬਾਅਦ ਨਦੀ 'ਚ ਛਾਲ ਮਾਰ ਦਿੱਤੀ। ਉਸ ਖੇਤਰ 'ਚ ਡਿਊਟੀ 'ਤੇ ਤਾਇਨਾਤ ਗਸ਼ਤੀ ਦਲ ਦੇ ਕਰਮਚਾਰੀ- ਹੈੱਡ ਕਾਂਸਟੇਬਲ ਅਜੇ, ਓਮ ਪ੍ਰਕਾਸ਼ ਅਤੇ ਮੂਲਾ ਰਾਮ ਨੇ ਇਹ ਘਟਨਾ ਦੇਖੀ।
ਇਹ ਵੀ ਪੜ੍ਹੋ : 3 ਬੱਚਿਆਂ ਦੀ ਮਾਂ ਨੇ ਬਦਲਿਆ ਧਰਮ, 12ਵੀਂ ਦੇ ਵਿਦਿਆਰਥੀ ਨਾਲ ਕਰਵਾਇਆ ਵਿਆਹ
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗਸ਼ਤੀ ਦਲ ਨੇ ਤੁਰੰਤ ਘਟਨਾ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੇ ਦਿੱਤੀ। ਇਸ ਤੋਂ ਬਾਅਦ ਪੁਲਸ ਕਰਮੀਆਂ ਦੀ ਟੀਮ ਨੇ ਨਿੱਜੀ ਗੋਤਾਖੋਰਾਂ ਅਤੇ ਕਿਸ਼ਤੀ ਦੀ ਮਦਦ ਨਾਲ ਵਿੱਕੀ ਨੂੰ ਬੇਹੋਸ਼ੀ ਦੀ ਹਾਲਤ 'ਚ ਨਦੀ 'ਚੋਂ ਬਾਹਰ ਕੱਢਿਆ। ਪੁਲਸ ਅਧਿਕਾਰੀ ਅਨੁਸਾਰ ਵਿੱਕੀ ਨੂੰ ਤੁਰੰਤ ਮੈਡੀਕਲ ਮਦਦ ਦਿੱਤੀ ਗਈ ਅਤੇ ਉਸ ਦੇ ਪਿਤਾ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਬਾਅਦ 'ਚ ਜ਼ਰੂਰੀ ਇਲਾਜ ਤੋਂ ਬਾਅਦ ਉਸ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ।
ਇਹ ਵੀ ਪੜ੍ਹੋ : ਸਰਕਾਰੀ ਅਧਿਕਾਰੀ ਨਿਕਲਿਆ 'ਧਨਕੁਬੇਰ', ED ਨੇ 4 ਮਸ਼ੀਨਾਂ ਨਾਲ 8 ਘੰਟੇ ਕੀਤੀ ਕੈਸ਼ ਦੀ ਗਿਣਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ, ਪਾਕਿਸਤਾਨ ਨੇ ਪੁੰਛ 'ਚ ਫਲੈਗ ਮੀਟਿੰਗ 'ਚ ਕੰਟਰੋਲ ਰੇਖਾ ਦੇ ਮੁੱਦਿਆਂ 'ਤੇ ਕੀਤੀ ਚਰਚਾ
NEXT STORY