ਨਵੀਂ ਦਿੱਲੀ (ਭਾਸ਼ਾ)— ਰੇਲ ਮੰਤਰੀ ਪਿਊਸ਼ ਗੋਇਲ ਨੇ ਸਾਰੇ ਸੂਬਿਆਂ ਨੂੰ ਅਪੀਲ ਕੀਤੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਲਈ ਚਲਾਈਆਂ ਜਾਣ ਵਾਲੀਆਂ ਸਪੈਸ਼ਲ ਟਰੇਨਾਂ ਨੂੰ ਸ਼ੁਰੂ ਕਰਨ ਦੀ ਆਗਿਆ ਦੇਵੇ, ਤਾਂ ਕਿ ਫਸੇ ਲੋਕ ਅਗਲੇ 3-4 ਦਿਨਾਂ ਵਿਚ ਆਪਣੇ ਘਰ ਪਹੁੰਚ ਸਕਣ। ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਸ ਤਰ੍ਹਾਂ ਦੀਆਂ ਟਰੇਨਾਂ ਚਲਾਉਣ ਦੀ ਆਗਿਆ ਦੇਣ ਲਈ ਚਿੱਠੀ ਲਿਖਣ ਤੋਂ ਬਾਅਦ ਰੇਲ ਮੰਤਰੀ ਨੇ ਇਹ ਅਪੀਲ ਕੀਤੀ।
ਗੋਇਲ ਨੇ ਐਤਵਾਰ ਨੂੰ ਟਵੀਟ ਕੀਤਾ ਕਿ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਿਰਦੇਸ਼ਾਂ ਮੁਤਾਬਕ ਰੇਲਵੇ ਬੇਹੱਦ ਘੱਟ ਸਮੇਂ ਦੇ ਨੋਟਿਸ 'ਤੇ ਰੋਜ਼ਾਨਾ 300 ਮਜ਼ਦੂਰ ਸਪੈਸ਼ਨ ਟਰੇਨਾਂ ਚਲਾਉਣ ਲਈ ਬੀਤੇ 6 ਦਿਨਾਂ ਤੋਂ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰੇ ਸੂਬਿਆਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਫਸੇ ਮਜ਼ਦੂਰਾਂ ਨੂੰ ਕੱਢਵਾਉਣ ਅਤੇ ਵਾਪਸ ਲਿਆਉਣ ਦੀ ਆਗਿਆ ਦੇਵੇ, ਤਾਂ ਕਿ ਅਗਲੇ 3-4 ਦਿਨਾਂ ਵਿਚ ਅਸੀਂ ਉਨ੍ਹਾਂ ਸਾਰਿਆਂ ਨੂੰ ਵਾਪਸ ਘਰ ਪਹੁੰਚਾ ਸਕੀਏ।
ਓਧਰ ਪੱਛਮੀ ਬੰਗਾਲ ਦੀ ਸਰਕਾਰ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਸੀ ਕਿ ਆਪਣੇ ਮਜ਼ਦੂਰਾਂ ਨੂੰ ਵਾਪਸ ਲਿਆਉਣ ਲਈ ਉਸ ਨੇ 8 ਟਰੇਨਾਂ ਨੂੰ ਮਨਜ਼ੂਰੀ ਦਿੱਤੀ ਹੈ ਪਰ ਟਰੇਨਾਂ ਸ਼ੁਰੂ ਨਹੀਂ ਹੋਈਆਂ। ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਰੋਜ਼ਾਨਾ 300 ਟਰੇਨਾਂ ਚਲਾ ਸਕਦਾ ਹੈ, ਜਿਸ ਤੋਂ 5 ਦਿਨਾਂ ਵਿਚ ਕਰੀਬ 20 ਲੱਖ ਪ੍ਰਵਾਸੀ ਮਜ਼ਦੂਰਾਂ ਦੀ ਯਾਤਰਾ ਸੰਭਵ ਹੈ। ਫਿਲਹਾਲ ਸੂਬੇ ਮਨਜ਼ੂਰੀ ਨਹੀਂ ਦੇ ਰਹੇ ਹਨ, ਖਾਸ ਕਰ ਕੇ ਪੱਛਮੀ ਬੰਗਾਲ ਅਤੇ ਰਾਜਸਥਾਨ ਵਰਗੇ ਸੂਬੇ। ਦੇਸ਼ ਭਰ ਵਿਚ 10 ਮਈ ਤੱਕ 366 ਮਜ਼ਦੂਰ ਸਪੈਸ਼ਲ ਟਰੇਨਾਂ ਸ਼ੁਰੂ ਹੋਈਆਂ, ਜਿਨ੍ਹਾਂ 'ਚੋਂ 287 ਆਪਣੀ ਮੰਜ਼ਲ ਤਕ ਪਹੁੰਚੀਆਂ ਅਤੇ 79 ਟਰੇਨਾਂ ਅਜੇ ਰਸਤੇ ਵਿਚ ਹਨ।
ਯੂ.ਪੀ. ਬਾਰਡਰ 'ਤੇ ਫਸੇ ਕਰੀਬ 5000 ਮਜ਼ਦੂਰ, ਗਰਭਵਤੀ ਔਰਤਾਂ ਅਤੇ ਬੱਚੇ ਭੁੱਖ ਨਾਲ ਬੇਹਾਲ
NEXT STORY