ਨਵੀਂ ਦਿੱਲੀ— ਦੇਸ਼ ਨੂੰ ਇਕ ਵਾਰ ਇਕ ਵਾਰ ਇਸਤੇਮਾਲ ਹੋਣ ਵਾਲੇ ਯਾਨੀ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਉਪਭੋਗਤਾ ਮੰਤਰਾਲੇ ਪੂਰੀ ਮਿਹਨਤ ਨਾਲ ਪਲਾਸਟਿਕ ਦੀਆਂ ਬੋਤਲਾਂ ਦਾ ਬਦਲ ਲੱਭਣ 'ਚ ਜੁਟ ਗਿਆ ਹੈ। ਪਲਾਸਟਿਕ ਬੋਤਲ ਨਿਰਮਾਤਾ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਬੈਠਕ 'ਚ ਲੰਬੀ ਚਰਚਾ ਤੋਂ ਬਾਅਦ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਪੈਪਸੀ ਅਤੇ ਕੋਕਾ ਕੋਲਾ ਸਮੇਤ ਹੋਰ ਕੰਪਨੀਆਂ ਨੂੰ ਬੁੱਧਵਾਰ ਤੱਕ ਸੁਝਾਅ ਪੇਸ਼ ਕਰਨ ਲਈ ਕਿਹਾ ਹੈ। ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਤੋਂ ਬਾਅਦ ਪਾਸਵਾਨ ਨੇ ਕਿਹਾ ਕਿ ਪਲਾਸਟਿਕ ਦੀਆਂ ਬੋਤਲਾਂ ਨਾਲ ਸਿਹਤ ਅਤੇ ਵਾਤਾਵਰਣ 'ਤੇ ਗੰਭੀਰ ਅਸਰ ਪੈ ਰਿਹਾ ਹੈ, ਜਿਸ 'ਤੇ ਕੰਟਰੋਲ ਪਾਉਣ ਲਈ ਉਨ੍ਹਾਂ ਨੇ ਨਿਰਮਾਤਾ ਕੰਪਨੀਆਂ ਤੋਂ ਸੁਝਾਅ ਮੰਗਿਆ ਹੈ।
ਪਾਸਵਾਨ ਨੇ ਬੁਲਾਈ ਸੀ ਬੈਠਕ
ਇਕ ਵਾਰ ਇਸਤੇਮਾਲ ਹੋਣ ਵਾਲੇ ਪਲਾਸਟਿਕ 'ਤੇ ਪਾਬੰਦੀ ਲਗਾਉਣ ਲਈ ਸਰਕਾਰ ਨੇ ਕੈਬਨਿਟ ਸਕੱਤਰ ਦੀ ਪ੍ਰਧਾਨਗੀ 'ਚ ਸਕੱਤਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਹੈ। ਪੀਣ ਵਾਲੇ ਪਾਣੀ ਦੀਆਂ ਪਲਾਸਟਿਕ ਬੋਤਲਾਂ 'ਤੇ ਰੋਕ ਲਗਾਉਣ ਦੇ ਉਪਾਅ 'ਤੇ ਵਿਚਾਰ ਕਰਨ ਲਈ ਪਾਸਵਾਨ ਨੇ ਸੰਬੰਧਤ ਮੰਤਰਾਲਿਆਂ ਦੇ ਅਫ਼ਸਰਾਂ ਅਤੇ ਨਿਰਮਾਤਾ ਕੰਪਨੀਆਂ ਦੀ ਬੈਠਕ ਬੁਲਾਈ ਸੀ। ਇਨ੍ਹਾਂ 'ਚ ਉਪਭੋਗਤਾ ਮਾਮਲੇ ਸਕੱਤਰ ਏ.ਕੇ. ਸ਼੍ਰੀਵਾਸਤਵ, ਵਾਤਾਵਰਣ, ਕੈਮੀਕਲ, ਭਾਰਤੀ ਮਾਨਕ ਬਿਊਰੋ, ਐੱਫ.ਐੱਸ.ਐੱਸ.ਏ.ਆਈ. ਅਤੇ ਆਈ.ਆਰ.ਸੀ.ਟੀ.ਸੀ. ਦੇ ਅਧਿਕਾਰੀ ਹਾਜ਼ਰ ਸਨ।
ਇਸ ਲਈ ਗੰਭੀਰ ਹੈ ਪਲਾਸਟਿਕ ਸੰਕਟ
1- ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ 'ਚ ਪਲਾਸਟਿਕ ਦੀ ਭੂਮਿਕਾ ਸਭ ਤੋਂ ਵਧ ਹੈ।
2- ਮਨੁੱਖ ਅਤੇ ਮਵੇਸ਼ੀਆਂ ਦੀ ਸਿਹਤ ਲਈ ਬਹੁਤ ਖਤਰਨਾਕ ਸਾਬਤ ਹੋ ਰਿਹਾ ਹੈ।
3- ਗਾਂਵਾਂ ਦੇ ਪੇਟ 'ਚ ਭਾਰੀ ਮਾਤਰਾ 'ਚ ਪਲਾਸਟਿਕ ਪਾਇਆ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
4- ਪਲਾਸਟਿਕ ਦੇ ਬੋਤਲ ਸਰੋਵਰਾਂ, ਨਦੀਆਂ ਅਤੇ ਸਮੁੰਦਰਾਂ 'ਚ ਸੁੱਟਣ ਨਾਲ ਪਾਣੀ ਅੰਦਰ ਰਹਿਣ ਵਾਲੇ ਜੀਵਾਂ ਦੀ ਮੌਜੂਦਗੀ 'ਤੇ ਸੰਕਟ ਖੜ੍ਹਾ ਹੈ।
12 ਤਰ੍ਹਾਂ ਦੇ ਪਲਾਸਟਿਕ ਪ੍ਰਦੂਸ਼ਕ CPCB ਦੀ ਸੂਚੀ 'ਚ ਸ਼ਾਮਲ, ਲੱਗੇਗਾ ਬੈਨ
NEXT STORY