ਮੁੰਬਈ- ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਨੇ ਦਾਅਵਾ ਕੀਤਾ ਹੈ ਕਿ ਕੇਂਦਰ ਵਲੋਂ ਪਿਛਲੇ ਸਾਲ ਪਾਬੰਦੀਸ਼ੁਦਾ ‘ਪਾਪੂਲਰ ਫਰੰਟ ਆਫ ਇੰਡੀਆ’ (ਪੀ. ਐੱਫ. ਆਈ.) ਦਾ ਉਦੇਸ਼ 2047 ਤੱਕ ਭਾਰਤ ’ਚ ਇਸਲਾਮ ਦਾ ਰਾਜ ਸਥਾਪਿਤ ਕਰਨਾ ਚਾਹੁੰਦਾ ਸੀ। ਏਜੰਸੀ ਮੁਤਾਬਕ ਆਪਣੇ ਇਸ ਟੀਚੇ ਨੂੰ ਹਾਸਲ ਕਰਨ ਲਈ ਉਸ ਨੇ ਵਿਦੇਸ਼ੀ ਜਾਂ ਹੋਰ ਸੰਸਥਾਵਾਂ ਦੀ ਮਦਦ ਨਾਲ ਹਥਿਆਰ ਅਤੇ ਗੋਲਾ ਬਾਰੂਦ ਹਾਸਲ ਕਰਨ ਦੀ ਯੋਜਨਾ ਵੀ ਬਣਾਈ ਸੀ। ਏ. ਟੀ. ਐੱਸ ਨੇ ਪੀ. ਐੱਫ. ਆਈ. ਦੇ ਪੰਜ ਮੈਂਬਰਾਂ ਖਿਲਾਫ ਇਕ ਸਥਾਨਕ ਅਦਾਲਤ ’ਚ ਦਾਇਰ ਚਾਰਜਸ਼ੀਟ ’ਚ ਇਹ ਗੱਲ ਕਹੀ ਕਿ ਇਨ੍ਹਾਂ ਲੋਕਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਹੋਣ ਅਤੇ ਦੇਸ਼ ਖਿਲਾਫ ਜੰਗ ਛੇੜਨ ਦੇ ਦੋਸ਼ ’ਚ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ।
ਵੱਖ-ਵੱਖ ਸੂਬਿਆਂ ’ਚ ਕਈ ਏਜੰਸੀਆਂ ਵੱਲੋਂ ਛਾਪੇਮਾਰੀ ਕਰਨ ਤੋਂ ਬਾਅਦ ਸੂਬਾ ਏ. ਟੀ. ਐੱਸ. ਨੇ ਪਿਛਲੇ ਸਾਲ ਸਤੰਬਰ ’ਚ 5 ਪੀ. ਐੱਫ. ਆਈ. ਮੈਂਬਰਾਂ-ਮਜ਼ਹਰ ਖਾਨ, ਸਾਦਿਕ ਸ਼ੇਖ, ਮੁਹੰਮਦ ਇਕਬਾਲ ਖਾਨ, ਮੋਮਿਨ ਮਿਸਤਰੀ ਅਤੇ ਆਸਿਫ ਹੁਸੈਨ ਖਾਨ ਨੂੰ ਗ੍ਰਿਫਤਾਰ ਕੀਤਾ ਸੀ। ਏ. ਟੀ. ਐੱਸ ਨੇ ਚਾਰਜਸ਼ੀਟ ’ਚ ‘ਭਾਰਤ 2047-ਭਾਰਤ ’ਚ ਇਸਲਾਮ ਦੇ ਰਾਜ ਵੱਲੋਂ ਦਸਤਾਵੇਜ਼ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ। ਏ. ਟੀ. ਐੱਸ ਮੁਤਾਬਕ, ਇਸ ਦਸਤਾਵੇਜ਼ ’ਚ ਸਰਕਾਰ ਨੂੰ ਡੇਗਣ ਲਈ ਸਮੂਹ (ਪੀ. ਐੱਫ. ਆਈ.) ਦੇ ਮੈਂਬਰਾਂ ਲਈ ਖਾਕਾ ਮੁਹੱਈਆ ਕਰਵਾਇਆ ਗਿਆ ਹੈ। ਚਾਰਜਸ਼ੀਟ ਦੇ ਅਨੁਸਾਰ, ‘ਅਸੀਂ ਅਜਿਹੇ 2047 ਦਾ ਸੁਪਨਾ ਦੇਖਦੇ ਹਾਂ ਜਦੋਂ ਸਿਆਸੀ ਤਾਕਤ ਮੁਸਲਿਮ ਭਾਈਚਾਰੇ ਕੋਲ ਵਾਪਸ ਆ ਗ ਈ ਹੋਵੇ।
ਭਾਜਪਾ ਨੇ ਨੇਤਾਵਾਂ ਦੀ ‘ਜਾਸੂਸੀ’ ਨੂੰ ਲੈ ਕੇ ਸਿਸੋਦੀਆ ਨੂੰ ਹਟਾਏ ਜਾਣ ਦੀ ਮੰਗ ਕੀਤੀ
NEXT STORY